ਪੰਨਾ:Hakk paraia.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਭੋਜਨ ਜ਼ਰਾ ਜਲਦੀ ਤਿਆਰ ਕਰ ਦਿਉ, ਮੈਂ ਅਜ ਮਹਲਾਂ 'ਚੋਂ ਹੋ ਕੇ ਕਚਹਿਰੀ ਜਾਣਾ ਏ ।" ਦੀਵਾਨਖ਼ਾਨੇ ਦੇ ਦਰਵਾਜ਼ੇ ਕੋਲ ਰੁਕਦਿਆਂ ਮਲਕ ਬੋਲਿਆ।

“ਸਤ ਬਚਨ ਜੀ। ਪਰ .....

"ਪਰ ਕੀ ?

“ਅਜ ਤੁਸੀਂ ਇਸ਼ਨਾਨ ਨਹੀਂ ਕਰੋਗੇ ?

"ਕਿਉਂ, ਅਜ ਕੀ ਏ ? ਸਵਾਲੀਆ ਨਜ਼ਰ ਨਾਲ ਜਨਕ ਨੂੰ ਤੱਕਦਿਆਂ ਮਲਕ ਮੁਸਕਰਾ ਪਿਆ।

"ਅਜ ਸੰਗਰਾਂਦ ਏ ਮੱਘਰ ਦੀ, ਕਾਨੇਤਰ ਖਤਮ ਹੋ ਗਿਆ ਏ ।" ਜਨਕ ਕੇ ਆਪਣੇ ਚਿਹਰੇ ਤੇ ਮੁਸਕਾਹਟ ਲਿਔਣ ਦਾ ਯਤਨ ਕਰਦਿਆਂ ਕਿਹਾ ।

“ਹੱਛਾ । ਫੇਰ ਤੇ ਇਸ਼ਨਾਨ ਕਰਨਾ ਹੀ ਪੈਣਾ ਏ । ਪਰ ਏਨੇ ਦਿਨ ਚੜੇ ਇਸ਼ਨਾਨ ਤੇ ਨਹੀਂ ਨ੍ਹਾਉਣ ਹੋਵੇਗਾ । ਮਲਕ ਦੇ ਬੋਲਾਂ ਵਿਚ ਸ਼ਰਾਰਤ ਸੀ ।

"ਰਾਮ ਰਾਮ ਕਰੋ । ਕਿੱਡੀਆਂ ਭੈੜੀਆਂ ਗੱਲਾਂ ਕਰਦੇ ਹੋ, ਨੌਣ ਹੋਵੇ ਤੁਹਾਡੇ ਦੁਸ਼ਮਣਾਂ ਦਾ ।"

“ਕਿਉਂ ਦੁਸ਼ਮਣ ਕੋਈ ਵਾਧੂ ਆਏ ਨੇ ? ਮਲਕ ਨੇ ਮੁਸਕੜੀ ਵਿਚ ਹਸਦਿਆਂ ਆਖਿਆ ।

ਜਨਕ ਉਸ ਦਾ ਭਾਵ ਸਮਝ ਗਈ ਸੀ । ਹਯਾ ਨਾਲ ਉਹਦਾ ਚਿਹਰਾ ਲਾਲ ਬਿੰਬ ਹੋ ਗਿਆ । ਨਜ਼ਰ ਝੁਕ ਗਈ ।

"ਬਸ ਸ਼ਰਮਾ ਗਈ ਤੇਰਾ ਨਾਂ ਜਨਕ ਨਹੀਂ ਲਾਜਵੰਤੀ ਹੋਣਾ ਚਾਹੀਦਾ ਏ, ਬਸ ਜ਼ਰਾ ਕੁ ......ਤੇ ਮਲਕ ਨੇ ਲਾਡ ਨਾਲ ਉਹਦੀ ਸੱਜੀ ਗਲ੍ਹ ਤੇ