ਪੰਨਾ:Hakk paraia.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਹੁੰਗਾਰਾ ਭਰ ਬਗੇਰ ਤੇ ਪਰੋਹਿਤ ਜੀ ਨੇ ਜਨਕ ਨੂੰ ਸੰਬੋਧਨ ਕਰਕੇ ਪੁਛਿਆ |

“ਨਹੀਂ ਮਹਾਰਾਜ |" ਜਨਕ ਨੇ ਸਿਰ ਫੇਰਿਆ ?

“ਇੰਦਰ ਹੀ ਤੋਂ ਪੁਤਰ-ਵਰ ਕਾ ਦਾਤਾ ਹੈ, ਉਸਕੀ ਪੂਜਾ ਕਰਵਾਉ । ਇੰਦਰ ਦੇਵਤਾ ਖੁਸ਼ ਹੋ ਕਰ ਦ ਪੂਰੀ ਕਰੇਗਾ।"

"ਮੁਰਾਦ ਪੂਰੀ ਹੋ ਜਾਏ ਤਾਂ ਹੋਰ ਕੀ ਚਾਹੀਦਾ ਏ, ਮਹਾਰਾਜ ।

“ਅਵੱਸ਼ ਹੋ ਗੀ ਬੇਟਾ । ਮੈਂ ਪੂਜਾ ਕਰੂੰਗਾ ਤੋਂ ਅਵੱਸ਼ ਹੋ ਗੀ । ਤੁਮ ਮੁਝੇ ਆਵਸ਼ਕ ਸਾਮਗਰੀ ਲੇ ਦੋ ਮੈਂ ਤੁਮਾਰੇ ਨਾਂ ਕੀ ਪੂਜਾ ਕਰੂੰਗਾ।

“ਸਾਮਗਰੀ ਦਸ ਦਿਓ ਮਹਾਰਾਜ !ਆਸ ਨਾਲ ਜਨਕ ਦਾ ਚਿਹਰਾ ਲਿਸ਼ਕ ਆਇਆ ਸੀ ।

"ਮੈਂ ਲਿਖ ਭੇਜੂੰਗਾ ਬੇਟਾ । ਹੱਛਾ ਮੈਂ ਚਲੂੰ, ਪ੍ਰਭੁ ਸਹਾਈ ਹੋ, ਸਾਮਗਰੀ ਅਵੱਸ਼ ਭੇਜ ਦੇਨਾ। ਕਹਿ ਪਰੋਹਿਤ ਜੀ ਉਠ ਖਲੋਤੇ । ਜਨਕ ਨੇ ਵਿਦਾਇਗੀ ਦਾ ਜੋੜਾ ਉਹਨਾਂ ਦੇ ਚਰਨਾਂ ਤੇ ਧਰ ਮਥਾ ਟੇਕਿਆ ।

ਉਹਦੇ ਸਿਰ ਤੇ ਹਥ ਰਖ ਪਰੋਹਿਤ ਜੀ ਨੇ ਖੁਸ਼ੀ ਹੋ ‘ਮਨੋ-ਕਾਮਨਾ ਪੂਰਨ ਹੈ' ਦੀ ਅਸੀਸ ਦਿਤੀ ਤੇ ਫਿਰ ਰਾਮ ਰਾਮ ਕਰਦੇ ਚਲੇ ਗਏ !

੭੯