ਪੰਨਾ:Hanju.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੨)

(ਸ਼ਹਿਨਸ਼ਾਹ ਸਲਾਮਤ) ਕਹਿ ਸਕਦੇ ਹਨ?

ਹੁਣ ਤਾਂ ਜਹਾਂਗੀਰੂ ਤੋਂ ਰਿਹਾ ਨ ਗਿਆ, ਬੇਇਖਤਿਆਰ ਹੱਸ ਪਿਆ। ਫਿਰ ਨਿੰਮ੍ਰਤਾ ਨਾਲ ਕਹਿਣ ਲੱਗਾ, "ਮਾਂ, ਮੈਨੂੰ ਖਿਮਾਂ ਕਰੋ, ਮੇਰੇ ਤੋਂ ਭੁਲ ਹੋ ਗਈ। ਮੈਂ ਜਹਾਂਗੀਰ ਹੀ ਹਾਂ?"

ਇਹ ਸੁਣਦਿਆਂ ਹੀ ਰੂਪ ਕਿਸ਼ੋਰੀ ਮੁਸਕਾਈ ਅਤੇ ਦੌੜਦੀ ਹੋਈ ਆਪਣੇ ਘਰ ਅੰਦਰ ਗਈ। ਉਥੋਂ ਝਟ ਇਕ ਮੋਹਰਾਂ ਲਾਕੇ ਬੰਦ ਕੀਤਾ ਹੋਇਆ ਲਫ਼ਾਫ਼ਾ ਲੈ ਆਈ ਤੇ ਉਸ ਨੂੰ ਜਹਾਂਗੀਰ ਦੇ ਹਥ ਦੇਂਦਿਆਂ ਹੋਇਆਂ ਕਿਹਾ--"ਇਹ ਲਫ਼ਾਫ਼ਾ ਮੇਰੇ ਸ੍ਵਰਗ ਵਾਸੀ ਪਿਤਾ ਨੇ ਮੇਰੇ ਪਾਸ ਇਮਾਨਤ ਰਖ ਦਿਤਾ ਸੀ। ਅਜ ਇਹ ਮੈਂ ਆਪ ਨੂੰ ਦੇ ਕੇ ਸੁਰਖ਼ਰ ਹੁੰਦੀ ਹਾਂ? ਜਹਾਂਗੀਰ ਨੇ ਖੁਸ਼ੀ ਨਾਲ ਉਹ ਲਫ਼ਾਫ਼ਾ ਲੈ ਲਿਆ। ਅਤੇ ਖੋਲ੍ਹ ਕੇ ਪੜ੍ਹਿਆ। ਖਤ ਫ਼ਾਰਸੀ ਅੱਖਰਾਂ ਵਿਚ ਲਿਖਿਆ ਹੋਇਆ ਸੀ, ਲਿਖਿਆ ਸੀ--"ਐਸ਼ਵਰਯ-ਸ਼ਾਲੀ ਮਹਾਰਾਜ ਅਧਿਰਾਜ! ਮੈਂ ਆਪ ਨੂੰ ਵਧਾਈ ਦੇਂਦਾ ਹਾਂ ਕਿ ਸਾਰਾ ਦਖਣੀ ਭਾਰਤ ਵਰਸ਼ ਆਪ ਦੇ ਰਾਜ ਅਧਿਕਾਰ ਹੇਠਾਂ ਹੋਵੇਗਾ। ਇਸ ਦੇ ਲਈ ਪਰਮ ਪਿਤਾ ਪ੍ਰਮੇਸ਼੍ਵਰ ਨੂੰ ਧੰਨਵਾਦ ਦਿਓ ਅਤੇ ਨਿਆਇ ਪੂਰਵਕ ਰਾਜ ਕਰੋ ਤੇ ਇਸ ਅਨਾਥ ਪੁੱਤਰੀ ਦਾ-ਜੋ ਆਪ ਨੂੰ ਇਹ ਖਤ ਦੇਵੇਗੀ-ਪਾਲਣਪੇਸ਼ਣ ਕਰਨਾ। ਦਾ ਮੈਨੂੰ ਦੁਖ ਹੈ ਕਿ ਮੈਂ ਆਪਦਕ ਪਵਿਤ੍ਰ ਦਰਸ਼ਨਾਂ ਦਾ ਲਾਭ ਪ੍ਰਾਪਤ ਨਹੀਂ ਕਰ ਸਕਾਂਗਾ।