ਪੰਨਾ:Khapatvaad ate Vatavaran Da Nuksan.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਠੰਢੇ ਵਾਤਾਵਰਨ ਵਿੱਚ। ਕੱਚੀ ਧਾਤ ਵਿੱਚੋਂ ਸੋਨਾ ਕੱਢਣ ਬਾਅਦ ਜਿਹੜੀ ਰਹਿੰਦ ਖੂਹੰਦ ਬੱਚਦੀ ਹੈ ਉਹ ਕਈ ਤਰ੍ਹਾਂ ਨਾਲ ਵਾਤਾਵਰਨ ਲਈ ਨੁਕਸਾਨਦੇਹ ਹੋ ਸਕਦੀ ਹੈ। ਇਸ ਰਿਪੋਰਟ ਵਿੱਚ ਅਮਰੀਕਾ ਦੀ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਦੇ ਹਵਾਲੇ ਨਾਲ ਕਿਹਾ ਗਿਆ ਹੈ, “ਸੋਨੇ ਦੀਆਂ ਖਾਣਾਂ ਸਮੇਤ, ਧਾਤਾਂ ਦੀਆਂ ਕੁਝ ਖਾਣਾਂ ਪਰਮਾਣੂ ਰਹਿੰਦ-ਖੁਹੰਦ ਦੇ ਭੰਡਾਰਾਂ ਦੇ ਬਰਾਬਰ ਹਨ ਅਤੇ ਜਿਹਨਾਂ ਦੀ ਦੇਖਭਾਲ ਕਰਨ ਦੀ ਲੋੜ ਹਮੇਸ਼ਾਂ ਦੀ ਸਮੱਸਿਆ ਬਣ ਗਈ ਹੈ। ਹਾਰਡ-ਰੌਕ ਮਾਈਨਿੰਗ ਅਮਰੀਕਾ ਦੀ ਕਿਸੇ ਵੀ ਹੋਰ ਸਨਅਤ ਨਾਲੋਂ ਵੱਧ ਜ਼ਹਿਰੀਲੀ ਰਹਿੰਦ ਖੂੰਹਦ ਪੈਦਾ ਕਰਦੀ ਹੈ।... ਏਜੰਸੀ ਨੇ ਪਿਛਲੇ ਸਾਲ ਅੰਦਾਜ਼ਾ ਲਾਇਆ ਸੀ ਕਿ ਧਾਤਾਂ ਦੀਆਂ ਖਾਣਾਂ ਦੀ ਸਫਾਈ ਕਰਨ ਦੀ ਲਾਗਤ 54 ਅਰਬ (ਬਿਲੀਅਨ) ਡਾਲਰ ਤੱਕ ਪਹੁੰਚ ਸਕਦੀ ਹੈ।”

ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਸਮੇਂ ਦੁਨੀਆ ਦਾ 70 ਫੀਸਦੀ ਸੋਨਾ ਵਿਕਾਸਸ਼ੀਲ ਦੇਸ਼ਾਂ ਵਿੱਚ ਕੱਢਿਆ ਜਾਂਦਾ ਹੈ। ਆਲੋਚਕਾਂ ਦਾ ਦਾਅਵਾ ਹੈ ਕਿ ਇਹਨਾਂ ਦੇਸ਼ਾਂ ਵਿੱਚ ਸੋਨੇ ਦੀਆਂ ਖਾਣਾਂ ਦੀਆਂ ਮਾਲਕ ਕੰਪਨੀਆਂ ਅਜਿਹੇ ਢੰਗ ਵਰਤ ਰਹੀਆਂ ਹਨ ਜਿਹੜੇ ਉਹ ਅਮੀਰ ਦੇਸ਼ਾਂ ਵਿੱਚ ਨਹੀਂ ਵਰਤ ਸਕਦੀਆਂ। ਜਿਵੇਂ ਕਿ ਖਾਣਾਂ ਤੋਂ ਪੈਦਾ ਹੋਣ ਵਾਲੀ ਰਹਿੰਦ-ਖੂਹੰਦ ਨੂੰ ਦਰਿਆਵਾਂ, ਖਾੜੀਆਂ ਅਤੇ ਸਮੁੰਦਰਾਂ ਵਿੱਚ ਸੁੱਟਣਾ। ਇਸ ਰਿਪੋਰਟ ਵਿੱਚੋਂ ਵਿਕਾਸਸ਼ੀਲ ਦੇਸ਼ਾਂ ਵਿੱਚ ਸੋਨੇ ਦੀਆਂ ਖਾਣਾਂ ਨਾਲ ਸੰਬੰਧਤ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੁਝ ਘਟਨਾਵਾਂ ਸੰਖੇਪ ਵਿੱਚ ਪੇਸ਼ ਹਨ:


1. ਜੂਨ 2010 ਵਿੱਚ ਫਿਲਪੀਨ ਦੇ ਇਕ ਸੂਬੇ ਨੇ ਦੁਨੀਆ ਵਿੱਚ ਪੰਜਵੇਂ ਨੰਬਰ ’ਤੇ ਆਉਂਦੀ ਕੈਨੇਡਾ ਆਧਾਰਿਤ ਕੰਪਨੀ ਪਲੇਸਰ ਡੋਮ ਉੱਪਰ ਮੁਕੱਦਮਾ ਕੀਤਾ ਸੀ ਕਿ ਇਸ ਕੰਪਨੀ ਨੇ ਸੋਨੇ ਦੀ ਖਾਣ ਵਿੱਚੋਂ ਪੈਦਾ ਹੋਣ ਵਾਲੀ ਰਹਿੰਦ-ਖੂੰਹਦ ਸੁੱਟ ਕੇ ਇਕ ਦਰਿਆ, ਖਾੜੀ ਅਤੇ ਮੂੰਗੇ ਦੀ ਚਟਾਨ (ਕੋਰਲ ਰੀਫ) ਨੂੰ ਨਸ਼ਟ ਕੀਤਾ ਸੀ। ਇਸ ਦੇ ਜੁਆਬ ਵਿੱਚ ਪਲੇਸਰ ਡੋਮ ਦਾ ਕਹਿਣਾ ਸੀ ਕਿ ਉਹਨਾਂ ਨੇ ਇਸ ਸਮੱਸਿਆ ’ਤੇ ਕਾਬੂ ਪਾ ਲਿਆ ਸੀ ਅਤੇ ਇਸ ਦੇ ਹੱਲ ਲਈ 7 ਕ੍ਰੋੜ (70 ਮਿਲੀਅਨ) ਡਾਲਰ ਖਰਚ ਕੀਤੇ ਸਨ ਅਤੇ 15 ਲੱਖ ਡਾਲਰ ਮੁਆਵਜ਼ੇ ਦੇ ਦਿੱਤੇ ਸਨ।

2. ਸੰਨ 2001 ਵਿੱਚ ਅਸਟ੍ਰੇਲੀਆ ਦੀ ਕੰਪਨੀ ਬੀ ਐੱਚ ਪੀ ਬਿਲੀਟਨ ਕੰਪਨੀ ਨੇ ਪਾਪਾ ਨਿਊ ਗਿੰਨੀ ਵਿੱਚ 2400 ਏਕੜ ਰੇਨ ਫੋਰੈਸਟ ਨੂੰ ਨਸ਼ਟ ਕਰਨ ਬਾਅਦ ਓਕੇ ਟੈਡੀ ਨਾਮੀ ਖਾਣ ਵੇਚ ਦਿੱਤੀ ਸੀ।

3. ਨਿਊਮੌਂਟ ਕੰਪਨੀ ਵਲੋਂ ਉੱਤਰੀ ਪੀਰੂ ਦੇ ਯਾਨਾਕੋਚਾ ਇਲਾਕੇ ਵਿੱਚ ਚਲਾਈ ਜਾਂਦੀ ਖਾਣ ਨੇ ਚਾਰਗਾਹਾਂ ਅਤੇ ਸੁੰਦਰ ਢਲਾਣਾਂ ਦੀ ਧਰਤੀ ਨੂੰ ਰੇਤੇ ਰੰਗੀਆਂ ਪਹਾੜੀਆਂ ਵਿੱਚ ਤਬਦੀਲ ਕਰ ਦਿੱਤਾ ਹੈ। ਇਹਨਾਂ ਰੇਤੇ ਰੰਗੀਆਂ

15