ਪੰਨਾ:Mere jharoche ton.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

<poem>

ਕਰਦਾ, ਸਗੋਂ ਆਤਮਕ ਰਲ ਮਿਲਣੀ ਦਾ ਚਿਨ੍ਹ ਸਮਝਦਾ ਹੈ । ਕੋਈ ਨਰੋਇਆ ਨੌਜਵਾਨ ਸਾਥਣ ਦੇ ਝਾਉਲੇ ਤੋਂ ਪਹਿਲਾਂ ਕਾਮ-ਇਛਾ ਦਿਲ ਵਿਚ ਆਉਣ ਨਹੀਂ ਦੇਂਦਾ, ਇਹੋ ਜਿਹੀ ਕਾਮ-ਇਛਾ ਜਾਂ ਸੰਜੋਗ ਕੁਦਰਤੀ ਸਾਥਣ ਦੀ ਢੂੰਡ ਵਿਚ ਔਖਿਆਈਆਂ ਪੈਦਾ ਕਰਦਾ ਹੈ, ਤੇ ਜਿਹੜੇ ਨੌਜਵਾਨ ਇਹਨਾਂ ਸੰਜੋਗਾਂ ਨਾਲ ਠਗੇ ਜਾਂਦੇ ਹਨ, ਉਹ ਆਪਣੇ ਸੁਪਨਿਆਂ ਦੀ ਮਲਕਾ ਤਕ ਕਦੇ ਪਹੁੰਚ ਨਹੀਂ ਸਕਦੇ, ਤੋਂ ਭਰਪੂਰ ਜ਼ਿੰਦਗੀ ਦਾ ਅਵਸਰ ਹਮੇਸ਼ਾ ਲਈ ਉਹਨਾਂ ਕੋਲੋਂ ਗੁਆਚ ਜਾਂਦਾ ਹੈ ।

 ਤੁਸੀਂ ਹੁਣ ਘਰ ਤੇ ਸਕੂਲ ਦੇ ਵਾਯੂ-ਮੰਡਲ ਵਿਚੋਂ ਨਿਕਲ ਕੇ ਕਾਲਜ ਵਿਚ ਜਾਉਗੇ ਤੇ ਬੋਰਡਿੰਗ ਹਾਊਸਾਂ ਵਿਚ ਤੁਹਾਨੂੰ ਕਈ ਤਰ੍ਹਾਂ ਦੇ ਸਾਥੀ ਮਿਲਣਗੇ। ਕਈਆਂ ਨੂੰ ਘਰ ਦੀਆਂ ਮਨਾਹੀਆਂ ਨੇ ਬੜਾ ਲਿਗੰੰ ਰੁਚਤ ਕਰ ਦਿਤਾ ਹੋਵੇਗਾ, ਉਹ ਲਿੰਗ-ਉਕਸਾਊ ਮਖੌਲ ਕਰਨਗੇ, ਕਈ ਗੈਰ ਕੁਦਰਤੀ ਜਿਹੀ
ਉਕਸਾਹਟ ਮਹਿਸੂਸ ਕਰਨਗੇ । 
 ਪਰ ਮੈਨੂੰ ਯਕੀਨ ਹੈ, ਤੁਹਾਡੇ ਵਿਚ ਇਹੋ ਜਿਹੀ ਕੋਈ ਖਿਚ ਪੈਦਾ ਨਹੀਂ ਹੋ ਸਕੇਗੀ। ਤੁਸੀਂ ਉਸ ਘਰ ਵਿਚ ਪਲੇ ਹੋ, ਜਿਸ ਵਿਚ ਨੌਕਰਾਣੀਆਂ ਨੂੰ ਭੀ ਇਸ ਤਰ੍ਹਾਂ ਵੇਖਿਆ ਜਾਂਦਾ ਸੀ ਜਿਸ ਤਰਾਂ ਪੰਛੀਆਂ ਦੀ ਦੁਨਆਂ ਵਿਚ ਹਰ ਮਦੀਨ ਨੂੰ । ਇਸਤ੍ਰੀ ਦੀ ਮਰਜ਼ੀ ਜਿਤਣਾ ਭਾਵੇਂ ਉਹਦੀ ਭਾਈਚਾਰਕ ਪਦਵੀ ਉਚੀ ਤੇ ਭਾਵੇਂ ਨੀਵੀਂ ਹੋਵੇ, ਮਰਦ ਦੀਆਂ ਯਾਦ ਰਖਣ ਵਾਲੀਆਂ ਜਿੱਤਾਂ ਵਿਚੋਂ ਹੁੰਦਾ ਹੈ । ਕੋਈ ਕੁਦਰਤੀ ਮਰਦ ਕਿਸੇ ਇਸਤ੍ਰੀ ਦੀ ਇਕੱਲਤਾ ਜਾਂ ਬੇਚਾਰਗੀ ਦਾ ਫ਼ਾਇਦਾ ਨਹੀਂ ਉਠਾਂਦਾ । ਰੋਟੀ ਦੀ ਹਰ ਗਰਾਹੀ ਪਚਾਏ ਬਿਨਾਂ ਬੇਕਾਰ ਹੈ, ਉਸੇ ਤਰਾਂ ਅਨਜਿਤੀ ਇਸਤ੍ਰੀ ਨਾਲ ਭਾਵੇਂ ਉਹ ਜਿਸਮਾਨੀ ਨਕਤੇ ਤੋਂ ਹਰ ਤਰ੍ਹਾਂ ਮਰਦ ਦੇ ਵਸ ਵਿਚ ਹੋਵੇ, ਕੋਈ ਹਰਕਤ ਮਰਦਾਉਪਣੇ ਦੇ ਇਹਸਾਸ ਵਿਚ ਵਾਧਾ ਨਹੀਂ ਕਰ ਸਕਦੀ।
 ਤੁਹਾਡੇ ਕਈ ਸਾਥੀ ਮੁੰਡਿਆਂ ਦੇ ਗ਼ੈਰ-ਕੁਦਰਤੀ ਚਾਲ ਚਲਣ ਦਾ

੧੬