ਪੰਨਾ:Hanju.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੬)

ਬਾਦਸ਼ਾਹ ਆਪ ਸ਼ਿਕਾਰ ਖੇਡਣ ਵਿਚ ਲੱਗਣ ਰਹਿੰਦਾ ਸੀ। ਸ਼ਿਕਾਰ ਭਾਵੇਂ ਹੋਛਾ ਦਿਲ-ਪਰਚਾਵਾ ਹੈ, ਪਰੰਤੂ ਰਾਜਨੀਤੀ ਵਿਚ ਰਾਜਿਆਂ ਲਈ ਇਹ ਇਕ ਕਰਤੱਬ ਮੰਨਿਆ ਗਿਆ ਹੈ। ਇਕ ਦਿਨ ਅਚਾਨਕ ਇਕ ਸੰਘਣੇ ਬਣ ਵਿਚ ਜਹਾਂਗੀਰ ਆਪਣੇ ਸਾਥੀਆਂ ਤੋਂ ਵਿਛੜ ਗਿਆ, ਰਾਹ ਭੁੱਲਕੇ ਕਿਧਰੇ ਦਾ ਕਿਧਰੇ ਜਾ ਨਿਕਲਿਆ। ਉਸ ਨੂੰ ਅਜੇਹਾ ਮਲੂਮ ਪੈਂਦਾ ਸੀ ਕਿ ਇਹ ਬਣ ਕਿਧਰੇ ਮੁੱਕਣ ਵਾਲਾ ਨਹੀਂ ਹੈ, ਇਸ ਵਿਚ ਰਾਹ ਮਿਲਣਾ ਕਠਣ ਹੈ। ਉਸ ਸਮੇਂ ਉਸ ਦੀ ਦਸ਼ਾ ਇਕ ਸਾਧਾਰਣ ਮਨੁੱਖ ਜੇਹੀ ਸੀ, ਉਹ ਭੁੱਖ ' ਨਾਲ ਵਿਆਕੁਲ ਹੋ ਰਿਹਾ ਸੀ, ਅਤੇ ਤ੍ਰੇਹ ਨਾਲ ਤੜਫ ਰਿਹ ਸੀ। ਸੰਭਵ ਹੈ ਉਸ ਸਮੇਂ ਉਸ ਨੂੰ ਭੁੱਖਿਆਂ ਦੀ ਭੁਖ ਅਤੇ ਤ੍ਰਿਹਾਇਆਂ ਦੀ ਤ੍ਰੇਹ ਦਾ ਅਨੁਭਵ ਹੋਇਆ ਹੋਵੇਗਾ ਉਹ ਹੈਰਾਨ ਪਰੇਸ਼ਾਨ ਇਧਰ ਉਧਰ ਭਟਕ ਰਿਹਾ ਸੀ, ਉਸ ਵੇਲੇ ਉਸਦੀ ਨਜ਼ਰ ਇਕ ਵੱਡ ਸਾਰੇ ਮਕਾਨ ਪੁਰ ਪਈ। ਜਹਾਂਗੀਰ ਨੂੰ ਅਜੇਹੇ ਨਿਰਜਨ ਬਣ ਵਿਚ ਇਕ ਮਹੱਲ ਵਰਗੇ ਮਕਾਨ ਦਾ ਵਿਖਾਈ ਦੇਣਾ ਅਸਚਰਜ ਦੀ ਗਲ ਸੀ। ਪਰ ਉਸ ਸਮੇਂ ਤਾਂ ਉਹ ਡੁਬਦੇ ਨੂੰ ਬੇੜੀ ਸਮਾਨ ਦਸਿਆ। ਜਹਾਂਗੀਰ ਦੇ ਜੀ ਵਿਚ ਜੀ ਆਇਆ। ਉਸ ਨ ਛੇਤੀ ਛੇਤੀ ਘੋੜੇ ਨੂੰ ਉਸ ਵੱਡੇ ਭਾਰੀ ਮਕਾਨ ਵਲ ਇਸ ਆਸ਼ਾ ਨਾਲ ਵਧਾਇਆ ਕਿ ਉਥੇ ਖਾਣਪੀਣ ਨੂੰ ਕੁਝ ਨਾ ਕੁਝ ਜ਼ਰੂਰ ਮਿਲ ਜਾਵੇਗਾ।