ਪੰਨਾ:Mere jharoche ton.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਲਪਨਾ, ਵਿਚਾਰ ਅਨਭਵਤਾ ਦੀਆਂ ਵਾਦੀਆਂ ਵਿਚੋਂ ਲੰਘ ਕੇ ਮਨੁਖੀ ਦਿਮਾਗ਼ ਬੁੱਧੀ ਦੇ ਪਰਬਤ ਉਤੇ ਪਹੁੰਚਿਆ। ਏਥੋਂ ਤਕਿਆਂ ਅਦਭੁਤ ਦਿ੍ਸ਼ ਨਜ਼ਰੀ ਆਇਆ । ਭਾਵੇਂ ਬੱਧੀ ਨਾਲੋਂ ਵੀ ਉਚੇਰੇ ਪਹਾੜ ਸਾਹਮਣੇ ਦਿਖਾਈ ਦਿਤੇ, ਤੇ ਉਹਨਾਂ ਉਂਹਲੇ ਲੁਕਿਆ ਦਿ੍ਸ਼ ਵੇਖਣ ਦੀ ਵਧਦੀ ਲਾਲਸਾ ਦਿਨੋਂ ਦਿਨ ਇਹਨੂੰ ਬੇਚੈਨ ਕਰਦੀ ਰਹੀ, ਪਰ ਜੋ ਬੁੱਧੀ ਦੇ ਪਰਬਤ ਤੋਂ ਲੱਭਾ ਉਸ ਨੇ ਡਰ, ਗਜ਼ਬ, ਕਹਿਰ ਦੀਆਂ ਲਕੀਰਾਂ ਰੱਬੀ ਮੂੰਹ ਤੋਂ ਸਾਫ਼ ਕਰ ਦਿਤੀ।
ਕੜਕਦੀਆਂ ਬਿਜਲੀਆਂ, ਝੁਲਦੇ ਝੱਖੜ, ਰੋੜ੍ਹਦੇ ਹੜ,ਢਾਂਦੇ ਭੁਚਾਲ, ਖਾਂਦੀਆਂ ਆਫ਼ਤਾਂ ਸਭ ਇਕ ਉਸਾਰੂ ਸ਼ਕਤੀ ਦੀਆਂ ਸਦਾ-ਰੁਝੀਆਂ ਬਵਾਂਦੀਅਾਂ ਦਿਸ ਪਈਆਂ। ਗਜ਼ਬ ਤੇ ਕਹਿਰ ਜਨਮ ਦੀਆਂ ਪੀੜਾਂ ਜਾਪੇ ਤੇ ਮੌਤ ਨਵੇਂ ਜਨਮ ਦਾ ਸੁਨੇਹਾ । ਸਾਰਾ ਨੁਕਤਾ ਖ਼ਿਆਲ ਹੀ ਬਦਲ ਗਿਆ । ਬ੍ਰਹਿਮੰਡ ਦੀ ਸੂਚਤ ਇਕ ਭਿਆਨਕ ਖੂਬਸੂਰਤੀ ਹੋ ਗਈ। ਚੜ੍ਹਦਾ ਸੂਰਜ, ਡੁੱਬਦਾ ਸੂਰਜ, ਹੜ ਆਏ ਦਰਿਆ, ਚਮਕਦੀਆਂ ਬਿਜਲੀਆਂ ਸਭ ਦੀਆਂ ਚਿਤਰਕਾਰ ਮੂਰਤਾਂ ਖਿੱਚਣ ਲਗ ਪਏ । ਏਸ ਅਵਸਥਾ ਵਿਚ ਖੂਬਸੂਰਤੀ ਦੀ ਅਨਭਵਤਾ ਪੈਦਾ ਹੋਈ, ਸਾਰੇ ਮਜ਼੍ਹਬ ਰੱਬ ਨੂੰ ਅਤਿ ਸੁਹਣਾ ਵੀ ਆਖਦੇ ਹਨ ।
ਬੁਧੀ ਹੋਰ ਵਧੀ, ਉਚੇਰੀ ਚੜ੍ਹੀ। ਰੱਬ ਦੇ ਭੈ ਤੇ ਖੂਬਸੂਰਤੀ ਦੇ ਵਿਚਾਰਾਂ ਤੋਂ ਛੁਟ ਰੱਬ ਨੂੰ ਜਾਨਣ ਦੀ ਤਾਂਘ ਉਪਜੀ, ਪਹਿਲੋਂ ਮਨੁਖ ਨੇ ਰੱਬ ਨੂੰ ਬ੍ਰਹਿਮੰਡ ਨਾਲੋਂ ਵਖਰਾ ਕੁਝ ਸੋਚਿਆ । ਏਸ ਕੁਝ ਨੂੰ ਆਪਣੀ ਵਿਚਾਰ ਵਿਚ ਅਸਥਾਪਨ ਕਰਨ ਲਈ ਇਹਦੇ ਚਿਹਨ ਚੱਕਰ ਬਣਾਏ । ਹਰ ਦਿਸਦੀ ਖੂਬਸੂਰਤੀ ਨਾਲੋਂ ਸੁਹਣਾ ਸਰੂਪ ਇਹਨੂੰ ਦਿਤਾ । ਇਹ ਸਰੂਪ ਪਿਆਰਾ ਲਗਣ ਲਗ ਪਿਆ। ਏਸ ਤੋਂ ਜ਼ਾਤੀ ਰੱਬ ਤੇ ਉਹਦੇ ਨਾਲ ਪਿਆਰ ਦਾ ਮੁੱਢ ਛਿੜਿਆ, ਜਿਦ੍ਹੇ ਉਤੇ ਓੜਕ ਭਗਤੀ ਦਾ ਸ਼ਾਨਦਾਰ ਮੰਦਿਰ ਉਸਾਰਿਆ

੧੦੫