ਪੰਨਾ:Johar khalsa.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੪)

ਜੌਹਰ ਖਾਲਸਾ


ਓਹ ਤੁੰਦ ਮਿਜਾਜ ਸ਼ਰਾਰਤੀ ਸੀ ਓਸ ਦਿਲ ਹੰਕਾਰ ਸਮਾਇ ਲਿਆ
ਬੇਗਮ ਉਸਦੇ ਹੱਥਾਂ ਤੇ ਚੜ੍ਹ ਗਈ ਮੋਮਨ ਖਾਂ ਨੇ ਕਦਰ ਵਧਾਇ ਲਿਆ
ਜਿੰਨੇ ਖਾਨ ਅਮੀਰ ਵਜ਼ੀਰ ਹੈਸਨ ਕਦਰ ਉਨ੍ਹਾਂ ਦਾ ਖੋਹ ਘਟਾਇ ਲਿਆ
ਉਹ ਵੇਖ ਬੇਕਦਰੀ ਹਟੇ ਪਿਛੇ ਵਿਚ ਦਿਲਾਂ ਦੇ ਵੈਰ ਰਖਾਇ ਲਿਆ
ਇੰਤਜ਼ਾਮ ਢਿੱਲਾ ਸਾਰਾ ਆਣ ਪਿਆ ਕੰਮ ਮੋਮਨ ਮੀਰ ਗਵਾਇ ਲਿਆ
ਏਸ ਵਕਤ ਨੂੰ ਸਿੰਘ ਭੀ ਸਮਝ ਗਏ ਉਨ੍ਹਾਂ ਫਾਇਦਾ ਚੰਗਾ ਉਠਾਇ ਲਿਆ
ਖਬਰ ਸਭ ਦੀ ਲਈ ਕਰਤਾਰ ਸਿੰਘਾਂ ਜਿੰਨਾਂ ਸੀ ਅਧਮੂਲ ਮਚਾਇ ਲਿਆ

ਸਿੰਘਾਂ ਨੇ ਮੁਖਬਰਾਂ ਨੂੰ ਸੋਧਣਾ

ਜਿਨ੍ਹਾਂ ਮੁਖਬਰਾਂ ਸਿੰਘਾਂ ਦੇ ਬੱਚਿਆਂ ਨੂੰ ਫੜ ਫੜਕੇ ਕਤਲ ਕਰਵਾਯਾ ਸੀ
ਦੁਖ ਤੀਵੀਆਂ ਨੂੰ ਦਿਤੇ ਪਾਪੀਆਂ ਨੇ ਬਣ ਮੁਖਬਰ ਜਿਨ੍ਹਾਂ ਫੜਾਯਾ ਸੀ
ਉਹ ਜ਼ਾਲਿਮ ਰੜਕਦੇ ਛਾਤੀਆਂ ਤੇ ਸਿੰਘਾਂ ਉਨ੍ਹਾਂ ਤੇ ਹੱਥ ਉਠਾਯਾ ਸੀ
ਵੇਲਾ ਵੇਖ ਕੇ ਦੇਸ ਦੇ ਵਿਚ ਧਸ ਗਏ ਨਵੇਂ ਸਿਰੇ ਪੈ ਸ਼ੋਰ ਮਚਾਯਾ ਸੀ
ਸੋਧੇ ਖਾਨ ਅਮੀਰ ਤੇ ਚੌਧਰੀ ਸਭ ਹੱਥ ਜ਼ਾਲਿਮਾਂ ਨੂੰ ਚੰਗਾ ਲਾਯਾ ਸੀ
ਚੁਗਲਬਾਜ਼ ਕੁੱਤੇ ਚੁਣ ਚੁਣ ਮਾਰੇ ਜਿਨ੍ਹਾਂ ਰਲ ਕੇ ਕਹਿਰ ਕਮਾਯਾ ਸੀ
ਨੂਰਦੀਨ ਦੀ ਲੁੱਟੀ ਸਰਾਇ ਪਹਿਲਾਂ ਫੇਰ ()ਪੱਟੀ ਨੂੰ ਪੱਟ ਵਗਾਹਯਾ ਸੀ
ਕਲਾਨੌਰ ਤੇ ਕੋਟ ਪਠਾਨ ਸੋਧੇ ਤੇ ੦ਸੁਜਾਨਪੁਰੇ ਨੂੰ ਉਡਾਯਾ ਸੀ
ਲੁੱਟੇ ਜਾ ਮਜੀਠੀਏ ਗਿਲ ਸਾਰੇ ਹਿੰਦਾਲੀਆਂ ਨੂੰ ਜਾ ਰੁਵਾਯਾ ਸੀ
ਕਰਮੇ ਛੀਨੇ ਦਾ ਰੋੜ੍ਹਿਆ ਜਾ ਬੇੜਾ +ਖੇੜਾ ਰਾਮੇ ਰੰਧਾਵੇ ਦਾ ਢਾਯਾ ਸੀ
ਸੈਦੇਵਾਲ ਦਿਆਲੇ ਦੀ ਜੜ੍ਹ ਪੁੱਟੀ †ਭੂਰੇਵਾਲਾ ਨਿਵਾਹੂ ਮੁਕਾਯਾ ਸੀ
ਮੁੱਢ ਪੁਟਿਆ ਜਾ ਮਢਿਆਲੀਆਂ ਦਾ ਤੇ ਨੁਸ਼ਹਿਰੀਆਂ ਨੂੰ ਜਾ ਰੁੜ੍ਹਾਯਾ ਸੀ
ਰੰਘੜ ਮਾਰ ਬੁਤਾਲੀਏ ਪਾਰ ਕੀਤੇ ਜਾ ਬੁੰਡਾਲੀਆ ਨੂੰ ਤਾ ਦੁਵਾਯਾ ਸੀ
ਮਾਹਲਪੁਰੋਂ ਗੁਲਾਬਾ ਜਾ ਤੋੜਯੋ ਨੇ ਫਗਵਾੜੀਆਂ ਮੁੱਢ ਪੁਟਾਯਾ ਸੀ
ਏਸੇ ਤਰਾਂ ਜਿਨਾਂ ਨਾਲ ਹਾਕਮਾਂ ਦੇ ਰਲ ਸਿੰਘਾਂ ਦੇ ਤਾਈਂ ਦੁਖਾਯਾ ਸੀ
ਬਾਲ ਬੱਚੇ ਸਿੰਘਾਂ ਦੀਆਂ ਤੀਵੀਆਂ ਨੂੰ ਦੱਸ ਦੱਸ ਕੇ ਜਿਨ੍ਹਾਂ ਫੜਾਯਾ ਸੀ


()ਪੱਟੀ ਵਿਚ ਭੀ ਸਿੰਘਾਂ ਨਾਲ ਬਹੁਤ ਸਖਤੀਆਂ ਹੋਈਆਂ ਸਨ।

0ਸੁਜਾਨ ਪੁਰ ਲੱਖੂ ਪਾਪੀ ਦੀ ਧੀ ਵਿਆਹੀ ਹੋਈ ਸੀ ਤੇ ਘੱਲੂਘਾਰੇ ਦੇ ਵੇਲੇ ਇਸਦੇ ਕੁੜਮਾਂ ਨੇ ਸਿੰਘਾਂ ਨੂੰ ਬਹੁਤ ਤਕਲੀਫ ਪੁਚਾਈ ਸੀ ।

+ਘਣੀਏ ਕਿਆਂ ਤੋਂ ।†ਭੂਰੇ ਜ਼ਿਲਾ ਲਾਹੌਰ ਵਿਚ ਇਕ ਪਿੰਡ ਹੈ।