ਪੰਨਾ:Hanju.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੫)

ਵਿਗੜਣ ਲਗਦੀ ਹੈ। ਰਾਣੀ ਕਹਿਣ ਲੱਗੀ ਹੁਣ ਬਚਣ ਦੀ ਆਸ ਨਹੀਂ ਦਿਸਦੀ। ਮਲੂਮ ਹੁੰਦਾ ਹੈ, ਲੱਖ ਕੋਸ਼ਸ਼ਾਂ ਕਰਨ ਪੁਰ ਭੀ ਇਸ ਬੀਮਾਰੀ ਤੋਂ ਨਹੀਂ ਉਠ ਸਕਾਂਗੀ? ਮੈਂ ਕਿਹਾ-"ਰਾਣੀ, ਵੇਖ, ਅਜਿਹੀਆਂ ਗੱਲਾਂ ਨਾ ਕਰ, ਪ੍ਰਮਾਤਮਾ ਤੈਨੂੰ ਬਹੁਤ ਛੇਤੀ ਰਾਜ਼ੀ ਕਰੇਗਾ। ਤੂੰ ਅਜਿਹੀਆਂ ਗੱਲਾਂ ਕਰਦੀ ਏਂ, ਤਾਂ ਮੇਰੀ ਛਾਤੀ ਫਟਨ ਲੱਗਦੀ ਹੈ। ਮੈਂ ਜ਼ਿੰਦਗੀ ਭਰ ਵਿਚ ਵਿਛੋੜੇ ਦਾ ਖਿਆਲ ਨਹੀਂ ਕੀਤਾ ਸੀ। ਸਹਿਜ-ਸੁੱਭਾ ਹੀ ਇਨ੍ਹਾਂ ਭਾਵਾਂ ਦੇ ਵਿਚਕਾਰ ਆ ਠਹਿਰਿਆ। ਮੈਂ ਰਾਣੀ ਨੂੰ ਹਿਰਦੇ ਨਾਲ ਲਾਕੇ ਸੋਚਿਆ, ਨਹੀਂ ਨਹੀਂ, ਅਸੀਂ ਦੋਵੇਂ ਵਿਛੜਨ ਦੇ ਲਈ ਨਹੀਂ ਮਿਲੇ, ਸਾਡੇ ਮਿਲ ਕੇ ਵਿਛੜਨ ਵਿਚ ਬੜੀ ਰੁਕਾਵਟ ਹੈ। ਪਹਿਲਾਂ ਇਸ ਸੰਸਾਰ ਵਿਚ ਪ੍ਰੇਮ ਦਾ ਅਨੰਦ ਲਈਏ, ਫਿਰ ਭਾਵੇਂ ਇਹ ਦੋਵੇਂ ਫੁਲਵਾੜੀ ਦੇ ਫੁੱਲ, ਇਕ ਈ ਟਾਹਣੀ ਨਾਲ ਖਿੜਕੇ, ਝੜ ਜਾਣ, ਚਾਹੇ ਦੇਵਤੇ ਦੀ ਪੂਜਾ ਵਿਚ ਕੰਮ ਆਉਣ, ਕੋਈ ਚਿੰਤਾ ਨਹੀਂ ਪਰ ਰਾਣੀ ਨੇ ਫਿਰ ਕਿਹਾ-"ਨਹੀਂ ਕਝ ਨਹੀਂ ਸੋਚਦੀ, ਤਦ ਭੀ ਪਤਾ ਨਹੀਂ ਕਿਉਂ, ਕਦੀ ਕਦੀ ਅਜਿਹਾ ਖਿਆਲ ਹੋਣ ਲਗਦਾ ਹੈ, ਸ਼ਇਦ ਹਣ ਨਹੀਂ ਬਚਾਂਗੀ।

ਚਾਰ ਦਿਨ ਬੀਤ ਗਏ, ਰਾਣੀ ਨੂੰ ਸੈਂਕੜੇ ਹੌਸਲੇ ਤੇ ਦਿਲਬਰੀਆਂ ਦੇਕੇ ਘਰ ਮੁੜ ਆਇਆ, ਪਰ ਨਹੀਂ ਪਤਾ ਕਿਉਂ, ਰਾਣੀ ਦੀਆਂ ਇਕ ਇਕ ਕਰਕੇ ਸਭ ਗੱਲਾਂ ਰਹਿ ਰਹਿਕੇ ਯਾਦ ਹੋ ਆਉਂਦੀਆਂ ਸਨ। ਗਰਮੀ