ਪੰਨਾ:Hanju.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੯)

ਹੁਣੇ ਹੀ ਰੂਪ ਕਿਸ਼ੋਰੀ ਨੇ ਤੁਹਾਨੂੰ ਵੇਖਕੇ ਤੁਹਾਡਾ ਹਥ ਵੇਖਿਆ, ਅਤੇ ਆਪਣੇ ਉਸੇ ਦਿਨ ਦੇ ਲਿਖੇ ਪੱਤਰ ਤੋਂ ਸ਼ੁਭ ਚਿੰਨ੍ਹਾਂ ਅਤੇ ਲੱਛਣਾਂ ਨੂੰ ਮਿਲਾ ਇਆ, ਜੋ ਇਕ, ਸ਼ਹਿਨਸ਼ਾਹ ਵਿੱਚ ਹੋਣੇ ਚਾਹੀਏ। ਪਰੰਤੂ ਤੁਸੀਂ ਆਪਣੇ ਆਪ ਨੂੰ ਇਕ ਫ਼ੌਜੀ ਸਵਾਰ ਦੱਸ ਰਹੋ ਹੋ, ਜਿਸਦਾ ਸਾਨੂੰ ਵਿਸ਼ੁਵਾਸ ਨਹੀਂ ਹੁੰਦਾ। ਤੁਹਾਡੇ ਚੇਹਰੇ ਤੋਂ ਅਜੇਹਾ ਪਰਕਾਸ਼ ਅਰ ਪ੍ਰਤਾਪ ਪਰਗਟ ਹੋ ਰਿਹਾ ਹੈ ਕਿ ਉਸਦੇ ਸਾਮ੍ਹਣੇ ਭਗਤੀ ਨਾਲ ਪ੍ਰੇਰਿਆ ਹੋਇਆ ਹਿਰਦਾ ਆਪ ਨੂੰ ਪ੍ਰਣਾਮ ਕਰਨ ਨੂੰ ਕਹਿ ਰਿਹਾ ਹੈ। ਤੁਹਾਨੂੰ ਪ੍ਰਮਾਤਮਾ ਦੀ ਸਹੁੰ ਹੈ, ਆਪਣਾ ਸੱਚਾ ਪਤਾ ਦੇਕੇ ਸਾਨੂੰ ਸ਼ਾਂਤ ਕਰੋ। ਅਸੀਂ ਇਸੇ ਭਰੋਸੇ ਪੁਰ ਹੁਣ ਤਕ ਜੀਊਦੀਆਂ ਹਾਂ। ਆਪ ਵੇਖ ਰਹੇ ਹੋ ਕਿ ਰੂਪ ਕਿਸ਼ੋਰੀ ਭਰ ਜਵਾਨੀ ਵਿਚ ਹੈ, ਪਰ ਭਾਗਾਂ ਵਸ ਮੈਂ ਇਸਦੇ ਵਿਆਹ ਦਾ ਕੋਈ ਆਹਰ ਨਹੀਂ ਕਰ ਰਹੇ। ਮੈਨੂੰ ਆਪਣੀ ਚਿੰਤਾ ਨਹੀਂ ਹੈ, ਕੇਵਲ ਇਸੇ ਦਾ ਮੈਨੂੰ ਬਹੁਤਾ ਦੁਖ ਹੈ। ਮੈਂ ਤਾਂ ਬਿਰਧ ਹੋ ਚੁਕੀ ਹਾਂ, ਮੇਰਾ ਕੀ ? ਅੱਜ ਭੀ ਮੋਈ ਤੇ ਕੱਲ ਭੀ।"

ਮਾਈ ਦੀਆਂ ਗੱਲਾਂ ਸੁਣਕੇ ਜਹਾਂਗੀਰ ਦਾ ਹਿਰਦਾ ਕਰੁਣਾ ਪੂਰਣ ਹੋਗਿਆ। ਉਹ ਉਸ ਸਮੇਂ ਆਪਣਾ ਸੱਚਾਭੇਦ ਪਤਾ ਨਹੀਂ ਕਿਉਂ-ਨਹੀਂ ਦੇਣਾ ਚਾਹੁੰਦਾ ਸੀ। ਮਾਈ ਦੀ ਗੱਲ ਟਾਲਕੇ ਬੋਲਿਆ:'ਮਾਂ, ਮੈਂ ਕੋਈ ਭੀ ਹੋਵਾਂ ਮੈਨੂੰ ਪੁਛਕੇ ਕੀ ਕਰੋਗੇ ? ਹਾਂ ਮੈਂ ਇਤਨਾ ਕਹਿਦੇਣਾ ਚਾਹੁੰਦਾ ਹਾਂ ਕਿ ਰੂਪ ਕਿਸ਼ੋਰੀ ਅੱਜ ਤੋਂ ਮੇਰੀ