ਪੰਨਾ:Hakk paraia.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਠੀਕ ਏ ਭਈ ਇਥੇ ਤੁਹਾਡਾ ਰਾਜ ਏ ਜੋ ਮਰਜ਼ੀ ਏ ਆਖੋ, ਤੁਹਾਡੇ ਖਿਲਾਫ਼ ਕਿਹੜਾ ਕਿਤੇ ਫਰਿਆਦ ਹੋਣੀ ਏ । ਮਲਕ ਨੇ ਪਿਆਰ ਭਰੇ ਗੁੱਸੇ ਵਿਚ ਆਖਿਆ।"

“ਪਰ ਮੈਂ..

"ਪਰ ਮੈਂ ਕੀ ? ਮਲਕ ਨੇ ਆਵਾਜ਼ ਜਾਣਕੇ ਹੋਰ ਕੁਰਖਤ ਕਰ ਲਈ ।

“ਦੋ ਹੰਝੂ ਜਨਕ ਦੀਆਂ ਅੱਖਾਂ ਨਾਲੋਂ ਨਾਤਾ ਤੋੜ ਧਰਤੀ ਤੇ ਡਿਗਕੇ ਗਵਾਚ ਗਏ। ਬੁਰਕੀ ਭੰਨਣ ਲੱਗਾ ਮਲਕ ਦਾ ਹਥ ਰੁਕ ਗਿਆ ।

ਹੈਰਾਨੀ ਨਾਲ ਜਨਕ ਵਲ ਤੱਕਦਾ ਬੋਲਿਆ : "ਬਸ ਹੋ ਗਈ ਨਾਰਾਜ਼ ।" ਤੇ ਉਹ ਖਿੜ ਖਿੜਾਕੇ ਹਸ ਪਿਆ ।

ਜਨਕ ਝੇਪ ਗਈ । ਛੇਤੀ ਨਾਲ ਦੁਪਟੇ ਦੀ ਕੰਨੀ ਨਾਲ ਅੱਖਾਂ ਪੂੰਝ ਉਹ ਮੁਸਕਰਾਣ ਦਾ ਯਤਨ ਕਰਦੀ ਹੋਈ ਬੋਲੀ : “ਤੁਸੀਂ ਤੇ ਝਟ ਹੀ ਅਗਲੇ ਦੀ ਜਾਨ ਕੱਢ ਦੇਂਦੇ ਹੋ।

"ਸੱਚ ।"

ਨਹੀਂ ਹੋਰ ਝੂਠ । ਕਹਿ ਜਨਕ ਨੇ ਫੇਰ ਨੀਵੀਂ ਪਾ ਲਈ ।

"ਕੁੱਝ ਹੋਰ ਮਿਲੇਗਾ ਕਿ ......... । ਮਲਕ ਨੇ ਜਾਣ ਕੇ ਵਾਕ ਅਧੂਰਾ ਛੱਡ ਦਿਤਾ।

ਜਨਕ ਨੇ ਤ੍ਰਬਕ ਕੇ ਉਪਰ ਦੇਖਿਆ | ਮਲਕ ਦੀ ਥਾਲੀ ਖਾਲੀ ਪਈ ਸੀ, ਬਿਨਾ ਪੁੱਛੇ ਹੀ ਉਸ ਕਾਹਲੀ ਨਾਲ ਤਿੰਨ ਚਾਰ ਪੂੜੇ ਥਾਲੀ ਵਿਚ ਰਖ ਦਿਤੇ ।

“ਐਨੇ ! ......ਖਾਏਗਾ ਕੌਣ ?

“ਜਿਹੜੇ ਵਧ ਜਾਣਗੇ ਮੈਂ ਖਾ ਲਵਾਂਗੀ ।"

'ਕਿਉਂ ? ਆਪਣੀ ਥਾਲੀ ਵਿਚ ਪਈ ਚੀਜ਼ ਕੋਈ ਛੱਡਦਾ ਏ ?"

ਜਨਕ ਨੂੰ ਕੋਈ ਜਵਾਬ ਨਹੀਂ ਸੁਝਿਆ, ਇਸ ਲਈ ਉਸ ਨੇ ਹੁੰਗਾਰਾ ਨਹੀਂ ਭਰਿਆ। ਪਰ ਦਿਲ ਵਿਚ ਉਹ ਬਹੁਤ ਖੁਸ਼ ਸੀ। ਮਲਕ ਰਾਤ ਵਾਲੀ ਗੱਲ ਨੂੰ ਬਿਲਕੁਲ ਭੁਲ ਚੁਕਾ ਸੀ, ਜਨਕ ਸੋਚਣ ਲਗ ਪਈ : ਕਿੱਡਾ ਚੰਗਾ ਸੁਭਾ ਏ ਇਹਨਾਂ ਦਾ। ਕਿਸੇ ਗੱਲ ਨੂੰ ਦਿਲ ਵਿਚ ਨਹੀਂ ਰੱਖਦੇ । ਜੋ ਇਕ ਪਲ ਉਦਾਸ ਹੋ ਵੀ ਜਾਂਦੇ ਨੇ ਤਾਂ ਦੂਜੇ ਪਲ ਖਿੜ ਖਿੜਾਕੇ ਹੱਸ

੬੪