ਪੰਨਾ:Hanju.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧)

ਸੌ ਰੁਪਏ ਮਹੀਨੇ ਤੇ ਸਰਕਾਰੀ ਨੌਕਰ ਸੀ। ਕੰਮ ਜ਼ਿਆਦਾ ਹੋਣ ਕਰਕੇ ਬਹੁਤ ਘਟ ਛੁੱਟੀ ਮਿਲਦੀ ਸੀ ਇਸ ਵਾਸਤੇ ਸਾਲ ਭਰ ਵਿਚ ਘਰ ਇਕ ਦੋ ਵਾਰ ਹੀ ਆਉਂਦਾ ਸੀ।

ਕ.

ਕਮਲਨੀ ਬੜੀ ਖੂਬਸੂਰਤ, ਸੁਸ਼ੀਲ ਤੇ ਪੜੀ ਲਿਖੀ ਕੰਨਿਆਂ ਸੀ। ਅਰ ਕੇਵਲ ਇਨ੍ਹਾਂ ਹੀ ਕਾਰਨਾਂ ਕਰਕੇ ਇਸਨੇ ਆਪਣੇ ਪਤੀ ਦੇ ਦਿਲ ਵਿਚ ਘਰ ਕਰ ਲਿਆ ਹੋਇਆ ਸੀ, ਅਤੇ ਹਰ ਵੇਲੇ ਉਨਾਂ ਦੀ ਯਾਦ ਵਿਚ ਹੀ ਰਹਿੰਦੀ। ਪਰ ਜਦੋਂ ਤੋਂ ਵਿਆਹ ਹੋਕੇ ਨਵੇਂ ਘਰ ਆਈ ਸੀ ਉਸ ਨੂੰ ਕਿਸੇ ਕਿਸਮ ਦਾ ਸੁਖ-ਅਰਾਮ ਨਸੀਬ ਨ ਹੋਇਆ। ਉਸਦੀਆਂ ਅੱਖਾਂ ਹਮੇਸ਼ਾਂ ਤ੍ਰਿਬੁੱਡ ਹੀ ਰਹਿੰਦੀਆਂ। ਗਮਾਂ ਨੇ ਉਸਨੂੰ ਘੁਲਾ ਘੁਲਾਕੇ ਅੱਧਾ ਵੀ ਨਹੀਂ ਛੱਡਿਆ। ਚਿਹਰੇ ਦਾ ਨੂਰ ਜੋ ਗਰੀਬੀ ਵਿਚ ਵੀ ਉਸਦਾ ਸਾਥ ਦਿੰਦਾ ਰਿਹਾ ਸੀ, ਹੁਣ ਉੱਡ ਗਿਆ ਸੀ। ਕੋਮਲ ਹੋਠਾਂ ਦੀ ਲਾਲੀ ਸਿਆਹੀ ਵਿਚ ਬਦਲ ਗਈ ਸੀ। ਮੁਸਕ੍ਰਾਹਟ ਹਮੇਸ਼ਾਂ ਵਾਸਤੇ ਉਡੰਤ ਹੋ ਗਈ ਸੀ ਤੇ ਉਠਦਿਆਂ ਬਹਿੰਦਿਆ ਉਸਦੇ ਮੂੰਹੋਂ "ਹਾਇ” ਦੇ ਸਿਵਾ ਕੁਝ ਬਣਾਈ ਨਹੀਂ ਦਿੰਦਾ ਸੀ। ਖਿਆਲ ਸੀ ਕਿ ਵਿਆਹ ਪਿਛੋਂਂ ਦਿਨ ਚੰਗੇ ਲੰਘਣਗੇ। ਪਰ ਵਾਹ ਨੀ ਕਿਸਮਤ! ਸੋਚਿਆ ਕੁਝ ਸੀ ਹੋਇਆ ਕੁਝ! ਗਮਾਂ ਅਰ ਦੁਖਾਂ ਨੇ ਹੁਣ ਭੀ ਸੰਗ ਨ ਛਡਿਆ। ਕਿਉਕਿ ਦਾਜ ਘੱਟ ਮਿਲਿਆ ਸੀ ਇਸ ਵਾਸਤੇ ਸੱਸ ਦੀਆਂ ਨਜ਼ਰਾਂ ਵਿਚ ਕਮਲਨੀ ਦੀ ਇੱਜ਼ਤ ਦਿਨ-ਬਦਿਨ ਘੱਟ ਹੁੰਦੀ