ਪੰਨਾ:Hanju.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮)

"ਫਿਰ ਮੈਨੂੰ ਝੂਠੀ ਖਬਰ ਕਿਉਂ ਭੇਜੀ?"

ਮੈਂ ਹੈਰਾਨੀ ਨਾਲ ਅੱਖਾਂ ਫਾੜ ਫਾੜਕੇ ਉਸ ਵਲ ਵੇਖਦਿਆਂ ਹੋਇਆਂ ਕਿਹਾ- "ਝੂਠੀ ਖਬਰ ਕੇਹੀ? ਤੂੰ ਕੀ ਕਹਿ ਰਹੀ ਏਂ ਗੌਰੀ? ਮੈਂ ਕੁਝ ਨਹੀਂ ਸਮਝਿਆ।"

"ਊਹ! ਇਹ ਕੀ ਤੁਸੀਂ ਮੈਨੂੰ ਨਹੀਂ ਬੁਲਾਇਆ?"

"ਨਹੀਂ।"

"ਤੁਹਾਡਾ ਆਦਮੀ ਮੈਨੂੰ ਤੁਹਾਡੀ ਬੀਮਾਰੀ ਦੀ ਖਬਰ ਦੇਣ ਨਹੀਂ ਗਿਆ ਸੀ?"

"ਨਹੀਂ।"

ਉਹ ਇਕਾ-ਇਕ ਉਠਕੇ ਖੜੋ ਗਈ ਅਤੇ ਦਰਵਾਜ਼ੇ ਵਲ ਵਧੀ। ਇਤਨੇ ਨੂੰ ਹੀ ਬਾਹਰ ਵਲੋਂ ਆਕੇ ਦੇਵਕੀ ਨੇ ਉਸਦੇ ਦੋਵੇਂ ਪੈਰ ਫੜ ਲਏ। ਬੋਲੀ- "ਭੈਣ, ਤੁਸੀਂ ਉਨ੍ਹਾਂ ਪੁਰ ਰੰਜ ਨ ਕਰੋ । ਇਹ ਸਾਰੀ ਕਾਰਵਾਈ ਮੇਰੀ ਹੈ। ਮੈਨੂੰ ਜੋ ਚਾਹੋ ਸਜ਼ਾ ਦੇਵੇ।"

ਗੌਰੀ ਠਿਠਕ ਕੇ ਖੜੋ ਗਈ। ਬੋਲੀ-"ਤੁਸੀ! ਤੁਸੀ ਕੌਣ ਹੋ? ਕੀ ਤੁਸੀਂ ਹੀ ਮੇਰੀ ਸੌਂਕਣ ਹੋ?"

ਦੇਵਕੀ ਨੇ ਕਿਹਾ-"ਹਾਂ ਭੈਣ, ਮੈਂ ਹੀ ਤੁਹਾਡੀ ਛੋਟੀ ਭੈਣ ਹਾਂ। ਹੁਣ ਫਿਰ ਤੁਸ਼ਾਂ ਕਦੀ ਵੀ ਮੇਰੇ ਪੁਰ ਰੰਜ ਨ ਕਰਨਾ। ਛੋਟੀਆਂ ਭੈਣਾਂ ਗਲਤੀਆਂ ਕਰਦੀਆਂ ਹੀ ਹੁੰਦੀਆਂ ਹਨ।"

ਦੇਵਕੀ ਗੌਰੀ ਨਾਲ ਚਮੜ ਗਈ। ਗੌਰੀ ਨੇ ਤਾਂ ਸਾਰਾ ਕ੍ਰੋਧ-ਅਭਿਮਾਨ ਭੁਲਾਕੇ ਦੇਵਕੀ ਨੂੰ ਪਿਆਰ ਨਾਲ ਚੁੱਮ ਲਿਆ ਅਤੇ ਦੂਰ ਬੈਠਾ ਹੋਇਆ ਮੈਂ ਅਤ੍ਰਿਪਤ ਨੇਤਰਾਂ