ਪੰਨਾ:Mere jharoche ton.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

ਜੀਨ ਤਿਲਮਲਾਂਦੀ ਰਹੀ । ਪੰਦਰਾਂ ਦਿਨ ਉਸ ਦੀਆਂ ਅੱਖਾਂ ਸੋਜ

ਨਾਲ ਭਰੀਆਂ ਰਹੀਆਂ, ਉਹ ਆਪਣੀ ਮਰਜ਼ੀ ਨਾਲ ਕੁਝ ਨਹੀਂ ਸੀ ਖਾਂਦੀ, ਮੈਂ ਕਿੰਨਾਂ ਚਿਰ ਉਸ ਨੂੰ ਗੋਦ ਵਿਚ ਲੈ ਕੇ ਉਸ ਦੇ ਪਿੰਡੇ ਤੇ ਹਥ ਫੇਰਨ ਦੀ ਤਸੱਲੀ ਲੈਣ ਲਈ ਉਹਨਾਂ ਦੇ ਘਰ ਜਾਇਆ ਕਰਦਾ ਸਾਂ। ਕਈ ਵਾਰੀ ਘਰ ਵਿਚ ਕਿਸੇ ਹੋਰ ਨੂੰ ਮਿਲੇ ਬਿਨਾਂ ਜੀਨ ਨਾਲ ਪਿਆਰ ਕਰਕੇ ਆ ਜਾਇਆ ਕਰਦਾ ਸਾਂ । ਜੀਨ ਦੀਆਂ ਅੱਖਾਂ ਵਿਚੋਂ ਮੈਨੂੰ ਉਹ ਚੀਜ਼ ਦਿਸਦੀ ਸੀ ਜਿਸ ਨੂੰ ਮੈਂ ਪ੍ਰਭੂ ਕਹਿ ਕੇ ਖ਼ੁਸ਼ ਹੁੰਦਾ ਹਾਂ। ਇਸ ਚੀਜ਼ ਵਲ ਜਦੋਂ ਮੈਂ ਪੰਜ ਮਿੰਟ ਤਕ ਲੈਂਦਾ ਸਾਂ,ਪਹਿਲਾਂ ਵਰਗਾ ਆਦਮੀ ਨਹੀਂ ਸਾਂ ਰਹਿੰਦਾ। ਜਦੋਂ ਮੈਂ ਜੀਨ ਨੂੰ ਮਿਲ ਕੇ ਬਾਹਰ ਜਾਂਦਾ ਸਾਂ, ਦੁਨੀਆਂ ਦਾ ਰੰਗ ਹੋਰ ਹੁੰਦਾ ਸੀ। ਮੈਂ ਠੁਡੇ ਮਾਰਦਾ ਬੇ-ਧਿਆਨਾ ਨਹੀਂ ਤੁਰਦਾ । ਮੈਨੂੰ ਹਰ ਆਉਂਦਾ ਜਾਂਦਾ ਦਿਸਦਾ ਸੀ,ਤੇ ਮੈਨੂੰ ਪਿਆਰਾ ਲਗਦਾ ਸੀ । ਮੈਂ ਇਸਤ੍ਰੀਆਂ ਵਲ ਤਕਦਾ ਸਾਂ, ਮੇਰਾ ਬੋਲਣ ਨੂੰ ਜੀਅ ਕਰਦਾ ਸੀ, ਤੇ ਉਹ ਮੇਰੇ ਨਾਲ ਬੋਲ ਵੀ ਪੈਂਦੀਆਂ ਸਨ । ਪਰ ਮੇਰੇ ਦਿਲ ਵਿਚ ਕੋਈ ਮੰਗ ਨਹੀਂ ਸੀ ਹੁੰਦੀ।

   ਇਸ ਬੇ-ਮੰਗ ਮਿਲਣੀ ਦੇ ਚਾਓ ਨੂੰ ਮੈਂ ਪ੍ਰਭੂ-ਪ੍ਰੇਮ ਜਾਤਾ ਹੈ, ਕਿਉਂਕਿ ਇਹ ਕਾਮ ਦੀ ਅਨੇਕਤਾ ਨੂੰ ਏਕਤਾ ਵਿਚ ਤਬਦੀਲ ਕਰਕੇ ਮੇਰੇ ਮਨ ਨੂੰ ਸਥਿਰ ਤੇ ਮੇਰੇ ਅੰਗਾਂ ਨੂੰ ਮੁਤਹਰਕ ਕਰਦਾ ਸੀ ।

ਇਸ ਬfਹ-ਮੰਡ ਦੀ ਸਦੀਵੀ ਹਰਕਤ ਵਿਚ ਅਡੋਲਤਾ ਤੇ ਸਥਿਰਤਾ ਦੇ ਅਹਿਸਾਸ ਨੂੰ ਮੈਂ ਪ੍ਰਭੂ-ਪ੍ਰਾਪਤੀ ਸਮਝਿਆ ਹੈ,ਤੇ ਇਸ ਪ੍ਰਾਪਤੀ ਦਾ ਸਾਧਨ ਮੈਨੂੰ ਪੇ੍ਮ ਹੀ ਲੱਭਿਆ ਹੈ ।



  ੧੩੮