ਪੰਨਾ:Johar khalsa.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੩੭)

ਮੌਜ ਅਪਣੀ ਦੇ ਨਾਲ ਚਲੇ ਜਾਂਗੇ ਏਥੇ ਬੈਠਣਾ ਛਾਉਣੀਆਂ ਪਾ ਨਾਹੀਂ
ਗੁਰਦਵਾਰਿਓਂ ਡਰ ਕੇ ਨੱਠ ਜਾਈਏ ਕਦੇ ਆਸ ਤੂੰ ਦਿਲ ਰਖਾ ਨਾਹੀਂ
ਮਰ ਮਿਟਾਂਗੇ ਗੁਰੂ ਦੇ ਨਾਮ ਉਤੋਂ ਦਾੱਬਾ ਮੌਤ ਦਾ ਪਾਇ ਡਰਾ ਨਾਹੀਂ
ਇਹ ਪੰਥ ਦਾ ਥਾਨ ਕਰਤਾਰ ਸਿੰਘਾ ਐਵੇਂ ਕਬਜ਼ਾ ਪਿਆ ਜਮਾ ਨਾਹੀਂ

ਦੀਵਾਨ


ਤੁਸਾਂ ਨਾਲ ਭਲਮਾਣਸੀ ਉੱਠਣਾ ਨਹੀਂ ਆਪ ਉਠੋਗੇ ਮਾਰ ਕਰਵਾਵਾਂ ਜਦੋਂ
ਤੁਹਾਨੂੰ ਭਜਦਿਆਂ ਨੂੰ ਰਾਹਲੱਭਣਾ ਨਹੀਂ ਹੁਕਮ ਫੌਜ ਦੇ ਤਾਈਂ ਸੁਣਾਵਾਂ ਜਦੋਂ
ਕੈਦ ਸਾਰਿਆਂ ਦੇ ਤਈਂ ਕਰ ਲਾਂ ਗਾ ਯਾਦ ਕਰੋਗੇ ਸਜ਼ਾ ਦਵਾਵਾਂ ਜਦੋਂ
ਪਾਣੀ [1]ਹੁੱਕੇ ਦਾ ਪਾਕੇ ਖੋਹ ਜੁੰਡੇ ਤੁਹਾਨੂੰ ਸਿਖੀ ਦਾ ਮਜ਼ਾ ਚਖਾਵਾਂ ਜਦੋਂ
ਪਛੋਤਾਓਗੇ ਫੇਰ ਨ ਵੱਸ ਚੱਲੂ ਕੈਦ ਕਰ ਲਾਹੌਰ ਪੁਚਾਵਾਂ ਜਦੋਂ
ਠੰਢ ਪਵੇਗੀ ਮੈਨੂੰ ਕਰਤਾਰ ਸਿੰਘਾ ਖਾਕ ਤੁਸਾਂ ਦੇ ਸਿਰ ਰੁਲਾਵਾਂ ਜਦੋਂ

ਸਿੰਘਾਂ ਦਾ ਹੱਲਾ ਤੇ ਜੱਸੂ ਦਾ ਮਰਨਾ


ਸ਼ੇਖੀ ਖੋਰ ਖਤਰੇਟੇ ਨੇ ਮਾਰ ਤਾਹਨੇ ਜੋਸ਼ ਖਾਲਸੇ ਤਾਈਂ ਚੜ੍ਹਾਯਾ ਸੀ
ਚੜ੍ਹਤ ਸਿੰਘ ਸ੍ਰਦਾਰ ਨੇ ਹੁਕਮ ਦੇਕੇ ਹੱਲਾ ਸਿੰਘਾਂ ਦਾ ਤੁਰਤ ਕਰਾਯਾ ਸੀ
[2]ਅੱਘੜ ਸਿੰਘ ਨੇ ਹਾਥੀ ਤੇ ਝੂਲਦੇ ਨੂੰ ਗੋਲੀ ਮਾਰ ਥਲੇ ਉਲਟਾਯਾ ਸੀ
ਬਸ ਦੇਰ ਦੀਵਾਨ ਦੇ ਮਰਨ ਦੀ ਸੀ ਸਿੰਘਾਂ ਉਚੀ ਜੈਕਾਰਾ ਗਜਾਯਾ ਸੀ
ਓਹਦੇ ਸਾਥੀਆਂ ਨੂੰ ਛਾਂਗ ਸੁਟਿਓ ਨੇ ਮੇਲੇ ਵਿਚ ਅਧਮੂਲ ਮਚਾਯਾ ਸੀ
ਵੇਖੋ ਮੂੜ੍ਹ ਦੀ ਮਤ ਕਰਤਾਰ ਸਿੰਘਾ ਐਵੇਂ ਆਪਣਾ ਆਪ ਗਵਾਯਾ ਸੀ

ਏਮਨਾਬਾਦ ਦੀ ਬਰਬਾਦੀ


ਜਿਹੜੀ ਹੋਣੀ ਸੀ ਸੋ ਤਾਂ ਹੋਏ ਗਈ ਕਲਾ ਹੋਣੀ ਨੇ ਆਪੇ ਹਿਲਾਇ ਦਿੱਤੀ
ਸੁਣ ਲੱਖੂ ਨੇ ਹੁਣ ਨਹੀਂ ਘਟ ਕਰਨੀ ਜਥੇਦਾਰਾਂ ਨੇ ਤੁਰਤ ਸਲਾਹਿ ਦਿੱਤੀ
ਇਮਨਾ ਬਾਦ ਨੂੰ ਲੁਟ ਬਰਬਾਦ ਕਰੀਏ ਇਹ ਆਖ ਕੇ ਫਤਹ ਗਜਾਇ ਦਿੱਤੀ
ਤੇਗਾਂ ਸੂਤਕੇ ਪਏ ਜਾ ਸ਼ਹਿਰ ਉਤੇ ਹੋਲੀ ਖਾਲਸੇ ਭਾਰੀ ਮਚਾਇ ਦਿੱਤੀ
ਲਏ ਹੰਝੂ ਦੀਵਾਨਾਂ ਦੇ ਘਰ ਸਾਰੇ ਇਮਨਾਬਾਦ ਦੀ ਗਰਦ ਉਡਾਇ ਦਿੱਤੀ
ਵੜੇ ਦੁੱਲੇ ਦੀ ਬਾਰ ਕਰਤਾਰ ਸਿੰਘਾ ਅੱਗ ਲੱਖੂ ਦੇ ਕਾਲਜੇ ਲਾਇ ਦਿੱਤੀ

ਲੱਖੂ ਨੇ ਭਰਾ ਦੇ ਮਰਨ ਦੀ ਖਬਰ ਸੁਣਨੀ


ਪਹੁੰਚੀ ਖਬਰ ਲਾਹੌਰ ਜਾ ਲੱਖੂ ਤਾਈਂ ਸਿੰਘਾਂ ਤੇਰੇ ਭਰਾ ਨੂੰ ਮਾਰਿਆ ਏ


  1. *ਤਵਾਰੀਖ ਖਾਲਸਾ।
  2. +ਹ: ਰ: ਗੁਪਤਾ ਨਿਬਾਹੂ ਸਿੰਘ ਦੇ ਹਥੋਂ ਕਤਲ ਹੋਣਾ ਦਸਦਾ ਹੈ।
    ਮਾਰਚ ੧੭੪੬ ੭ ਦੇਰ ੧੮੦੪ ।