ਪੰਨਾ:Mere jharoche ton.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਤਰ ਮਿਲਦਾ ਹੈ, ਮਨ ਅਡੋਲ ਰਹੇ। ਇਧਰ ਨਾ ਭਰਮੇ, ਓਧਰ ਨਾ ਡੋਲੇ, ਇਹ ਡਿਗ ਡਿਗ ਨਾ ਪਏ, ਇਹ ਉਡ ਉਡ ਆਪਿਉਂ ਬਾਹਰ ਨਾ ਹੋਵੇ ।
ਇਹ ਚਾਹੁੰਦੇ ਹਨ, ਕੋਈ ਮਿਹਰ ਅਗੰਮੀ ਹੋ ਜਾਏ, , ਕੋਈ ਦਰਿਸ਼ਟ ਸਵੱਲੀ ਪੈ ਜਾਏ, ਕੋਈ ਲਿਵ ਇਲਾਹੀ ਜੁੜ ਜਾਏ, ਕਿ ਮਨ ਪੱਕੀ ਤਰ੍ਹਾਂ ਕਿਸੇ ਪੱਕੇ ਕਿੱਲੇ ਨਾਲ ਬੱਧਾ ਜਾਏ, ਤੇ ਉਹਦਾ ਜਵਾਰ ਭਾਟਾ ਸ਼ਾਂਤ ਹੋ ਜਾਏ ।
ਕਿਸੇ ਕਿੱਲੇ ਨਾਲ ਪੱਕੇ ਬੱਧੇ ਜਾਣ ਵਾਲਾ ਭੁਲੇਖਾ ਲੋਕਾਂ ਨੂੰ ਚੈਨ ਦੀ ਚਾਬੀ ਦੀ ਤਲਾਸ਼ ਤੋਂ ਰੋਕੀ ਰਖਦਾ ਹੈ ।
ਚੈਨ ਪੱਕੀ ਧਰਤੀ ਵਿਚ ਪੱਕੀ ਤਰਾਂ ਗੱਡੇ ਜਾਣ ਦੀ ਅਹਿੱਲਤਾ ਨਹੀਂ। ਪੱਕੇ ਗੱਡੇ ਥੰਮ੍ਹ ਸਮੇਂ ਨਾਲ ਡਿੰਗੇ ਹੋ ਜਾਂਦੇ, ਤੇ ਫੇਰ
ਸਿਧੇ ਹੋਣੋ ਮੁਸ਼ਕਿਲ ਹੋ ਜਾਂਦੇ ਹਨ ।
ਪਰ ਆਪਣੇ ਸ਼ਹਿਰ ਵਿਚ ਤੁਸਾਂ "ਵਾਇਰਲੈਸ" ਦੇ ਕਈ ਥੰਮ੍ਹ ਉਚੇ ਸਿਧੇ ਖਲੋਤੇ ਵੇਖੇ ਹੋਣਗੇ। ਇਹ ਪੱਕੇ ਗੱਡੇ ਹੋਣ ਕਰਕੇ ਸਿਧੇ ਨਹੀਂ ਹੁੰਦੇ । ਇਹਨਾਂ ਦੀ ਅਡੋਲਤਾ ਦਾ ਰਾਜ਼ ਚੌਹਾਂ ਪਾਸਿਆਂ ਤੋਂ ਤਣੀਆਂ ਤਾਰਾਂ ਦਾ ਜਾਲ ਹੈ । ਇਹਨਾਂ ਤਾਰਾਂ ਨੂੰ ਵਡੀਆਂ ਛੋਟੀਆਂ ਕਰ ਕੇ ਥੰਮ੍ਹ ਜਿਧਰ ਚਾਹੀਏ ਝੁਕਾਏ ਵੀ ਜਾ ਸਕਦੇ ਹਨ ।
ਇਹਨਾਂ ਥੰਮ੍ਹਾਂ ਦੀ ਅਡੋਲਤਾ ਦਾ ਨਿਰਭਰ ਇਹਨਾਂ ਤਾਰਾਂ ਦੀ ਸਹੀ ਲੰਮਾਈ ਉਤੇ ਹੈ, ਇਹਨਾਂ ਨੂੰ ਅੰਗਰੇਜ਼ੀ ਵਿਚ “ਸਟੇਜ਼" (Stays) ਸਹਾਰੇ ਆਖਿਆ ਜਾਂਦਾ ਹੈ ।
ਬਸ ਦਿਲ ਸਾਡੇ ਦੇ ਚੈਨ ਦਾ ਭੇਤ ਵੀ ਇਜੇਹੀਆਂ ਕਈ ਤਾਰਾਂ ਨੂੰ ਸਵਾਰਿਆਂ ਰਖਣ ਵਿਚ ਹੈ। ਇਕ ਢਿਲੀ ਤਾਰ ਦੂਜੀ ਵਿਚ ਖਿੱਚ ਪਾਂਦੀ ਹੈ, ਤੇ ਬਹੁਤੀਆਂ ਟੁਟੀਆਂ ਤਾਰਾਂ ਦਿਲ ਦਾ ਥੰਮ੍ਹ ਉਲਾਰ ਕਰ ਦੇਂਦੀਆਂ ਹਨ ।

੧੦੧