ਪੰਨਾ:Hanju.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੮)

ਜੋਤਸ਼ ਵਿਚ ਕਿਤਨੀ ਯੋਗਤਾ ਪ੍ਰਾਪਤ ਕੀਤੀ ਹੈ। ਪਿਤਾ ਦੀ ਆਗਿਆ ਪਾਕੇ ਪੁੱਤਰੀ ਨੇ ਹਸਦਿਆਂ 2 ਚਕ੍ਰ ਬਣਾ ਲਿਆ। ਉਨਾਂ ਨੇ ਵੀ ਬਣਾ ਲਿਆ, ਜਦ ਦੋਵੇਂ ਚਕ੍ਰ ਮਿਲਾਏ ਗਏ ਤਾਂ ਉਨ੍ਹਾਂ ਵਿਚ ਇਕ “ਬਿੰਦੀ ਤਕ ਦਾ ਫ਼ਰਕ ਨਹੀਂ ਸੀ। ਏਹ ਵੇਖਕੇ ਉਨ੍ਹਾਂ ਦੇ ਅਨੰਦ ਦਾ ਪਾਰਾਵਾਰ ਨਾ ਰਿਹਾ।"

੪.

ਜਹਾਂਗੀਰ, ਮਾਈ ਦੀਆਂ ਗੱਲਾਂ ਸੁਣ ਅਤੇ ਉਨ੍ਹਾਂ ਦੀ ਮੌਜੂਦਾ ਹਾਲਤ ਨੂੰ ਯਾਦ ਕਰਕੇ ਦੁਖੀ ਹੋਇਆ। ਹਮਦਰਦੀ ਭਰੇ ਅੱਖਰਾਂ ਵਿਚ ਪੁਛਿਆ:-"ਮਾਂ, ਪਿਤਾ ਅਤੇ ਪੁੱਤਰੀ ਨੇ ਜੋ ਚਕ੍ਰ ਇਸ ਥਾਂ ਦੇ ਸਬੰਧ ਵਿਚ ਮਿਲਕੇ ਬਨਾਏ ਸਨ, ਉਨਾਂ ਦਾ ਫਲ ਕੀ ਸੀ?" ਬੁੱਢੀ ਨੇ ਕਿਹਾ:-"ਹੁਣ ਹੀ ਜੋ ਕਾਗਜ਼ ਬਸਤੇ ਵਿਚੋਂ ਕਢ ਕੇ ਰੂਪ-ਕਿਸ਼ੋਰੀ ਨੇ ਰਖਿਆ ਹੈ ਇਸ ਦੇ ਬਾਰੇ ਇਸਨੇ ਮੈਨੂੰ ਦੱਸਿਆ ਸੀ ਕਿ ਇਕ ਦਿਨ ਇਕ ਭਾਗਾਂ ਵਾਲਾ ਪੁਰਸ਼ ਇਥੇ ਆਵੇਗਾ ਜੋ ਸ਼ਹਿਨਸ਼ਾਹ ਹੋਵੇਗਾ, ਉਸਦਾ ਸਰੂਪ ਅਤੇ ਲਛਣ ਭੀ ਇਸ ਕਾਗਜ਼ ਪੁਰ ਲਿਖੇ ਹੋਏ ਹਨ, ਜੋ ਮੈਨੂੰ ਇਸਨੇ ਦਸਿਆ ਸੀ। ਉਸ ਸਮੇਂ ਦੇ ਇਕ ਇਹ ਗਲ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਉਸਦੇ ਹਥ ਵਿਚ ਇਕ ਬਹੁਮੁੱਲੀ ਰਤਨ ਜੜੀ ਅੰਗੂਠੀ ਹੋਵੇਗੀ। ਉਹ ਅਸਾਡਾ ਪਰਾਹੁਣਾ ਭੀ ਬਣੇਗਾ, ਅਤੇ ਅਸਾਡੀ ਸਹਾਇਤਾ ਕਰੇਗਾ।"