ਪੰਨਾ:Khapatvaad ate Vatavaran Da Nuksan.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਾੜੀਆਂ ਉੱਪਰ ਪਾਈਪ ਵਿਛਾਏ ਗਏ ਹਨ ਤਾਂ ਕਿ ਇਸ ਮਿੱਟੀ 'ਚੋਂ ਸੋਨਾ ਵੱਖ ਕਰਨ ਲਈ ਇਸ ਉੱਪਰ ਸਾਈਨਾਈਡ ਦਾ ਲੱਖਾਂ ਟਨ ਘੋਲ ਛਿੜਕਾਇਆ ਜਾ ਸਕੇ।

4. ਯੂਨਾਈਟਡ ਨੇਸ਼ਨਜ਼ ਇਨਵਾਇਰਮੈਂਟ ਪ੍ਰੋਗਰਾਮ ਅਨੁਸਾਰ 1985- 2000 ਦੇ ਵਿਚਕਾਰ ਸਾਈਨਾਈਡ ਵਾਲੀ ਰਹਿੰਦ ਖਹੰਦ ਦੇ ਦਰਜਨ ਤੋਂ ਵੱਧ ਭੰਡਾਰ ਢੱਠ ਗਏ ਸਨ। ਇਹਨਾਂ ਵਿੱਚ ਸਭ ਤੋਂ ਵੱਡੀ ਦੁਰਘਟਨਾ ਸੰਨ 2000 ਵਿੱਚ ਰੁਮਾਨੀਆ ਵਿੱਚ ਵਾਪਰੀ ਸੀ ਜਦੋਂ ਖਾਣ ਦੀ ਰਹਿੰਦ ਖੂੰਹਦ ਡਾਨੂਬੇ ਨਦੀ ਦੀ ਇਕ ਸਹਾਇਕ ਨਦੀ ਵਿੱਚ ਡਿਗ ਪਈ ਸੀ ਜਿਸ ਕਾਰਨ 1000 ਟਨ ਤੋਂ ਵੱਧ ਮੱਛੀਆਂ ਮਾਰੀਆਂ ਗਈਆਂ ਸਨ ਅਤੇ ਇਸ ਕਾਰਨ ਪੈਦਾ ਹੋਈ ਸਾਈਨਾਈਡ ਦੀ ਤਰੰਗ (ਪਲੂਮ) 1600 ਮੀਲ ਦਾ ਸਫਰ ਕਰਕੇ ਕਾਲੇ ਸਾਗਰ (ਬਲੈਕ ਸੀਅ) ਤੱਕ ਪਹੁੰਚ ਗਈ ਸੀ।

5. ਸੰਨ 1995 ਵਿੱਚ ਗਿੰਨੀ ਦੀ ਇਕ ਖਾਣ ਤੋਂ ਸਾਈਨਾਈਡ ਵਾਲੀ 7 ਲੱਖ 90 ਹਜ਼ਾਰ ਗੈਲਨ ਰਹਿੰਦ - ਖੂਹੰਦ ਐਸਕੀਬੋ ਨਦੀ ਦੀ ਇਕ ਸਹਾਇਕ ਨਦੀ ਵਿੱਚ ਡਿੱਗ ਪਈ ਸੀ।[1]

ਪਿਛਲੇ ਕੁਝ ਸਮੇਂ ਵਿੱਚ ਮਨੁੱਖ ਵਲੋਂ ਧਰਤੀ ਉੱਪਰ ਕੀਤੀ ਜਾਂਦੀ ਖੇਤੀਬਾੜੀ ਵਿੱਚ ਇਕ ਨਾਟਕੀ ਤਬਦੀਲੀ ਆਈ ਹੈ। ਅੱਜ ਦੀ ਖੇਤੀ ਵਿੱਚ ਖਾਦਾਂ, ਕੀਟਨਾਸ਼ਕ ਅਤੇ ਬੂਟੀਨਾਸ਼ਕ ਦਵਾਈਆਂ, ਪਾਣੀ ਆਦਿ ਦੀ ਵਰਤੋਂ ਬਹੁਤ ਵਧ ਗਈ ਹੈ। ਪਹਿਲਾਂ ਦੇ ਮੁਕਾਬਲੇ ਅੱਜ ਜ਼ਮੀਨ ਵਿੱਚ ਸਾਲ ਵਿੱਚ ਵੱਧ ਤੋਂ ਵੱਧ ਫਸਲਾਂ ਉਗਾਈਆਂ ਜਾ ਰਹੀਆਂ ਹਨ। ਭਾਂਤ-ਸੁਭਾਂਤੀ ਫਸਲਾਂ ਦੀ ਖੇਤੀ ਕਰਨ ਦੀ ਥਾਂ ਇਕ ਹੀ ਫਸਲ ਉਗਾਉਣ ਦਾ ਰੁਝਾਣ ਜ਼ੋਰ ਫੜ ਗਿਆ ਹੈ, ਜਿਸ ਨੂੰ ਮਾਹਰਾਂ ਨੇ ਮੋਨੋਕਲਚਰ ਦਾ ਨਾਂ ਦਿੱਤਾ ਹੈ। ਹੁਣ ਖੇਤੀ ਕਿਸਾਨ ਵਲੋਂ ਆਪਣੀਆਂ ਲੋੜਾਂ ਦੀ ਪੂਰਤੀ ਲਈ ਨਹੀਂ ਸਗੋਂ ਮੰਡੀ ਲਈ ਕੀਤੀ ਜਾਂਦੀ ਹੈ। ਖੇਤੀਬਾੜੀ ਵਾਲੀ ਜ਼ਮੀਨ ਦੇ ਬਹੁਤ ਸਾਰੇ ਹਿੱਸੇ ਦੀ ਮਾਲਕੀ ਲੋਕਾਂ ਦੀ ਥਾਂ ਵੱਡੀਆਂ ਕਾਰਪੋਰੇਸ਼ਨਾਂ ਕੋਲ ਆ ਗਈ ਹੈ ਅਤੇ ਕਾਰਪੋਰੇਸ਼ਨਾਂ ਖੇਤੀਬਾੜੀ ਆਪਣੀ ਨਿੱਜੀ ਲੋੜ ਦੀ ਪੂਰਤੀ ਲਈ ਨਹੀਂ ਸਗੋਂ ਮੁਨਾਫਾ ਕਮਾਉਣ ਲਈ ਕਰ ਰਹੀਆਂ ਹਨ। ਕਈ ਥਾਂਵਾਂ 'ਤੇ ਬੇਸ਼ੱਕ ਜ਼ਮੀਨ ਦੀ ਮਾਲਕੀ ਲੋਕਾਂ ਕੋਲ ਹੈ ਪਰ ਉਹ ਜ਼ਮੀਨ 'ਤੇ ਫਸਲਾਂ ਵੱਡੀਆਂ ਕਾਰਪੋਰੇਸ਼ਨਾਂ ਲਈ ਉਗਾਉਂਦੇ ਹਨ। ਨਤੀਜੇ ਵਜੋਂ ਖੇਤਾਂ ਵਿੱਚੋਂ ਉਗਾਈ

16

  1. Behind Gold Glitter: Tom Lands and Pointed Questions (June 14, 2010). The New York Times. Downloaded May 23, 2011 from: {{{1}}}