ਪੰਨਾ:Hanju.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੪)

ਸੀ ਜਿਸ ਤਰ੍ਹਾਂ ਮਹਿਲਾਂ ਵਿਚ, ਹਰੇਕ ਮਨੁੱਖ ਮੇਰੀ ਆਗਿਆ ਮੰਨਦਾ ਹੈ, ਇਸੇ ਤਰ੍ਹਾਂ ਵਿਦ੍ਰੋਹੀ ਕਾਤਲ ਭੀ ਮੇਰੀ ਆਗਿਆ ਪੁਰ ਤਲਵਾਰਾਂ ਝੁਕਾ ਦੇਣਗੇ। ਉਸ ਨੇ ਅਧੀਰ ਹੋਕੇ ਕਿਹਾ:-ਉਨ੍ਹਾਂ ਨੂੰ ਮੇਰੀ ਵਲੋਂ ਕਹਿ ਦੇਵੋ, ਹੁਣ ਕਿਸੇ ਨੂੰ ਨ ਮਰਨ, ਮੇਰਾ ਦਿਲ ਕੰਬ ਰਿਹਾ ਹੈ।"

ਇਸ ਭੋਲੇ-ਪਨ ਤੋਂ ਮੌਲਵੀ ਅਮੀਨ ਉਲਾ ਨੂੰ (ਜੋ ਨਰਗਸ ਨਜ਼ਰ ਦੇ ਉਸਤਾਦ ਸਨ) ਹਿੰਮਤ ਹੋਈ। ਉਹ ਹੌਸਲਾ ਕਰਕੇ ਅੱਗੇ ਵਧੇ ਤੇ ਬੋਲੇ: "ਸ੍ਰੀ ਮਾਨ ਜੀ ਉਹ ਆਪ ਨੂੰ ਆਪਣਾ ਕਮਾਂਡਰ ਕਹਿੰਦੇ ਹਨ?"

ਮਿਰਜ਼ਾ ਮੁਗ਼ਲ ਨੇ ਉਤਰ ਦਿਤਾ-"ਹਾਂ।"

ਤਾਂ ਆਪ ਉਨ੍ਹਾਂ ਨੂੰ ਰੋਕਦੇ ਕਿਉਂ ਨਹੀਂ? ਜ਼ਰਾਂ ਸੋਚੋ, ਮਾਤਾਵਾਂ ਦੇ ਸਾਹਮਣੇ ਬਚਿਆਂ ਦੀ ਹਤਿਆ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਫਰਿਆਦ ਮੁਗਲ ਰਾਜ ਦੀਆਂ ਜੜ੍ਹਾਂ ਹਲਾ ਦੇਵੇਗੀ।"

ਮਿਰਜ਼ਾ ਮੁਗ਼ਲ ਦੀਆਂ ਅੱਖਾਂ ਵਿਚੋਂ ਅਥਰੂ ਡੁਲ੍ਹਣ ਲਗ ਪਏ।

ਅਮੀਨ ਉਲਾ ਨੇ ਆਪਣੇ ਕਥਨ ਨੂੰ ਜਾਰੀ ਹਖਦਿਆਂ ਹੋਇਆਂ ਕਿਹਾ:"ਅਪਦਾ ਵਿਚਾਰ ਠੀਕ ਨਹੀਂ-- ਇਹ ਆਪਦਾ ਕਿਹਾ ਨਹੀਂ ਮੰਨਣਗੇ। ਆਪ ਜਰਾ ਆਗਿਆ ਤਾਂ ਦੇਵੋ।"

ਮਿਰਜ਼ਾ ਮੁਗ਼ਲ ਨੇ ਰੋਦਿਆਂ ਹੋਇਆਂ ਉੱਤਰ ਦਿਤਾ: "ਉਹ ਨਹੀਂ ਮੰਨਣਗੇ।"

"ਤਾਂ ਫਿਰ ਮੈਂ ਜਾਂਵਾਂ?"