(੬੮)
ਜੌਹਰ ਖਾਲਸਾ
ਅਹਿਮਦ ਸ਼ਾਹ ਦੀ ਲਾਹੌਰੋਂ ਚੜ੍ਹਾਈ
ਦਿਨ ਰਿਹਾ ਸਤਾਰਾਂ ਲਾਹੌਰ ਅੰਦਰ ਖੂਬ ਦੇਸ ਦੀ ਲੁਟ ਲੁਟਾਈ ਕੀਤੀ
ਸ਼ਹਿਰ ਵਿਚ ਨ ਛਡਿਆ ਕਿਤੇ ਪੈਸਾ ਮਾਰ ਖਾਨਾਂ ਦੀ ਖੂਬ ਸਫਾਈ ਕੀਤੀ
ਫੌਜ ਕਾਬਲੋਂ ਭੀ ਹੋਰ ਆਣ ਪੁਜੀ ਲੈਕੇ ਤੁਰਤ ਦਿੱਲੀ ਵਲ ਧਾਈ ਕੀਤੀ
ਚੜ੍ਹਿਆ ਬਾਦਸ਼ਾਹ ਦਿੱਲੀ ਦਾ ਰੁਖਕਰਕੇ ਵਿਚ ਰਾਹਾਂਦੇ ਧੂੜ ਧੁਮਾਈ ਕੀਤੀ
ਫੌਜ ਗਿਲਜ਼ਿਆਂ ਦੀ ਪਰ੍ਹਾਂ ਬੰਨ੍ਹ ਚੱਲੀ ਲੁਟ ਦੇਸ਼ ਦੀ ਮਾਰ ਤਬਾਹੀ ਕੀਤੀ
ਪਾਈ ਲੁੱਟ ਦੁਰਾਨੀਆਂ ਦੇਸ ਅੰਦਰ ਖਾਕ ਪਿੰਡਾਂ ਦੀ ਮਾਰ ਉਡਾਈ ਕੀਤੀ
ਆਇ ਕਾਲੀ ਦੈਂਤ ਬੇਤਰਸ ਭਾਰੇ ਉਹਨਾਂ ਮਾਰਕੇ ਤੰਗ ਲੁਕਾਈ ਕੀਤੀ
ਭੇਡ ਬਕਰੀ ਕਿਤੇ ਨ ਰਹਿਣ ਦਿਤੀ ਲੁਟ ਰਾਹਾਂ ਦੇ ਵਿਚ ਮਚਾਈ ਕੀਤੀ
ਕੱਠਾ ਪੱਛਮੋਂ ਹੋਇ ਤੁਫਾਨ ਚੜ੍ਹਿਆ ਡਾਢੀ ਵਿਚ ਪੰਜਾਬ ਸਫਾਈ ਕੀਤੀ
ਰੌਲਾ ਪੈ ਗਿਆ ਭਾਰਾ ਕਰਤਾਰ ਸਿੰਘਾ ਸ਼ਾਹ ਦੇਸ਼ ਦੀ ਗਰਦ ਉਡਾਈ ਕੀਤੀ
ਵਾਕ ਕਵੀ
ਸਿੰਘ ਜੰਗਲਾਂ ਦੇ ਵਿਚ ਹੋ ਲਾਂਭੇ ਸਿਆਣੇ ਆਪਣਾ ਆਪ ਬਚਾਇ ਗਏ
ਬਾਕੀ ਗਿਰਜਿਆਂ ਦੇ ਹੱਥ ਆਇ ਜਿਹੜੇ ਠੱਪ ਖਾਨ ਅਮੀਰ ਬੈਠਾਇ ਗਏ
ਮਾਰੋ ਮਾਰ ਕਰਦੇ ਦਿੱਲੀ ਵਲ ਜਾਂਦੇ ਪਿੰਡ ਪੀਹੜ ਬਰਬਾਦ ਕਰਾਇ ਗਏ
ਬੁਰੇ ਦੇਸ ਦੇ ਭਾਗ ਕਰਤਾਰ ਸਿੰਘਾ ਕੋਈ ਪੁੱਜ ਕੁਕਰਮ ਕਮਾਇ ਗਏ
ਮੁਹੰਮਦ ਸ਼ਾਹ ਰੰਗੀਲੇ ਨੇ ਦਿੱਲੀਓਂ ਫੌਜਾਂ ਚੜ੍ਹਾਨੀਆਂ
ਜਾਨ ਹੀਲ ਦਿੱਲੀ ਸ਼ਾਹ ਨਿਵਾਜ਼ ਪੁਜਾ ਓਸ ਕੀਤੀਆਂ ਜਾ ਆਹੋ ਜ਼ਾਰੀਆਂ ਸਨ
ਬਾਦਸ਼ਾਹ ਸੁਣ ਗਜ਼ਬਦੇ ਵਿਚ ਆਯਾ ਫੌਜਾਂ ਓਸਨੇ ਚਾੜ੍ਹੀਆਂ ਭਾਰੀਆਂ ਸਨ
ਅਹਿਮਦ ਸ਼ਾਹ ਸ਼ਾਹਜ਼ਾਦੇ ਦੇ ਹੁਕਮ ਥਲੇ ਹੋਈਆਂ ਦਿੱਲੀਓ ਖੂਬ ਤ੍ਯਾਰੀਆਂ ਸਨ
ਬੜੇਬੜੇ *ਸ੍ਰਦਾਰ ਸਨ ਨਾਲ ਆਏ ਪਈਆਂ ਰਾਹਾਂ ਦੇ ਵਿਚ ਖਵਾਰੀਆਂ ਸਨ
ਆਯਾ +ਅੱਸੀ ਹਜ਼ਾਰ ਅਸਵਾਰ ਜੰਗੀ ਅਗੇ ਜਿਨ੍ਹਾਂ ਮੁਹਿੰਮਾਂਕਈ ਮਾਰੀਆਂ ਸਨ
ਗੱਡੇ ਗੋਲੇ ਬਾਰੂਦ ਦੇ ਭਰੇ ਹੋਏ ਬਹੁਤ ਨਾਲ ਤੋਪਾਂ ੦ਆਤਸਬਾਰੀਆਂ ਸਨ
ਚੱਲੇ ਨਾਲ ਦੁਰਾਨੀ ਦੇ ਜੰਗ ਕਰਨੇ ਬਾਹਵਾਂ ਕਾਲਭਗਵਾਨ ਖਲਾਰੀਆਂ ਸਨ
*ਸ਼ਾਹਜ਼ਾਦੇ ਅਹਿਮਦ ਸ਼ਾਹ ਦੇ ਨਾਲ ਵਜ਼ੀਰ ਕਮਰ ਦੀਨ, ਮੀਰ ਮੰਨੂੰ ਮਾਧੋ ਸਿੰਘ ਜੈ ਪੁਰੀਆ ਜੋ ਜੈਸਿੰਘ ਰਾਜਪੂਤ ਦਾ ਪੁਤਰ ਸੀ ਅਤੇ ਜਿਸ ਦਾ ਦੂਸਰਾ ਨਾਮ ਈਸ਼ਰ ਸਿੰਘ ਸੀ, ਅਬਦੁਲ ਮਨਸੂਰ ਖਾਂ, ਸਫਦਰ ਜੰਗ, ਸੱਯਦ ਸਲਾਬਤ ਖਾਂ ਆਦਿ ਜੰਗੀ ਸਰਦਾਰ ਤੇ ਦੇ ਜੰਗ ਦੇ ਮਛ ਆਏ ਸਨ। +ਹ:ਰ:ਗੁ: ੩ ਲਖ ਫੌਜ ਲਿਖਦਾ ਹੈ ।
੦ਆਤਸ਼ਬਾਰੀਆਂ ਅੱਗ ਬਰਸਾਣ ਵਾਲੀਆਂ ।