ਪੰਨਾ:Khapatvaad ate Vatavaran Da Nuksan.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਰਾਬਰ ਜੰਗਲਾਂ ਦਾ ਸਫਾਇਆ ਹੋ ਰਿਹਾ ਸੀ। ਜੰਗਲਾਂ ਦੇ ਇਸ ਤਰ੍ਹਾਂ ਦੇ ਖਾਤਮੇ ਵਿੱਚ ਜੰਗਲ ਕੱਟ ਕੇ ਗਾਂਵਾਂ ਪਾਲਣ ਲਈ ਚਾਰਗਾਹਾਂ ਬਣਾਉਣ ਅਤੇ ਪਸ਼ੂਆਂ ਦੀ ਖੁਰਾਕ ਲਈ ਅਨਾਜ ਪੈਦਾ ਕਰਨ ਲਈ ਧਰਤੀ ਨੂੰ ਖੇਤੀਯੋਗ ਬਣਾਉਣ ਦੀ ਅਹਿਮ ਭੂਮਿਕਾ ਸੀ। ਸੈਂਟਰ ਫਾਰ ਇੰਟਰਨੈਸ਼ਨਲ ਫੌਰਸਟਰੀ ਰਿਸਰਚ ਦੇ ਡਾਇਰੈਕਟਰ ਜਨਰਲ ਦੇ ਸ਼ਬਦਾਂ ਵਿੱਚ "ਬਰਾਜ਼ੀਲ ਵਿੱਚ ਜੰਗਲਾਂ ਦੇ ਖਾਤਮੇ ਦੀ ਦਰ ਅਸਮਾਨ ਨੂੰ ਛੂਹ ਰਹੀ ਹੈ ਅਤੇ ਗਾਂ ਦੇ ਮੀਟ ਦਾ ਨਿਰਯਾਤ ਕਰਨ ਲਈ ਕੀਤਾ ਜਾਂਦਾ ਉਤਪਾਦਨ ਇਸ ਲਈ ਜ਼ਿੰਮੇਵਾਰ ਹੈ"।[1]

ਦੁਨੀਆ ਵਿੱਚ ਵੱਧ ਰਹੀ ਮੀਟ ਦੀ ਮੰਗ ਜੰਗਲਾਂ ਦਾ ਸਫਾਇਆ ਕਰਨ ਵਿੱਚ ਹੀ ਆਪਣਾ ਹਿੱਸਾ ਨਹੀਂ ਪਾ ਰਹੀ ਸਗੋਂ ਵਾਤਾਵਰਨ ਵਿੱਚ ਗਰੀਨ ਹਾਊਸ ਗੈਸਾਂ ਫੈਲਾਉਣ ਵਿੱਚ ਵੀ ਇਸ ਦੀ ਮਹੱਤਵਪੂਰਨ ਭੂਮਿਕਾ ਹੈ। ਯੂਨਾਈਟਡ ਨੇਸ਼ਨਜ਼ ਦੀ ਫੂਡ ਐਂਡ ਐਗਰੀਕਲਚਰਲ ਸੰਸਥਾ ਵਲੋਂ 2006 ਵਿੱਚ ਛਾਪੀ ਗਈ ਇਕ ਰਿਪੋਰਟ ਅਨੁਸਾਰ ਲਾਈਵਸਟੌਕ (ਪਸ਼ੂਆਂ ਦੇ ਉਤਪਾਦਨ ਦਾ) ਸੈਕਟਰ ਵਾਤਾਵਰਨ ਵਿੱਚ 18 ਫੀਸਦੀ ਦੇ ਬਰਾਬਰ ਗਰੀਨਹਾਊਸ ਗੈਸਾਂ ਫੈਲਾਉਣ ਲਈ ਜ਼ਿੰਮੇਵਾਰ ਹੈ।[2] ਇਕ ਹੋਰ ਰਿਪੋਰਟ ਅਨੁਸਾਰ ਜਿੰਨੀਆਂ ਗਰੀਨਹਾਊਸ ਗੈਸਾਂ 1 ਕਿਲੋਗ੍ਰਾਮ ਗਾਂ ਦੇ ਮੀਟ ਦੇ ਉਤਪਾਦਨ ਕਾਰਨ ਵਾਤਾਵਰਨ ਵਿੱਚ ਫੈਲਾਈਆਂ ਜਾਂਦੀਆਂ ਹਨ, ਉਨੀਆਂ ਗਰੀਨਹਾਊਸ ਗੈਸਾਂ ਯੂਰਪ ਵਿੱਚ ਇਕ ਔਸਤ ਕਾਰ 155 ਮੀਲ ਚੱਲਣ ਤੋਂ ਬਾਅਦ ਫੈਲਾਉਂਦੀ ਹੈ ਅਤੇ ਜਿੰਨੀ ਊਰਜਾ (ਐਨਰਜੀ) 1 ਕਿਲੋਗ੍ਰਾਮ ਗਾਂ ਦਾ ਮੀਟ ਪੈਦਾ ਕਰਨ ’ਤੇ ਲੱਗਦੀ ਹੈ, ਉਨੀ ਊਰਜਾ ਨਾਲ 100 ਵਾਟ ਦੇ ਇਕ ਬਲਬ ਨੂੰ 20 ਦਿਨਾਂ ਤੱਕ ਜਗਦਾ ਰੱਖਿਆ ਜਾ ਸਕਦਾ ਹੈ।[3]

ਵਸਤਾਂ ਨੂੰ ਬਣਾਉਣ ਜਾਂ ਪੈਦਾਵਾਰ ਕਰਨ 'ਤੇ ਲੱਗਣ ਵਾਲਾ ਮਾਲ ਹੀ ਧਰਤੀ ਦੇ ਵਸੀਲਿਆਂ ਦੀ ਖਪਤ ਅਤੇ ਵਾਤਾਵਰਨ ਦੇ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਸਗੋਂ ਬਹੁਤ ਸਾਰੀਆਂ ਵਸਤਾਂ ਦੀ ਵਰਤੋਂ ਵੀ ਧਰਤੀ ਦੇ ਵਸੀਲਿਆਂ ਦੀ ਖਪਤ ਲਈ ਅਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਲਈ ਜ਼ਿੰਮੇਵਾਰ ਹੈ। ਇਸ ਸੰਬੰਧ ਵਿੱਚ ਕਾਰਾਂ ਦੀ ਉਦਾਹਰਨ ਲਈ ਜਾ ਸਕਦੀ ਹੈ। ਪਿਛਲੇ ਕੁਝ ਦਹਾਕਿਆਂ ਦੌਰਾਨ ਦੁਨੀਆ ਵਿੱਚ ਖਪਤ


19

  1. Dauvergne, Peter (2008). (p. 153).
  2. FAO (2006). Livestock's Long Shadow. Downloaded on May 25, 2011 from: http://www.fao.org/docrep/010/a0701e/a0701e00.htm
  3. Bittman, Mark (27 January 2008). Rethinking the Meat-Guzzler. The New York Times. Downloaded May 27, 2011 from: http://www.nytimes.com/2008/01/27/weekinreview/27bittman.html? pagewanted all