ਪੰਨਾ:Hanju.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੮)

ਇਕ ਦਿਨ ਦੀ ਗਲ ਹੈ, ਸੁਭਾਗੀ ਨਿੱਤ ਵਾਂਙ ਬਿਰਛਾਂ ਦੇ ਸੁੱਕੇ ਪਤਰ ਅਤੇ ਟਹਿਣੀਆਂ ਭੱਠੀ ਵਾਸਤੇ ਬਾਹਰ ਚੁਨਣ ਗਈ। ਦੁਪਹਿਰ ਦਾ ਸਮਾਂ ਸੀ, ਸੂਰਜ ਦੀਆਂ ਕਿਰਨਾਂ ਚੋਹੀਂ ਪਾਸੀਂ ਨਚ ਰਹੀਆਂ ਸਨ। ਸੁਭਾਗੀ ਬੇਪਰਵਾਹੀ ਨਾਲ ਪੱਤੇ ਅਤੇ ਲਕੜੀਆਂ ਚੁਣ ਰਹੀ ਸੀ। ਅਚਾਨਕ ਅਕਾਸ਼ ਪੁਰ ਕਾਲੀਆਂ ਘਟਾਂ ਛਾ ਗਈਆਂ ਤੇ ਪੁਰਾ ਚਲਣ ਲਗ ਪਿਆ। ਸੁਭਾਗੀ ਨੇ ਇਕੱਠੇ ਕੀਤੇ ਪੱਤੇ ਤੇ ਲਕੜੀਆਂ ਕਪੜੇ ਵਿਚ ਬੱਧੇ ਅਰ ਸ਼ਹਿਰ ਵਲ ਤੁਰ ਪਈ। ਪਰ ਤਿੰਨ ਮੀਲ ਦੀ ਦੂਰੀ ਕੋਈ ਮਾਮੂਲੀ ਗੱਲ ਨਹੀਂ ਸੀ, ਇਸ ਪੁਰ ਭੀ ਸੁਭਾਗੀ ਦੀਆਂ ਬੁਢੀਆਂ ਟੰਗਾਂ। ਵਰਖਾ ਨੇ ਇਸ ਨੂੰ ਆ ਘੇਰਿਆ। ਬਦਲ ਬੜੇ ਜ਼ੋਰ ਵਿਚ ਵਰ੍ਹਨ ਲਗ ਪਿਆ, ਪਰ ਇਹ ਬੱਦਲ ਨਹੀਂ ਸੀ, ਸੁਭਾਗੀ ਦੇ ਖੋਟੇ ਭਾਗ ਸਨ। ਉਹ ਇਕ ਬਿਰਛ ਹੇਠ ਖੜੋ ਗਈ ਅਰ ਸੋਚਣ ਲੱਗੀ: ਰਾਤ ਨੂੰ ਕਾਂ ਕਰਾਂਗੀ, ਇਹ ਪਤਰ ਆਦਿ ਭੀ ਭਿਜ ਗਏ ਤਾਂ ਭੱਠੀ ਕਿਸਤਰਾਂ ਤਪੇਗੀ ਅਤੇ ਜੇ ਭੱਠੀ ਨਾ ਤਪੀ ਤਾਂ ਖਾਵਾਂਗੀ ਕੀ? ਬਥੇਰੇ ਹਥ ਜੋੜ ਜੋੜ ਵਾਸਤੇ ਪਾਏ ਕਿ ਜ਼ਰਾ ਕੁ ਬਦਲ ਠਹਿਰ ਜਾਵੇ ਤਾਂ ਘਰ ਪਹੁੰਚ ਜਾਵਾਂ, ਪਰ ਬਦਲਾਂ ਨੇ ਸੁਭਾਗੀ ਦੀ ਇਕ ਨਾ ਸੁਣੀ, ਉਹ ਅਕਾਸ਼ ਦੇ ਰਹਿਣ ਵਾਲੇ ਸਨ, ਪ੍ਰਿਥਵੀ ਪਰ ਵਸਣ ਵਾਲਿਆਂ ਦੀ ਉਹ ਕਿ ਪਰਵਾਹ ਕਰਦੇ ਸਨ? ਜਲ ਥਲ ਇਕ ਹੋ ਗਿਆ।

ਉਸ ਦਿਨ ਦਾ ਬੱਦਲ, ਬੱਦਲ ਨਹੀਂ ਸੀ, ਈਸ਼ਵਰ ਦਾ ਕ੍ਰੋਪ ਸੀ। ਅਠ ਘੰਟੇ ਅਜੇਹੀ ਇਕ-ਰਸ ਵਰਖਾ ਹੋਈ,