ਪੰਨਾ:Mere jharoche ton.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

<poem>}}

           {{gap} ਆਪਣੇ ਜਵਾਨ ਹੁੰਦੇ ਪੁਤਰ ਨੂੰ
 ਤੁਸਾਂ ਆਣੀ ਉਮਰ ਦਾ ਚੌਧਵਾਂ ਸਾਲ ਖ਼ਤਮ ਕਰ ਲਿਆ ਹੈ । ਕੁਝ ਮਹੀਨਿਆਂ ਤੋਂ ਤੁਹਾਡੇ ਭੈਣ ਭਰਾ ਤੁਹਾਡੀ ਬਦਲੀ ਹੋਈ ਆਵਾਜ਼, ਉਤੇ ਤੁਹਾਨੂੰ ਮਖ਼ੋਲ ਕਰਦੇ ਹਨ । ਤੁਹਾਡਾ ਉਪਰਲਾ ਬੁਲ੍ਹ ਲੂੰਆਂ ਜਿਹਾ ਹੁੰਦਾ ਜਾ ਰਿਹਾ ਹੈ । ਹੁਣ ਤੁਸੀਂ ਅਗੇ ਵਾਂਗ ਖੇਡ ਵਿਚ ਮਸਤ ਨਹੀਂ ਰਹਿੰਦੇ, ਹੁਣ ਕਈ ਵਾਰੀ ਤੁਹਾਨੂੰ ਮੈਂ ਬਿਲਕੁਲ ਇਕਲੇ ਬੈਠਿਆਂ ਵੀ ਵੇਖਦਾ ਹਾਂ - ਅਗੇ ਇਹ ਗਲ ਤੁਹਾਡੇ ਲਈ ਅਨ-ਹੋਣੀ ਸੀ। ਹੁਣ ਤੁਸੀਂ ਆਪਣੀਆਂ ਭੈਣਾਂ ਦੀਆਂ ਸਹੇਲੀਆਂ ਨਾਲ ਕਈ ਵਾਰੀ ਪੀਡੇ ਪੀਡੇ ਮਖ਼ੋਲ ਵੀ ਕਰਦੇ ਹੋ - ਅਗੇ ਜੇ ਕਦੇ ਤੁਹਾਨੂੰ ਕੁੜੀਆਂ ਨਾਲ ਮਿਲਣਾ ਹੁੰਦਾ ਸੀ ਤਾਂ ਵਸ ਲਗਿਆਂ ਤੁਸੀਂ ਸਾਹਮਣੇ ਨਹੀਂ ਸੋ ਆਉਂਦੇ
  ਇਹ ਤਬਦੀਲੀਆਂ ਕੋਈ ਬਹੁਤ ਵਡੀਆਂ ਨਹੀਂ, ਪਰ ਹੋਰ ਥੋੜੇ ਚਿਰ ਨੂੰ, ਕਿਸੇ ਵੀ ਮਹੀਨੇ ਤੁਹਾਡੇ ਅੰਦਰ ਤਬਦੀਲੀਆਂ ਦਾ ਹੜ ਜਿਹਾ ਆਉਣ ਵਾਲਾ ਹੈ । ਤੁਸੀਂ ਹੋਰ ਦੇ ਹੋਰ ਬਣ ਗਏ ਮਹਿਸੂਸ ਕਰੋਗੇ । ਮਤੇ ਉਹ ਅਵਸਥਾ ਤੁਹਾਡੀ ਹੈਰਾਨੀ ਦਾ ਕਾਰਨ ਬਣੇ, ਮੈਂ ਤੁਹਾਨੂੰ ਉਸ ਬਾਰੇ ਕੁਝ ਦੱਸਣਾ ਚਾਹੁੰਦਾ ਹਾਂ।'                                                              ਅਚਾਨਕ ਤੁਹਾਡੀ ਅਵਸਥਾ ਉਸ ਤਰ੍ਹਾਂ ਦੀ ਹੋਣ ਵਾਲੀ ਹੈ,

੧੩੬