ਜੌਹਰ ਖਾਲਸਾ
(੩੯)
ਢੂੰਡ ਢੂੰਡ ਕੇ ਸਿੰਘ ਕਰਤਾਰ ਸਿੰਘਾ ਸਾਰੇ ਦੇਸ ਦੇ ਵਿਚੋਂ ਮੁਕਾਓ ਜਲਦੀ
ਲੱਖੂ ਦੇ ਸਿੰਘਾਂ ਤੇ ਜ਼ੁਲਮ
ਰਲੇ ਲੱਖੂ ਦੇ ਨਾਲ ਚੰਡਾਲ ਬਹੁਤੇ ਤੇਗ ਜ਼ੁਲਮ ਦੀ ਫੇਰ ਚਮਕਾਨ ਲੱਗੇ
ਅਗੇ ਵੈਰ ਦੀ ਕਸਰ ਨ ਰਹੀ ਹੈਸੀ ਹੁਣ ਬਾਕੀ ਦਾ ਫਰਕ ਕਢਾਨ ਲੱਗੇ
ਫੜ ਲਏ ਲਾਹੌਰ ਦੇ ਸਿਖ ਸਾਰੇ ਭਾਰੀ ਮਾਰ ਕੁਟਾਈ ਕਰਾਨ ਲੱਗੇ
ਸਿੰਘ ਨਾਮ ਵਾਲਾ ਜਿਥੇ ਸੁਣਦੇ ਉਹ ਓਸੇ ਥਾਉਂ ਹੀ ਫੜ ਮੰਗਾਣ ਲੱਗੇ
ਘੱਤ ਬੇੜੀਆਂ ਜੇਹਲਾਂ ਦੇ ਵਿਚ ਪਾਏ ਪਾਪੀ ਜ਼ਾਲਮ ਜ਼ੁਲਮ ਕਮਾਨ ਲੱਗੇ
ਹੁਕਮ ਲੱਖੂ ਦੇ ਵਿਚ ਕਰਤਾਰ ਸਿੰਘਾ ਕੁਤੇ ਪੇਟ ਦੇ ਧਰਮ ਗਵਾਨ ਲੱਗੇ
ਲਾਹੌਰ ਦੇ ਸਿੱਖਾਂ ਦੇ ਕਤਲ ਦਾ [1]ਹੁਕਮ
ਚਾਹੇ ਕੇਸਾਂ ਵਾਲੇ ਚਾਹੇ ਬਿਨਾਂ ਕੇਸੋਂ ਸਿਖ ਲੱਖੂ ਨੇ ਫੜ ਮੰਗਾਇ ਸਾਰੇ
ਵਿਚ ਸ਼ਹਿਰ ਦੇ ਛੱਡਿਆ ਇਕ ਭੀ ਨਾ ਘਰ ਸਿਖਾਂ ਦੇ ਫੋਲ ਫੁਲਾਇ ਸਾਰੇ
ਜਿਹੜੇ ਹਥ ਚੰਡਾਲ ਦੇ ਆਇ ਗਏ ਪਾ ਬੇੜੀਆਂ ਕੈਦ ਕਰਾਇ ਸਾਰੇ
ਦਿਤਾ ਸਾਰੇ ਸੁਣਾ ਕਰਤਾਰ ਸਿੰਘਾ ਜਾਨ ਭਲਕੇ ਇਹ ਮਰਵਾਇ ਸਾਰੇ
ਕੁਝ ਪੈਂਚਾਂ ਨੇ ਲੱਖੂ ਨੂੰ ਸਮਝਾਉਣਾ
ਗਲ ਸ਼ਹਿਰ ਅੰਦਰ ਸਾਰੇ ਧੁੰਮ ਗਈ ਲੋਕ ਲੱਖੂ ਨੂੰ ਗਾਲ੍ਹਾਂ ਸੁਣਾਨ ਭਾਈ
ਫੜਿਆ ਸਿੱਖਾਂ ਬੇ ਦੋਸੀਆਂ ਕਿਰਤੀਆਂ ਨੂੰ ਟੱਬਰ ਉਨ੍ਹਾਂਦੇ ਰੋਣ ਕੁਰਲਾਨ ਭਾਈ
ਵਿਚ ਸ਼ਹਿਰ ਸਾਰੇ ਕਰਬਲਾਟ ਪਿਆ ਲੋਕ ਬਦ ਅਸੀਸ ਸੁਣਾਨ ਭਾਈ
ਪੈਂਚ ਸ਼ਹਿਰ ਦੇ ਸੁਣਕੇ ਹੋਏ ਕੱਠੇ ਕੌੜਾ ਮਲ ਜਹੇ ਚਤੁਰ ਸੁਜਾਨ ਭਾਈ
ਕ਼ੂੰਜਾ ਮੱਲ ਸੁੱਖੂ ਮਲ ਸਮਝ ਲਵੋ ਦਿਲੇ ਰਾਮ ਲੱਛੀ ਰਾਮ ਜਾਨ ਭਾਈ
ਹਰੀ ਰਾਮ ਕਸ਼ਮੀਰੀ ਮਲ ਜੈਸੇ ਸੂਰਤ ਰਾਮ ਜੈਸੇ ਬੁਧੀਵਾਨ ਭਾਈ
ਬਹਿਲ ਮਲ ਤੇ ਸੁਰਤ ਸਿੰਘ ਵਿਚੇ ਹਰੀ ਸਿੰਘ ਜੈਸੇ ਧਨਵਾਨ ਭਾਈ
ਦਰਗਾਹੀਆ ਮਲ ਗੁਲਜ਼ਾਰ ਸਿੰਘ ਭੀ ਗਏ ਲੱਖੂ ਦੇ ਪਾਸ ਪਛਾਨ ਭਾਈ
ਮੁਸਲਮਾਨ ਹਿੰਦੂ ਹੋਰ ਰਲੇ ਬਹੁਤੇ ਜਾ ਲੱਖੂ ਦੇ ਤਾਈਂ ਸਮਝਾਨ ਭਾਈ
ਕਰ ਜ਼ੁਲਮ ਨ ਏਡ ਕਰਤਾਰ ਸਿੰਘਾ ਮਤਾਂ ਰੱਬ ਹੋਵੇ ਕਹਿਰਵਾਨ ਭਾਈ
ਤਥਾ
ਪੰਚ ਆਖਦੇ ਸੁਣੋ ਦੀਵਾਨ ਸਾਹਿਬ ਤੇਗ ਕਹਿਰ ਦੀ ਐਵੇਂ ਉਠਾਓ ਨਾਹੀਂ
ਜਸਪਤ ਨੂੰ ਮਾਰਿਆ ਸਿੰਘਾਂ ਨੇ ਜੇ ਗੁਸਾ ਲੋਕਾਂ ਦੇ ਉਤੋ ਕਢਾਓ ਨਾਹੀਂ
ਓਹਨਾਂ ਨਾਲ ਕਰੋ ਜਿੰਨੀ ਪੁੱਜ ਸਕੇ ਕਿਰਤੀ ਸਿੰਘ ਐਵੇਂ ਮਰਵਾਓ ਨਾਹੀਂ
- ↑ *ਲੱਖੂ ਦਾ ਸਿੱਖਾਂ ਦਾ ਕਤਲੇ ਆਮ
ਹ: ਰ: ਗੁਪਤਾ (ਜੂਨ ੧੭੪੬)