ਪੰਨਾ:Hanju.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੮)

ਵਡਿਆਈਆਂ ਫਿੱਕੀਆਂ ਹਨ। ਸ਼ਹਿਨਸ਼ਾਹ ਜਹਾਂਗੀਰ ਨੇ ਇਕ ਨਿਮਾਣੇ-ਨਿਤਾਣੇ ਆਦਮੀ ਵਾਂਙ ਕੁਮਾਰੀ ਦੇ ਸਾਹਮਣੇ ਆਕੇ ਹੌਲੀ ਜਹੀ ਕਿਹਾ-"ਸੁੰਦਰੀ! ਮੈਂ ਇਕ ਨਿਮਾਣਾ ਰਾਹੀ ਹਾਂ। ਇਸ ਸੰਘਣੇ ਬਣ ਵਿਚ ਰਾਹ ਭੁਲਕੇ ਇਸ ਪਾਸੇ ਗਿਆ ਹਾਂ। ਤ੍ਰੇਹ ਦੇ ਮਾਰੇ ਮੇਰਾ ਸਾਹ ਨਿਕਲ ਰਿਹਾ ਹੈ, ਦਿਆ ਕਰਕੇ ਮੈਨੂੰ ਥੋੜਾ ਜਿਹਾ ਪਾਣੀ ਪਿਲਾਓ।

ਕੁਮਾਰੀ ਨੇ ਚੰਗੀ ਤਰ੍ਹਾਂ ਡੂੰਗੀ ਨਜ਼ਰ ਨਾਲ ਇਕ ਵਾਰ ਜਹਾਂਗੀਰ ਵਲ ਵੇਖਿਆ ਅਤੇ ਮਿੱਠੀ ਆਵਾਜ਼ ਨਾਲ ਕਿਹਾ-"ਰਾਹੀ! ਘੋੜੇ ਤੋਂ ਉਤਰੋ! ਇਸ ਬਿਰਛ ਦੀ ਠੰਡੀ ਛਾਵੇਂ ਜ਼ਰਾ ਅਰਾਮ ਕਰੋ। ਮੈਂ ਹੁਣੇ ਪਾਣੀ ਲੈਕੇ ਆਂਉਦੀ ਹਾਂ।" ਇਤਨਾ ਕਹਿਕੇ ਉਹ ਘਰ ਦੇ ਅੰਦਰ ਚਲੀ ਗਈ। ਜਹਾਂਗੀਰ ਘੋੜੇ ਤੋਂ ਉਤਰਿਆ, ਘੋੜੇ ਨੂੰ ਇਕ ਰੁਖ ਨਾਲ ਬੰਨ੍ਹ ਦਿਤਾ ਅਤੇ ਆਪ ਥੱਕਾ ਹੋਇਆ ਥੜ੍ਹੇ ਪਰ ਬਹਿ ਗਿਆ। ਇਤਨੇ ਨੂੰ ਓਹ ਕੁੜੀ ਇਕ ਕਟੋਰੇ ਵਿਚ ਠੰਡ ਜਲ ਅਰ ਇਕ ਛੋਟੀ ਥਾਲੀ ਵਿਚ ਜਵਾਂ ਦੀਆਂ ਦੋ ਰੋਟੀਆਂ ਤੇ ਥੋੜਾ ਸਾਗ ਲੈ ਆਈ। ਆਹ! ਪ੍ਰਹੁਣੇਚਾਰੀ ਦਾ ਕੈਸਾ, ਮਨੋਹਰ ਤੇ ਪਵਿੱਤਰ ਦ੍ਰਿਸ਼ ਸੀ। ਸਰਲ ਸੁਭਾਵ ਵਾਲੀ ਕੁਮਾਰੀ ਨੇ ਫੁੱਲ ਝੜਦੇ ਹੋਏ ਸ਼ਬਦਾਂ ਵਿਚ ਕਿਹਾ : "ਰਾਹੀ! ਪਹਿਲਾਂ ਮੂੰਹ-ਹਥ ਧੋਵੋ ਤੇ ਕੁਝਕੁ ਰੋਟੀ ਖਾ ਕੇ ਪਾਣੀ ਪੀਓ, ਨਹੀਂ ਤਾਂ ਖਾਲੀ ਪੇਟ ਪਾਣੀ ਤੁਹਾਨੂੰ ਤਕਲੀਫ ਦੋਵੇਗਾ"। ਧੰਨ!