ਪੰਨਾ:Hakk paraia.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਲਖਣਾ ਨੇ ਆਲੇ-ਦੁਆਲੇ ਵੇਖਦਿਆਂ ਹੌਲੀ ਜਿਹੀ ਅਵਾਜ਼ ਵਿਚ ਆਖਿਆ ।

"ਆਂਹਦੇ ਤੇ ਨਹੀਂ ਪਰ ਮੇਰੇ ਸਾਹਮਣੇ ਜੂ ਏਨਾ ਦੁਖੀ ਹੁੰਦੇ ਨੇ ।"

ਸੁਲਖਣਾ ਨੂੰ ਇਸ ਗਲ ਦਾ ਕੋਈ ਉਤਰ ਨਹੀਂ ਸੁਝਿਆ । ਉਹ ਚੁਪ ਕਰ ਮੈਦਾ ਮਲਣ ਲਗ ਪਈ । ਹਾਲੇ ਉਹ ਮੈਦਾ ਮਲ ਕੇ ਹਟੀ ਹੀ ਸੀ ਕਿ ਪਰੋਹਿਤ ਜੀ ਆ ਗਏ । ਉਹਨਾਂ ਦੇ ਪਿਛੇ ਪਿਛੇ ਮਿਸਰ ਵੀ ਸੀ ।

ਜਨਕ ਨੇ ਉਠ ਕੇ ਪਰੋਹਿਤ ਜੀ ਦੇ ਚਰਨ ਛੂਹੇ । ਪਰੋਹਿਤ ਜੀ ਨੇ ਅਸੀਸਾਂ ਦੀ ਬੁਛਾੜ੍ਹ ਲਾ ਦਿਤੀ।

ਬੜੇ ਆਦਰ ਸਤਿਕਾਰ ਨਾਲ ਪਰੋਹਿਤ ਜੀ ਨੂੰ ਹੁਣੇ ਹੁਣ ਤਿਆਰ ਕੀਤੇ ਗਏ ਚੌਂਕੇ ਤੇ ਅਛੋਹ ਤੇ ਸੱਚਾ ਆਸਣ ਕਰ ਕੇ ਬਿਠਾਇਆ ਗਿਆ । ਜਨਕ ਨੇ ਆਪਣੇ ਹਥੀ ਖਾਣਾ ਪਰੋਸਿਆ । ਤੇ ਉਤੇ ਪੰਜ ਰੁਪਏ ਧਰ ਪੁਜਾਰੀ ਜੀ ਦੇ ਅੱਗੇ ਰਖਦੀ ਹੋਈ ਬੋਲੀ : "ਅਜ ਭਗਵਾਨ ਨੂੰ ਭੋਗ ਵੀ ਤੁਸੀਂ ਲਵਾਉ ਮਹਾਰਾਜ ।”

“ਭਗਵਾਨ ਔਰ ਬਰਾਹਮਣ ਮੇਂ ਕੋਈ ਅੰਤਰ ਨਹੀਂ ਬੇਟੀ । "ਪੰਜ ਦਾ ਨੋਟ ਚੁਕ ਕੇ ਜੇਬੇ ਵਿਚ ਪਾਂਦੇ ਪਰੋਹਿਤ ਜੀ ਫੇਰ ਬੋਲੇ : "ਜਜਮਾਨ ਕਹਾਂ ਹੈ, ਕਈ ਦਿਨੋਂ ਸੇ ਦਰਸ਼ਨ ਨਹੀਂ ਹੂਏ ਉਨਕੇ ?

"ਉਹ ਸੁਲਤਾਨ ਪੁਰ ਗਏ ਹੋਏ ਸਨ ਮਹਾਰਾਜ, ਕਲ ਰਾਹੀਂ ਹੀ ਪਰਤੇ ਨੇ ।"

“ਆਜ ਯਹੀਂ ਹੈਂ ?"

“ਹਾਂ ਅਜ ਤੇ ਇਥੇ ਹੀ, ਮਹਾਰਾਜ ।

"ਦਰਸ਼ਨ ਨਹੀਂ ਹੂਏ । ਸੁਬ੍ਹਾ ਪੂਜਾ ਕੇ ਲੀਏ ਭੀ ਤੁਮ ਅਕੇਲੀ ਹੀ ਗਈ ਥੀ ਬੇਟੀ ।"

"ਉਹਨਾਂ ਦੀ ਤਬੀਅਤ ਠੀਕ ਨਹੀਂ।

"ਕਿਆ ਹੂਆ ਹਮਾਰੇ ਜਜਮਾਨ ਕੋ ? ਸਰਦੀ ਵਗੈਰਾ ਤੋਂ ਨਹੀਂ ਲਗ ਗਈ ?

"ਨਹੀਂ... ਵੈਸੇ ਹੀ...

“ਵੈਸੇ ਹੀ... ਕਿਆ ਦਰਦ ਹੈ ਜਾਂ ਔਰ ਕੋਈ ਦੁਖ ਸੰਤਾਪ ?"

ਪਰੋਹਿਤ ਜੀ ਬੜੇ ਚਿੰਤਾਤਰ ਹੋ ਗਏ ਜਾਪਦੇ ਸਨ ! ਹੈਂ ਕਹਾਂ ਵੋਹ

੭੭