ਪੰਨਾ:Mere jharoche ton.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

ਸਿਫ਼ਤਾ ।

    ਮਨਾਹੀਆਂ ਵਿਚ ਫਾਥੇ,ਗੁੰਝਲਾਂ ਤੋਂ ਅੱਕੇ ਅਧ-ਖਿੜੇ ਨੌਜਵਾਨ ਲਿੰਗ-ਭੁਖੇ ਹੋ ਗਏ ਹਨ । ਇਸਤ੍ਰੀ ਨੂੰ ਰੂਹਾਨੀ ਸਾਥਣ'ਸਮਝ ਕੇ ਪੂਰੇ ਤਨ ਮਨ ਨਾਲ ਜਿੱਤਣ ਦੀ ਥਾਂ ਇਹ ਉਹਨੂੰ ਕਾਮ-ਪੁਰਤੀ ਦਾ ਵਸੀਲਾ ਸਮਝਣ ਲਗ ਪਏ ਹਨ, ਏਸੇ ਲਈ ਕੋਈ ਇਕੱਲੀ ਇਸਤ੍ਰੀ ਮਹਿਫ਼ੂਜ਼ ਨਹੀਂ ਸਮਝੀ ਜਾਂਦੀ । ਇਸਤ੍ਰੀ ਨਿੰਦੀ ਜਾਣ ਲਗ ਪਈ ਹੈ । ਪੀਰ ਪੈਗੰਬਰਾਂ ਇਸਤ੍ਰੀ ਦੇ ਖ਼ਿਲਾਫ਼ ਐਲਾਨ ਕਰ ਦਿਤੇ ਹਨ, ਸ਼ਾਸਤ੍ਾਂ ਵਿਚ ਇਹਦੇ ਕਰਕੇ ਜ਼ਿੰਦਗੀ ਦਾ ਪ੍ਬਲ, ਪਵਿਤ੍ ਤੇ ਉਸਾਰੂ ਜਜ਼ਬਾ ਨਰਕ ਜੇਡਾ ਗੰਦਾ ਸਮਝਿਆ ਜਾਂਣ ਲਗ ਪਿਆ ਹੈ ।
    ਤੁਹਾਨੂੰ,ਪੁਤ੍ ਜੀ, ਮੈਂ ਮਨਾਹੀਆਂ ਤੋਂ ਸੁਤੰਤ੍ ਰਖਣ ਦਾ ਜਤਨ ਕੀਤਾ ਹੈ। ਤੁਹਾਨੂੰ ਤੇ ਤੁਹਾਡੀਆਂ ਭੈਣਾਂ ਨੂੰ ਮਿਲਣ, ਖੇਡਣ, ਤੇ ਖ਼ੁਸ਼ ਹੋਣ ਦੀ ਖੁਲੵ ਰਹੀ ਹੈ । ਹੁਣ ਤਕ ਤੁਹਾਨੂੰ ਇਸ ਖੁਲੵ ਵਿਚ ਕੋਈ ਉਚੇਚ ਨਹੀਂ ਜਾਪਿਆਂ ਹੋਣਾ, ਪਰ ਹੋਰ ਛੇਆ ਮਹੀਨਿਆਂ ਤਕ ਬੜਾ ਫ਼ਰਕ ਦਿਸੇਗਾ। 
  ਜਿਹੜੇ ਇਸਤ੍ਰੀਆਂ ਮਰਦ ਵਿਆਹ ਨਹੀਂ ਕਰਦੇ, ਉਹਨਾਂ ਚੋਂ ਬਹੁਤੀਆਂ ਨੂੰ ਜ਼ਿੰਦਗੀ ਵਿਚ ਆਪਣੀ ਥਾਂ ਨਹੀਂ ਲੱਭੀ ਹੁੰਦੀ, ਤੇ ਕਈ ਸਿਰਫ਼ ਕੁਦਰਤ ਦੇ ਖ਼ਿਲਾਫ਼ ਚਲਣ ਦਾ ਨਿਸਫਲ ਤਜਰਬਾ ਕਰਦੇ ਹਨ। ਇਹ ਕਦੇ ਭਰਪੂਰ ਖ਼ੁਸ਼ੀ ਨਹੀਂ ਪ੍ਪਤ ਕਰ ਸਕਦੇ । ਪੰਛੀਆਂ ਤੇ ਹੈਵਾਨਾਂ ਦੀ ਦੁਨੀਆਂ ਵਿਚ ਹਰ ਕੋਈ ਸਾਥੀ ਢੂਡਦਾ ਹੈ, ਤੇ ਪੰਛੀਆਂ ਵਿਚ ਇਕ ਵਾਰੀ ਢੂੰਡੇ ਸਾਥੀ ਉਮਰ ਭਰ'ਇਕੱਠੇ ਰਹਿੰਦੇ ਹਨ ।
   ਮਨੁਖ ਨੇ ਕਈਆਂ ਪਹਿਲੂਆਂ ਵਿਚ ਬੜੀ ਤਰੱਕੀ ਕੀਤੀ ਹੈ,ਪਰ ਸਾਥ-ਚੋਣ ਵਿਚ ਇਹ ਪੰਛੀਆਂ ਪਸ਼ੂਆਂ ਨਾਲੋਂ ਪਿਛੇ ਚਲਾ ਗਿਆ। ਹੈ । ਅਮੀਕਾ ਤੇ ਯੂਰਪ ਵਿਚ ਕਈ ਛੇ ਛੇ ਗ਼ਲਤ ਚੋਣਾਂ ਕਰਦੇ ਹਨ ।

૧૦ર