ਪੰਨਾ:Mere jharoche ton.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem >}}

 ਸੌਦਾਣੀਆਂ ਵਾਂਗ ਨਹੀਂ ਫਿਰਦੇ, ਨਾ ਨਿੰਮੋਝੂਣ ਹੁੰਦੇ ਹਨ । ਇਹਨਾਂ ਵਿਚ ਸਾੜੇ ਦੀਆਂ ਤ੍ਟਾ ਨਹੀਂ ਉਠਦੀਆਂ. ਇਹ ਪ੍ਰੇਮ-ਮਿਲਾਪ ਲਈ ਇਕੱਲੀਆਂ ਥਾਂਵਾਂ ਨਹੀਂ ਢੂੰਡਦੇ ।

ਇਹਨਾਂ ਦੀਆਂ ਬਾਹਵਾਂ ਅੱਡੀਆਂ ਰਹਿੰਦੀਆਂ ਹਨ । ਬੇ-ਝਿਝਕ ਗਲਾਂ ਵਿਚ ਪੈ ਜਾਂਦੀਆਂ ਹਨ । ਇਹਨਾਂ ਨੂੰ ਸਾਰੇ ਬੱਚੇ ਪਿਆਰੇ ਲਗਦੇ ਹਨ । ਇਹਨਾਂ ਨੂੰ ਆਪਣਿਆਂ ਨਾਲ ਕੋਈ ਵਿਸ਼ੇਸ਼ ਪਿਆਰ ਨਹੀਂ ਹੁੰਦਾ । ਜਿਹੜਾ ਪ੍ਰੇਮ ਪ੍ਰਭੂ ਹੈ, ਉਸ ਪ੍ਰੇਮ ਦਾ ਪ੍ਰੇਮੀ ਔਖੀ ਨਜ਼ਰ ਨਾਲ ਨਹੀਂ ਤੱਕ ਸਕਦਾ, ਕੋੜੀ ਜ਼ਬਾਨ ਨਹੀਂ ਬੋਲ ਸਕਦਾ, ਕਿਸੇ ਦਿਲ ਨੂੰ ਮਾੜੀ ਜਿਹੀ ਚੋਟ ਵੀ ਲਾਇਆਂ ਦੁਖਦਾ ਹੈ । ਉਸ ਦਾ ਦਿਲ ਸਭ ਦੇ ਦੁਖੜਿਆਂ ਲਈ ਧੜਕਦਾ ਹੈ, ਉਹ ਸਭ ਦੀ ਪੀੜ ਨਾਲ ਪੀੜਤ ਹੁੰਦਾ ਹੈ, ਤੇ ਇਸ ਪੀੜ ਵਿਚ ਉਸ ਨੂੰ ਅਨੰਦ ਮਿਲਦਾ ਹੈ। ਇਹ ਪ੍ਰੇਮ ਖਿਮਾਂ ਕਰਦਾ ਹੈ, ਖੂਬੀਆਂ ਵੇਖਦਾ ਹੈ, ਪ੍ਰਸੰਸਾ ਕਰਦਾ ਹੈ, ਬਲ ਬਲ ਜਾਂਦਾ ਹੈ, ਭੇਤ ਸੁਣਦਾ ਹੈ, ਭੇਤ ਸਾਂਭਦਾ ਹੈ, ਭੁਖਾਂ ਲਾਂਹਦਾ ਤੇ ਦੂਜਿਆਂ ਦੀਆਂ ਰੀਝਾਂ ਨਾਲ ਵਿਗਸਦਾ ਹੈ । ਕਿਸ ਦੀ ਈਰਖਾ, ਕਿਸ ਦੀ ਸ਼ਕਾਇਤ, ਕੌਣ ਆਪਣਾ, ਕੌਣ ਬੇਗਾਨਾ- ਇਕੋ ਏਕਤਾ ਕਾਮ ਸ਼ਕਤੀ ਰਾਹੀਂ ਅਨੇਕਤਾ ਵਿਚ ਵੰਡੀ ਗਈ ਸੀ। ਪੇ੍ਮ ਸ਼ਕਤੀ ਨੇ ਉਸ ਨੂੰ ਫਿਰ ਇਕ-ਰੂਹ ਇਕ ਜਾਨ ਦਰਸਾ ਦਿਤਾ ਕਿਸ ਨੂੰ ਉਹ ਮਾੜਾ ਆਖੇ, ਕਿਸ ਨੂੰ ਨਫਰਤ ਕਰੇ, ਕਿਸ ਕੋਲੋਂ ਆਪਾ ਲੁਕਾਏ, ਤੇ ਕਿਸ ਅਗੇ ਪ੍ਰਗਟ ਕਰੇ ? ਇਹ ਸ਼ਕਲਾਂ ਕੀ ਹਨ ? ਇਹ ਕਦ ਤੱਕ ਰਹਿਣਗੀਆਂ ? ਇਹ ਅੱਖੀਆਂ ਕਦ ਤਕ ਵੇਖਣਗੀਆਂ ? ਇਹ ਦਿਲ ਕਦ ਤਕ ਧੜਕੇਗਾ ? ਕਈ ਫੁਲ ਖਿੜਣਗੇ, ਕਈ ਪੱਤੇ ਝੂਮਣਗੇ, ਕਈ ਬੁਛ ਹਜ਼ਾਰ ਹਜ਼ਾਰ ਸਾਲ ਜਿਉਂਦੇ ਰਹਿਣਗੇ । ਪਰ ਹਜ਼ਾਰ ਸਾਲ ਕੀ ਹਨ ? ਅਰਥਾਂ ਵਰਿਆਂ ਦੀ ਜ਼ਿੰਦਗੀ ਵਿਚ ਇਕ ਅੱਖ-ਫਰਕਨੀ ਹਨ । ਸਾਡੀ ਜੀਵਨ-ਜੋਤ ਇਕ ਅਧੀ ਸਦੀ ਲਈ ਜਗੀ ਤੇ ਇਸ ਵਿਸ਼ਾਲ ਰਚਨ)


੧੩