ਪੰਨਾ:Khapatvaad ate Vatavaran Da Nuksan.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੁਨੀਆ ਭਰ ਵਿੱਚ ਮੀਟ ਦੀ ਖਪਤ ਦੀ ਕਹਾਣੀ ਵੀ ਕੁੱਝ ਇਸ ਤਰ੍ਹਾਂ ਦੀ ਹੀ ਹੈ। ਇਸ ਸਮੇਂ ਦੁਨੀਆ ਭਰ ਵਿੱਚ ਮੀਟ ਦਾ ਉਤਪਾਦਨ 26 ਕ੍ਰੋੜ (260 ਮਿਲੀਅਨ) ਮੀਟਰਿਕ ਟਨ ਹੈ ਅਤੇ ਇਸ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਮੀਟ ਦਾ ਇਹ ਉਤਪਾਦਨ ਸੰਨ 1950 ਦੇ ਮੁਕਾਬਲੇ 5 ਗੁਣਾਂ ਵੱਧ ਹੈ। ਦੁਨੀਆ ਵਿੱਚ ਸਭ ਤੋਂ ਵੱਧ ਮੀਟ ਦੀ ਖਪਤ (6.8 ਕ੍ਰੋੜ ਜਾਂ 68 ਮਿਲੀਅਨ ਮੀਟਰਿਕ ਟਨ ਸਾਲਾਨਾ) ਚੀਨ ਵਿੱਚ ਹੈ ਅਤੇ ਇਸ ਸੰਬੰਧ ਵਿੱਚ ਦੂਸਰਾ ਨੰਬਰ ਅਮਰੀਕਾ ਦਾ ਹੈ ਜਿੱਥੇ ਮੀਟ ਦੀ ਸਾਲਾਨਾ ਖਪਤ 3.8 ਕ੍ਰੋੜ (38 ਮਿਲੀਅਨ) ਮੀਟਰਿਕ ਟਨ ਹੈ। ਪਰ ਜੇ ਇਸ ਖਪਤ ਨੂੰ ਜੀਅ ਪ੍ਰਤੀ ਖਪਤ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਮੀਟ ਦੀ ਖਪਤ ਵਿੱਚ ਅਮਰੀਕਾ ਚੀਨ ਤੋਂ ਕਿਤੇ ਅੱਗੇ ਹੈ। ਚੀਨ ਵਿੱਚ ਮੀਟ ਦੀ ਸਾਲਾਨਾ ਪ੍ਰਤੀ ਜੀਅ ਖਪਤ 52 ਕਿਲੋਗ੍ਰਾਮ ਹੈ ਜਦੋਂ ਕਿ ਅਮਰੀਕਾ ਵਿੱਚ ਇਹ ਦਰ 125 ਕਿਲੋਗ੍ਰਾਮ ਹੈ। ਭਾਰਤ ਵਿੱਚ ਮੀਟ ਦੀ ਖਪਤ ਇਹਨਾਂ ਦੋਹਾਂ ਦੇਸ਼ਾਂ ਦੇ ਮੁਕਾਬਲੇ ਕਾਫੀ ਘੱਟ ਹੈ। ਸੰਨ 2002 ਵਿੱਚ ਭਾਰਤ ਵਿੱਚ ਜੀਅ ਪ੍ਰਤੀ ਮੀਟ ਦੀ ਖਪਤ ਸਿਰਫ 5 ਕਿਲੋਗ੍ਰਾਮ ਸੀ।[1] ਪਰ ਜਿਸ ਤਰ੍ਹਾਂ ਭਾਰਤ ਵਿੱਚ ਮਕਡੌਨਲਡ, ਪੀਜ਼ਾ ਹੱਟ ਅਤੇ ਇਸ ਤਰ੍ਹਾਂ ਦੇ ਹੋਰ ਫਾਸਟ ਫੂਡ ਰੈਸਟੋਰੈਂਟਾਂ ਦੀ ਗਿਣਤੀ ਵਧ ਰਹੀ ਹੈ, ਉਸ ਨੂੰ ਦੇਖਦਿਆਂ ਅਸੀਂ ਕਹਿ ਸਕਦੇ ਹਾਂ ਕਿ ਨੇੜ ਭਵਿੱਖ ਵਿੱਚ ਉੱਥੇ ਜੀਅ ਪ੍ਰਤੀ ਮੀਟ ਦੀ ਖਪਤ ਵਧਣ ਦੀ ਵੱਡੀ ਸੰਭਾਵਨਾ ਹੈ।

ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਬੇਸ਼ੱਕ ਪਿਛਲੇ 4-5 ਦਹਾਕਿਆਂ ਵਿੱਚ ਵਸਤਾਂ ਅਤੇ ਸੇਵਾਵਾਂ ਦੀ ਖਪਤ ਵਿੱਚ ਹੋਏ ਇਸ ਤਰ੍ਹਾਂ ਦੇ ਵਾਧੇ ਪਿੱਛੋਂ ਦੁਨੀਆ ਦੀ ਵਧ ਰਹੀ ਅਬਾਦੀ ਨੇ ਆਪਣੀ ਭੂਮਿਕਾ ਨਿਭਾਈ ਹੈ, ਪਰ ਖਪਤ ਵਿੱਚ ਹੋਇਆ ਇਹ ਵਾਧਾ ਸਿਰਫ ਅਬਾਦੀ ਕਰਕੇ ਹੀ ਨਹੀਂ ਹੈ ਸਗੋਂ ਇਸ ਵਿੱਚ ਵੱਧ ਰਹੇ ਖਪਤਵਾਦ ਦੀ ਵੱਡੀ ਭੂਮਿਕਾ ਹੈ। ਡਾਵਰਿਨ ਅਨੁਸਾਰ, ਸੰਨ 1960 ਅਤੇ 2000 ਵਿਚਕਾਰ ਨਿੱਜੀ ਖਪਤ ’ਤੇ ਹੋਣ ਵਾਲੇ ਖਰਚਿਆਂ ਵਿੱਚ ਚਾਰ ਗੁਣਾਂ ਤੋਂ ਵੱਧ ਦਾ ਵਾਧਾ ਹੋਇਆ ਹੈ ਜਦੋਂ ਕਿ ਇਸ ਸਮੇਂ ਦੌਰਾਨ ਦੁਨੀਆ ਦੀ ਅਬਾਦੀ ਸਿਰਫ ਦੋ ਗੁਣਾ ਹੀ ਵਧੀ ਹੈ।[2] ਜੇ ਖਪਤ ਵਿੱਚ ਹੋਏ ਵਾਧੇ ਨੂੰ ਵਸਤਾਂ ਦੇ ਵੱਖ ਵੱਖ ਖੇਤਰਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਕਈ ਖੇਤਰਾਂ ਵਿੱਚ ਖਪਤ ਅਤੇ ਅਬਾਦੀ ਵਿੱਚ ਹੋਏ ਵਾਧੇ ਵਿੱਚ ਕਾਫੀ ਵੱਡਾ ਫਰਕ ਹੈ। ਉਦਾਹਰਨ ਲਈ ਸੰਨ 1950 ਅਤੇ ਸੰਨ 2005 ਦੌਰਾਨ ਦੁਨੀਆ ਦੀ ਅਬਾਦੀ ਵਿੱਚ ਢਾਈ ਗੁਣਾਂ ਦੇ ਕਰੀਬ ਵਾਧਾ ਹੋਇਆ ਸੀ।[3] ਪਰ ਇਸ


7

  1. Dauvergne, Peter (2008). (pp. 139-140, 165).
  2. Dauvergne, Peter (2008). (p. 4).
  3. US Census Bureau. International Data Base. Downloaded May10, 2011 from: http://www.census.gov/population/international/data/idb/informatio nGateway.php