ਪੰਨਾ:Hanju.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਰੀਬਾਂ

************

ਆਹ ! ਦੋਸਤ ! ਤੂੰ ਗਰੀਬਾਂ ਦਾ ਜ਼ਿਕਰ ਕਰਕੇ ਮੇਰੇ ਪੁਰਾਣੇ ਜ਼ਖਮ ਹਰੇ ਕਰ ਦਿਤੇ। ਉਹ ਨਿਸੱਫਲ ਤੇ ਬਦਨਸੀਬ ਲੜਕੀ ਜਿਸ ਨੇ ਦੁਨੀਆਂ ਵਿਚ ਦਖ-ਦਰਦ ਤੋਂ ਸਿਵਾ ਕੁਝ ਨਹੀਂ ਵੇਖਿਆ। ਹਾਂ ਉਹ ਮਜ਼ਲੂਮ ਸਤਿਵੰਤੀ ਜਿਸ ਨੇ ਸਾਰੀ ਉਮਰ ਭੋਲੇ-ਪਨ ਅਰ ਮਸੂਮ-ਪੁਣੇ ਵਿਚ ਗੁਜ਼ਾਰੀ, ਜੋ ਦੁਨੀਆਂ ਰੂਪੀ ਬਾਗ ਵਿਚ ਇਕੱਲੀ ਸਰੂ ਬਣਕੇ ਰਹੀ, ਜਿਸ ਦਾ ਜੀਵਨ ਗ਼ਮਾਂ ਤੇ ਦੁਖਾਂ ਵਿਚ ਬੀਤਿਆ,ਜਿਸਦੀ ਹਯਾਤੀ ਕੇਵਲ ਨਿਸੱਫਲਤਾ ਤੇ ਨਿਰਾਸਤਾ ਦੀ ਲੜੀ ਸੀ, ਕਿੰਤੂ ਜਿਸਦੀ ਝੋਲ ਪਵਿਤਰਤਾ ਤੇ ਇਜ਼ਤ ਦੇ ਫੁੱਲਾਂ ਨਾਲ ਭਰੀ ਹੋਈ ਸੀ।

ਬਚਪਨ ਵਿਚ ਅਸੀਂ ਇਕੱਠੇ ਪੜ੍ਹਦੇ ਅਰ ਖੇਡਦੇ ਸੀ, ਇੱਕੋ ਹੀ ਉਸਤਾਦਨੀ ਸੀ, ਜੋ ਪਹਿਲਾਂ ਸਾਨੂੰ ਕਠਿਆਂ ਪਾਠ ਪੜ੍ਹਾਉਂਦੀ ਅਰ ਉਸ ਦੇ ਉਪ੍ਰੰਤ ਉਸ ਨੂੰ ਸੀਣਾ ਪ੍ਰੋਣਾ ਸਿਖਾਂਦੀ ਤੇ ਮੈਨੂੰ ਬਾਗਬਾਨੀ ਦਾ ਸਬਕ ਦਿਤਾ ਕਰਦੀ। ਪੜ੍ਹਾਈ ਦਾ ਇਹ ਅਰੰਭਕ ਸਮਾਂ ਸਹਿਪਾਠੀ ਦੇ ਪ੍ਰੇਮ-ਰੰਗ ਵਿਚ ਗੁਜ਼ਰਿਆ। ਸ਼ਗਿਰਦ ਹੋਰ ਭੀ ਸਨ,ਪਰ ਕੁਝ ਤਾਂ ਇਸ ਕਾਰਣ ਕਰਕੇ ਕਿ ਅਸਾਡੇ ਘਰ ਕੋਲੋ-ਕੋਲ ਸਨ, ਤੇ ਉਸਤਾਦਨੀ ਕੋਲ ਜਾਣ ਲਗਿਆਂ ਗਰੀਬਾਂ ਮੇਰੇ ਘਰੋਂ ਹੋਕੇ ਜਾਇਆ ਕਰਦੀ ਸੀ, ਅਰ ਕੁਝ ਇਕੋ ਉਮਰ ਦੇ