ਪੰਨਾ:Johar khalsa.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੯੯)


ਨਹੀਂ ਸੀ ਮੱਦਦ ਕੋਈ ਦਰਬਾਰ ਅੰਦਰ ਚੁਗਲ ਖੋਰ ਅਧਮੂਲ ਮਚਾਨ ਲੱਗੇ
ਸੂਬਾ ਅਗਲਿਆਂ ਤੋਂ ਰੱਤੀ ਘਟ ਨਹੀਂ ਸੀ ਸਬਕ ਓਸਨੂੰ ਓਹੋ ਪੜ੍ਹਾਨ ਲੱਗੇ
ਰਾਜ ਨਸ਼ਟ ਜਿਉਂ ਹੋਇ ਕਰਤਾਰ ਸਿੰਘਾ ਰਲ ਮਿਲ ਵਿਉਂਤ ਬਣਾਨ ਲੱਗੇ

ਵਾਕ ਕਵੀ

ਪਏ ਰਾਜ ਰੌਲੇ ਵਿਚ ਖਾਲਸੇ ਨੇ ਕਾਜ ਆਪਣੇ ਕਈ ਸਵਾਰ ਲਏ
ਚੁਗਲ ਖੋਰ ਸੋਧੇ ਫੜ ਦੇਸ ਵਿਚੋਂ ਲਾਹ ਸਿਰਾਂ ਤੋਂ ਸਾਰੇ ਹੁਦਾਰ ਲਏ
ਅੰਮ੍ਰਿਤਸਰ ਜੀ ਦੀ ਸੇਵਾ ਕਰ ਲਈ ਕਈ ਢੱਠੇ ਅਸਥਾਨ ਉਸਾਰ ਲਏ
ਲੁੱਟ ਪੁਟ ਕੇ ਦੋਹਾਂ ਦੀ ਤਾਕਤਾਂ ਨੂੰ ਪੈਰ ਆਪਣੇ ਕੁਝ ਸੰਭਾਰ ਲਏ
ਪਤਾ ਕੱਲ੍ਹ ਨੂੰ ਬਣਨਾ ਕੀਹ ਸਿਰ ਤੇ ਵਾਹ ਲੱਗਦੀ ਭਾਰ ਉਤਾਰ ਲਏ
ਔਖੀ ਘੜੀ ਮੁੜ ਆਈ ਕਰਤਾਰ ਸਿੰਘਾ ਪੈਰ ਦੁਖਾਂ ਨੇ ਆਣ ਪਸਾਰ ਲਏ

ਮੀਰ ਮੰਨੂੰ ਦੀ ਸਿੰਘਾਂ ਨਾਲ ਛੇੜਖਾਨੀ

ਕੰਨ ਫਟਕੇ ਆਣ ਕੇ ਮੀਰ ਮੰਨੂੰ ਮੰਤ੍ਰ ਕਾਜ਼ੀਆਂ ਦਾ ਚੱਲ ਜਾਂਵਦਾ ਏ
ਆਖੇ ਲੱਗਕੇ +ਖਾਨ ਜਹਾਨ ਦੇ ਜੀ ਸੂਬਾ ਸੁਤੀਆਂ ਕਲਾਂ ਜਗਾਂਵਦਾ ਏ
ਪਹਿਲੇ ਹੱਥ ਜਾਗੀਰ ਜੋ ਖਾਲਸੇ ਦੀ ਬੇਸ਼ਰਮ ਹੋ ਜ਼ਬਤ ਕਰਾਂਵਦਾ ਏ
ਉਹ ਜਾਗੀਰ ਕਾਹਦੀ ਇਕ ਖੇਡ ਹੈਸੀ ਕੋਈ ਜ਼ਬਤ ਕਰਦਾ ਕੋਈ ਦਿਵਾਂਵਦਾ ਏ
ਫੇਰ ਲਿਖੀ ਚਿੱਠੀ ਵਲ ਖਾਲਸੇ ਦੇ ਮੰਨੂੰ ਪਾ ਕੇ ਦਾਬੇ ਡਰਾਂਵਦਾ ਏ
ਜੀ ਕਰੇ ਜਿਧਾ ਖਰੋ ਨੌਕਰੀ ਆ ਰਹੇ ਈਨ ਦੇ ਵਿਚ ਸੁਣਾਂਵਦਾ ਏ
ਤਾਬੇਦਾਰੀ ਮਨਜ਼ੂਰ ਕਰ ਪੰਥ ਲਵੇ ਸੂਬਾ ਧਮਕੀਆਂ ਦੇਇ ਡਰਾਂਵਦਾ ਏ
ਨਹੀਂ ਤਾਂ ਖੋਜ ਖੁਰਾ ਦੇਸੋਂ ਮੇਟ ਦੇਵਾਂ ਬੜਾ ਕਰ ਹੰਕਾਰ ਜਤਾਂਵਦਾ ਏ
ਹਾਲਾ ਭਰੋ ਤੇ ਬਣੇ ਰਹੋ ਜੱਟ ਸਾਰੇ ਛਡ ਦਿਹੋ ਹਥਿਆਰ ਸਮਝਾਂਵਦਾ ਏ
ਰੰਗ ਰੱਬ ਦੇ ਦੇਖ ਕਰਤਾਰ ਸਿੰਘਾ ਖੇਲ ਓਸ ਤਾਈਂ ਕਿਹੜਾ ਭਾਂਵਦਾ ਏ

ਸਿੰਘਾਂ ਵਲੋਂ ਜਵਾਬ

ਹੁਕਮ ਪਹੁੰਚਿਆ ਤੁਰਤ ਹੀ ਪਾਸ ਸਿੰਘਾਂ ਹੈਸੀ ਲਿਖਿਆ ਨਾਲ ਹੰਕਾਰ ਸੂਬੇ
ਸਿੰਘਾਂ ਮੋੜ ਕੇ ਤੁਰਤ ਜਵਾਬ ਦਿਤਾ ਤੂੰ ਕਰਕੇ ਸੋਚ ਵਿਚਾਰ ਸੂਬੇ
ਵੇਲੇ ਲੋੜ ਦੇ ਤਸੀਂ ਆ ਕਦਮ ਫੜਦੇ ਬਣ ਮੀਸਣੇ ਬੜੇ ਮੱਕਾਰ ਸੂਬੇ
ਵੇਲਾ ਕਢ ਤੋਤੇਸ਼ਮ ਬਣ ਜਾਂਦੇ ਕੀਤੇ ਕੌਲ ਇਕਰਾਰ ਵਿਸਾਰ ਸੂ


+ਜਹਾਨ ਖਾਂ ਸਿਪਹਸਾਲਾਰ ਪੰਜ ਹਜ਼ਾਰ ਗਿਲਜੋ ਸਣੇ ਅਹਿਮਦ ਸ਼ਾਹ ਮੀਰ ਮੰਨੂੰ ਪਾਸ ਬੰਦੋਬਸਤ ਵਾਸਤੇ ਛੱਡ ਗਿਆ ਸੀ ।