ਪੰਨਾ:Hanju.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੮)

ਲੋਕਾਂ ਵਿਚੋਂ "ਛੇਤੀ ਕਰੋ" ਦੀ ਆਵਾਜ਼ ਆਈ। ਹਨ੍ਹੇਰਾ ਹੋਣ ਵਾਲਾ ਸੀ। ਅਸੀ ਦੁੱਖ ਅਤੇ ਪੀੜਾ ਭਰੇ ਹਿਰਦਿਆਂ ਨਾਲ ਰਾਣੀ ਦੀ ਦੇਹ ਚੁਪਕੇ ਟੁਰ ਪਏ। ਸ਼ਮਸ਼ਾਨ ਭੂੰਮੀ ਨੂੰ ਜਾਣ ਲਈ, ਪਗਡੰਡੀ ਨਹੀਂ, ਵਾਹਣਾਂ ਵਿਚੋਂ ਹੀ ਟੁਰ ਪਏ। ਰਾਹ ਵਿਚ ਢੋਮਾਂ ਤੇ ਹੋਰ ਇੱਟਾਂ ਰੋੜਿਆਂ ਨੂੰ ਮੇਰੇ ਨੰਗੇ ਪੈਰਾਂ ਨੂੰ ਬਥੇਰੀਆਂ ਅੜਚਣਾਂ ਪਾਈਆਂ। ਅੰਬਾਂ ਦੇ ਬਗੀਚੇ ਨੂੰ ਲੰਘਕੇ ਅਸੀਂ ਸ਼ਮਸ਼ਾਮ ਭੁਮੀ ਪੁੱਜੇ, ਤਦੋਂ ਸੂਰਜ ਡੁੱਬ ਚੁਕਾ ਸੀ। ਰਾਣੀ ਦੀ ਦੇਹ ਨੂੰ ਤਲਾੱ ਪਰ ਅਸ਼ਨਾਨ ਕਰਕੇ ਜਦੋਂ ਵਾਪਸ ਸ਼ਮਸ਼ਾਨਾਂ ਵਿਚ ਪੁੱਜੇ, ਘੁੱਪ ਹਨੇਰਾ ਹੋ ਚੁੱਕਾ ਸੀ। ਸਭ ਲੋਕ ਬੈਠੇ ਹੋਏ ਸਨ।

ਮੈਂ ਰਾਣੀ ਦੀ ਦੇਹ ਨੂੰ ਚਿਖਾ ਪੁਰ ਰਖਕੇ ਕੰਬਦੇ ਹੱਥਾਂ ਨਾਲ ਅੱਗ ਲਾ ਦਿੱਤੀ। ਰਾਲ ਅਤੇ ਘਿਓ ਦੀ ਸਹਾਇਤਾ ਨਾਲ ਅੱਗ ਭੜਕ ਉੱਠੀ। ਲਕੜੀਆਂ ਦੇ ਨਾਲ ਹੀ ਮੇਰਾ ਹਿਰਦਾ ਭੀ ਉਸੇ ਚਾਲ ਨਾਲ ਧੱਕ ਧੱਕ ਕਰਕੇ ਚਲਣ ਲਗ ਪਿਆ। ਲੋਕ ਉਠਕੇ ਘਰਾਂ ਨੂੰ ਟੁਰ ਪਏ! ਇਸਵੇਲੇ ਮੈਂ ਇਕੱਲਾ ਆਪਣੇ ਦੁਖੀ ਹਿਰਦੇ ਨੂੰ ਸਾੜ ਰਿਹਾ ਸਾਂ। ਕੋਲਦੋਮੋਨ ਖੜੋਤੇ ਬ੍ਰਿਛ ਅਗਨ ਦੇਵਤਾ ਦੇ ਰੂਪ ਵਾਂਙ ਅਪਣਾ ਰੂਪ ਵਟਾ ਰਹੇ ਸਨ, ਉਨ੍ਹਾਂ ਦਾ ਰੰਗ ਲਹੂ ਵੰਨਾ ਲਾਲ ਦਿਸ ਰਿਹਾ ਸੀ। ਬ੍ਰਿਛਾਂ ਪਰ ਆਪਣੇ ਆਲ੍ਹਣਿਆਂ ਵਿਚ ਸੁੱਤੇ ਹੋਏ ਅਚੇਤ ਪੰਛੀ ਸੇਕ ਨਾਲ ਬੇਆਰਾਮ ਤੇ ਦੁਖੀ ਹੋਕੇ ਮੇਰੇ ਨਾਲ ਦੁਖ ਵੰਡਾ ਰਹੇ ਸਨ। ਉਨ੍ਹਾਂ ਦੇ ਪਰਾਂ ਦੀ