ਪੰਨਾ:Hakk paraia.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਧੰਨਾ, ਹਜ਼ੂਰ ......ਧੰਨਾ ਖਾਨਾਵਾਲੀ ਦਾ।

"ਕਦੋਂ ਦਾ ਗਿਆ ਏ ?"

“ਜੀ ਜਦੋਂ ਦਾ ਤੁਹਾਡੇ ਤੋਂ ਛੁੱਟੀ ਲੈ ਕੇ ਗਿਆ ਏ ਪਰਤਿਆ ਨਹੀਂ।

“ਮੇਰੇ ਤੋਂ ਛੁੱਟੀ ਲੈਕੇ ?" ਮਲਕ ਸੋਚੀਂ ਪੈ ਗਿਆ ਤੇ ਫ਼ੇਰ ਜਿਵੇਂ ਉਸ ਨੂੰ ਯਾਦ ਆ ਗਿਆ । ਮੱਥੇ ਵੱਟ ਪਾ ਬੜੇ ਗੁੱਸੇ ਨਾਲ ਬੋਲਿਆ : “ਉਹ ਬਦਦਿਮਾਗ ਹਰਾਮੀ ਅਜੇ ਤਕ ਨਹੀਂ ਆਇਆ।

"ਜੀ ਨਹੀਂ।"

"ਉਹਦਾ ਪਤਾ ਕੀਤਾ ਏ ?

"ਜੀ ਨਹੀਂ।"

“ਜੀ ਨਹੀਂ ਦੇ ਬਚੇ ।......ਕਿਉ ਨਹੀਂ ਪਤਾ ਕੀਤਾ। ਇਸ ਤਰ੍ਹਾਂ ਤੇ ਇਕ ਇਕ ਕਰਕੇ ਸਾਰੇ ਚਲੇ ਜਾਣਗੇ ।"

"ਪਰ ਹਜ਼ੂਰ ਉਹਨੂੰ ਤੇ......।"

ਲੰਬੜ ਨੇ ਅਜੇ ਗੱਲ ਪੂਰੀ ਨਹੀਂ ਸੀ ਕੀਤੀ ਕਿ ਮਲਕ ਕੜਕ ਕੇ ਬੋਲਿਆ : ਪਰ ਪੁਰ ਦਾ ਮੈਨੂੰ ਨਹੀਂ ਪਤਾ, ਸ਼ਾਮ ਤੋਂ ਪਹਿਲਾਂ ਪਹਿਲਾਂ ਉਹਨੂੰ ਪਕੜ ਕੇ ਲਿਆਓ, ਨਹੀਂ ਤੇ ਮਾਰ ਮਾਰ ਤੇਰੀ ਖਲੜੀ ਉਧੇੜ ਦਿਆਂਗਾ।

“ਬਹੁਤ ਹੱਛਾ ਹਜ਼ੂਰ। ਲੰਬੜ ਕੰਬਣ ਲਗ ਪਿਆ ।

"ਜਾ ਦਫ਼ਾ ਹੋ ਜਾ, ਜਿਵੇਂ ਵੀ ਹੋਵੇ ਸ਼ਾਮ ਤੋਂ ਪਹਿਲਾਂ ਉਹਨੂੰ ਪਕੜ ਲਿਆਉ "।

ਲੰਬੜ ਸਿਰ ਝੁਕਾ, ਲੱਤਾਂ ਧਰੀਕਦਾ ਤੁਰ ਪਿਆ।

"ਖੋਤੇ ਨ ਹੋਣ ਤੇ । ਜਿਨਾਂ ਚਿਰ ਉਤੋਂ ਪੈਂਦੀਆਂ ਰਹਿਣ ਉਨੀ ਦੇਰ ਹੀ ਕੰਮ ਕਰਦੇ ਨੇ, ਨਿਮਕ ਹਰਾਮ। ਮਲਕ ਨੇ ਬੜੇ ਜ਼ੋਰ ਨਾਲ ਧਰਤੀ ਤੇ ਥੁਕਿਆ ਤੇ ਫੇਰ ਤੇਜ਼ ਤੇਜ਼ ਕਦਮ ਪੁਟਦਾ ਹਵੇਲੀ ਵਲ ਹੋ ਤੁਰਿਆ । ਜਨਕ ਵੀ ਚੁਪਚਾਪ ਉਹਦੇ ਪਿਛੇ ਪਿਛੇ ਹੋ ਤੁਰੀ ।

੬੧