ਪੰਨਾ:Hanju.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬)

ਤੋਹਮਤ ਭੀ ਕਮਲਨੀ ਪੁਰ ਥਪੀ ਜਾਂਦੀ ਤੇ ਸਾਰੇ ਇਹੋ ਕਹਿੰਦੇ ਕਿ ਕਮਲਨੀ ਨੇ ਮਨਮੋਹਨ ਨੂੰ ਸਿਖਾਇਆ ਹੋਇਆ ਹੈ।

ਹੌਲੀ ਹੌਲੀ ਗ੍ਰੀਬ ਕਮਲਨੀ ਪੁਰ ਛੋਟੀਆਂ ੨ ਚੀਜ਼ਾਂ ਦੀ ਚੋਰੀ ਦਾ ਇਲਜ਼ਾਮ ਲਗਣਾ ਸ਼ੁਰੂ ਹੋ ਗਿਆ। ਖਾਣ ਪੀਣ ਦੀਆਂ ਚੀਜ਼ਾਂ ਨੂੰ ਜੰਦਰੇ ਲਾਏ ਗਏ। ਕਮਲਨੀ ਸਮਝਦਾਰ ਸੀ, ਉਹ ਕਈ ਕਈ ਦਿਨ ਭੁੱਖਿਆਂ ਹੀ ਬਿਤਾ ਦਿੰਦੀ, ਪਰ ਮਨਮੋਹਨ ਬਾਜੇ ਵੇਲੇ ਛਿੜ ਪੈਂਦਾ ਸੀ ਤੇ ਕਮਲਨੀ ਦੀ ਇਤਨੀ ਤਾਕਤ ਨਹੀਂ ਸੀ ਕਿ ਉਹ ਆਪਣੀ ਮਰਜ਼ੀ ਨਾਲ ਮਾਸੂਮ ਬੱਚੇ ਦੀ ਜ਼ਿੱਦ ਨੂੰ ਪੂਰਾ ਕਰ ਦੇਵੇ। ਇਸ ਵਾਸਤੇ ਉਸਨੂੰ ਸ਼ਾਮੋ ਦੀ ਖੁਸ਼ਾਮਦ ਕਰਨੀ ਪੈਂਦੀ। ਯਾ ਮਾਸੀ ਅਗੇ ਅਰਜੋਈਆਂ ਕਰ ਕਰਕੇ ਮਨਮੋਹਨ ਦੀ ਈਨ ਮੰਨਦੀ। ਉਹ ਭੀ ਜੇ ਦੋਹਾਂ ਵਿਚੋਂ ਕਿਸੇ ਦਾ ਮਨ ਪਸੀਜ ਪਿਆ ਤਾਂ ਸੁਖ, ਨਹੀਂ ਤਾਂ ਮਨਮੋਹਨ ਘੰਟਿਆਂ-ਬੱਧੀ ਰੋਂਦਾ ਰਹਿੰਦਾ।

ਗਲ ਕੀ ਕਮਲਨੀ ਦੀਆਂ ਝੂਠੀਆਂ ਸਚੀਆਂ ਬੁਰਾਈਆਂ ਕਰਕੇ ਨਵੀਂ ਵਹੁਟੀ ਨੂੰ ਬੁਲਾਇਆ ਗਿਆ। ਇਸ ਰੱਬ ਦੀ ਬੰਦੀ ਦਾ ਦਿਲ ਅਜੀਬ ਚਿੜਚੜਾ ਸੀ। ਕਮਲਨੀ ਨਾਲ ਬੋਲਨਾ ਯਾ ਗੱਲ ਕਰਨੀ ਆਪਣੀ ਹੇਠੀ ਸਮਝਦੀ ਸੀ।ਸ਼ਾਮੋ ਰੋਜ ਸਵੇਰੇ ਨਵੀਂ ਵਹੁਟੀ ਨੂੰ ਖੁਆਉਂਦੀ ਪਿਆਉਂਦੀ, ਮਨਮੋਹਨ ਖੜੋਤਾ ਵੇਖਦਾ ਰਹਿੰਦਾ, ਪਰ ਕਿਸੇ ਪੱਥਰ-ਦਿਲ ਤੋਂ ਇਤਨਾ ਭੀ ਨ ਹੁੰਦਾ ਕਿ ਬੱਚੇ ਦੇ ਹਥ ਪੁਰ ਭੀ ਕੁਝ ਰਖ ਦੇਣ।ਕੁਝ ਦਿਨਾਂ ਮਗਰੋਂ ਪਰਮਾਤਮਾ