ਪੰਨਾ:Hanju.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫)

ਦਿਤੀ, ਤੇ ਆਪਣੇ ਪਿਤਾ ਦੇ ਹੁਕਮ ਅਨੁਸਾਰ ਅਠ ਸੌ ਰੁਪਏ ਦਾ ਬੰਦੋ-ਬਸਤ ਕੀਤਾ। ਆਪਣੀ ਪੂੰਜੀ ਤਾਂ ਕੁਝ ਨਹੀਂ ਸੀ, ਰੁਪਿਆ ਸਭ ਕਰਜ਼ਾ ਲਿਆ ਗਿਆ। ਗਲ ਕੀ ਗੁਪਾਲ ਸਿੰਘ ਦਾ ਵਿਆਹ ਹੋ ਗਿਆ, ਤੇ ਬਲਬੀਰ ਸਿੰਘ ਦੋ ਦਿਨ ਠਹਿਰਕੇ ਵਾਪਸ ਚਲਾ ਗਿਆ। ਪਰ ਇਸ ਛੁਟੀ ਵਿਚ ਵਿਆਹ ਦੀ ਭੀੜ ਭਾੜ ਦੇ ਕਾਰਣ ਗੀਬ ਕਮਲਨੀ ਦੀ ਵਾਤ ਤਕ ਨ ਪੁਛ ਸਕਿਆ।

ਲ.

ਨਵੀਂ ਵਹੁਟੀ ਕੀ ਸੀ ਆਫ਼ਤ ਦੀ ਵੱਡੀ ਭੈਣ ਸੀ। ਹਨੇਰੀ ਦੀ ਤਰਾਂ ਮਿੱਟੀ ਘੱਟਾ ਉਡਾਉਂਦੀ ਨੇ ਆਣ ਚਰਨ ਪਾਏ, ਅਰ ਵਾ-ਵਰੋਲੇ ਦੀ ਤਰ੍ਹਾਂ ਆਫ਼ਤਾਂ ਢਾਹੁਣੀਆਂ ਸ਼ੁਰੂ ਕਰ ਦਿਤੀਆਂ। ਦੋ ਚਾਰ ਦਿਨ ਤੁਫਾਨ ਮਚਾਇਆ ਤੇ ਪੇਕੇ ਚਲੀ ਗਈ, ਪਰ ਸੱਸ ਦੇ ਦਿਲ ਪਰ ਐਸਾ ਜਾਦੂ ਕਰ ਗਈ ਕਿ ਜਾਣ ਤੋਂ ਮਗਰੋਂ ਘਰ ਵਿਚ ਸਿਰਫ਼ ਇਸੇਦੀ ਚਰਚਾ ਹੋਣ ਲਗੀ। ਕਮਲਨੀ ਪੁਰ ਹਰ ਪਾਸਿਓਂ ਤੂਤ-ਭੀਤੀਆਂ ਉਡਨ ਲਗੀਆਂ।

ਗੁਪਾਲ ਸਿੰਘ ਆਪਣੀ ਭਰਜਾਈ ਤੇ ਖੁਸ਼ ਨਹੀਂ ਸੀ, ਤੇ ਨਾ ਆਪਣੇ ਵੱਡੇ ਭਰਾ ਬਲਬੀਰ ਸਿੰਘ ਨਾਲ ਉਸ ਦੀ ਕੋਈ ਖਾਸ ਮਹੱਬਤ ਸੀ। ਮਨਮੋਹਨ ਨਾਲ ਭੀ ਕੋਈ ਪਿਆਰ ਨਹੀਂ ਸੀ। ਅਤੇ ਜੇ ਦੁਨੀਆਂ ਦੇ ਦਿਖਾਵੇ ਵਾਸਤੇ ਉਸ ਨਾਲ ਪਿਆਰ ਕਰਦਾ ਭੀ, ਤਾਂ ਯਾ ਤਾਂ ਮਨਮੋਹਨ ਰੋ ਪੈਂਦਾ ਸੀ ਯਾ ਡਰਕੇ ਕਿਸੇ ਖੂੰਜੇ ਵਿਚ ਛਿਪ ਜਾਂਦਾ ਸੀ। ਚਾਚੇ ਕੋਲ ਜਾਣ ਦਾ ਨਾਉਂ ਤਕ ਨਹੀਂ ਲੈਂਦਾ ਸੀ। ਇਸਦੀ