ਪੰਨਾ:Mere jharoche ton.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

ਤੇ ਅਜ਼ੀਜ਼ਾਂ ਦੀਆਂ ਕੁਰਬਾਨੀਆਂ ਦਿਤੀਆਂ।

 ਇਹ ਮਹਜ਼ਬ ਦਾ ਆਰੰਭ ਸੀ,ਇਹਦੀ ਪਹਿਲੀ ਸ਼ਕਲ ਪ੍ਰਾਰਥਨਾ,ਭੇਟਾ ਤੇ ਬਲੀਦਾਨ ਸੀ। ਮਨੋਰਥ ਪੈਦਾਵਾਰ ਵਧਾਣ ਵਿਚ ਸਫ਼ਲਤਾ ਢੂੰਡਣਾ ਸੀ ।
 ਕਈਆਂ ਸਦੀਆਂ ਦੀ ਜਦੋਜਹਿਦ ਬਾਅਦ ਮਨੁਖ ਨੂੰ ਚੋਖੀ ਸਫ਼ਲਤਾ ਹਾਸਲ ਹੋ ਗਈ । ਏਸ ਨੇ ਜ਼ਮੀਨਾਂ ਵਾਹ ਕੇ ਧਰਤੀ ਚੋਂ ਦੌਲਤ ਕਢ ਲਈ। ਓਦ'ਚਤੁਰ ਮਨੁਖਾਂ ਨੇ ਘਣ ਚਾਤਰਾਂ ਨੂੰ ਆਪਣੇ ਨਿੱਜੀ ਲਾਭ ਲਈ ਪ੍ਰੇਰ ਕੇ, ਡਰਾ ਕੇ ਜਾਗ਼ੀਰਦਾਂਰੀ ਦੇ ਕਾਨੂੰਨ ਘੜੇ ਤੇ ਇਹਨਾਂ ਕਾਨੂੰਨਾਂ ਦੇ ਵਰਤਾਵੇ ਲਈ ਹਥਿਆਰ-ਬੰਦ ਫ਼ੌਜ ਬਨਾਈ। ਇਸ ਫ਼ੌਜ ਦੀ ਮਦਦ ਨਾਲ ਚਤਰ ਅਮੀਰ ਆਪਣੀ ਮਲਕੀਅਤ ਵਧਾਂਦੇ ਵਧਾਂਦੇ ਬੜੇ ਤਾਕਤਵਰ ਖ਼ਾਨਦਾਨ ਤੇ ਅਗੇਰੇ ਚਲਕੇ ਸ਼ਾਹ ਬਾਦਸ਼ਾਹ ਬਣ ਗਏ । ਪਰ ਇਹਨਾਂ ਕੋਲ ਦੋਲਤ ਇਕੱਠੀ ਹੋ ਜਾਣ ਕਰਕੇ ਅਨੇਕਾਂ ਲੋਕ ਬੇ-ਜ਼ਮੀਨ ਤੇ ਨਿਰਧਨ ਹੁੰਦੇ ਹਨ 

ਇਹਨਾਂ ਤੰਗ ਤੇ ਮਜਬੂਰ ਲੋਕਾਂ ਦੀ ਅਸੰਤੁਸ਼ਟਤਾ ਹੱਦ ਅੰਦਰ ਰਖਣ ਲਈ ਤਿਆਗ ਦਾ ਮਸਲਾ ਪ੍ਚਲਤ ਕੀਤਾ ਗਿਆ। ਰੱਬੀ ਪਰਵਾਨਗੀ ਦੇ ਸਵਰਨ-ਚੱਕਰ ਨਾਲ ਸ਼ਿੰਗਾਰੇ ਇਸ ਮਸਲੇ ਨੇ ਇਨਕਲਾਬੀ ਸ਼ੁਅਲੇ ਭੜਕਾਣ ਵਾਲੀ ਲੋਕ-ਅਸੰਤੁਸ਼ਟਤਾ ਨੂੰ ਠੰਡਾ ਕਰੀ ਰਖਿਆ,ਏਥੋਂ ਤਕ ਕਿ ਜਨ-ਸਾਧਾਰਨ ਗ਼ੁਰਬਤ ਦੇ ਸ਼ਿਕਾਇਤੀ ਹੋਣ ਦੀ ਥਾਂ ਗ਼ਰੀਬੀ ਨੂੰ ਆਪਣਾ ਮਜ਼ੵਬੀ ਚਿੰਨ ਸਮਝਣ ਲਗ ਪਏ। ਅਸੰਤੁਸ਼ਟਤਾ ਨੂੰ ਤਾਂ ਇਹ ਤਿਆਗ ਠੀਕ ਕਾਬੂ ਵਿਚ ਰੱਖ ਸਕਿਆ,ਪਰ ਜਜ਼ਬਾਤੀ ਜ਼ਿੰਦਗੀ ਵਿਚ ਇਹਦੇ ਕਰਕੇ ਅਨੇਕਾਂ ਉਲਝਣਾਂ ਪੈ ਗਈਆਂ । ਪ੍uਤੀ ਦਾ,ਪਿਆਰ ਤੇ ਲਿੰਗ ਨਾਲ ਬੜਾ ਸੰਬੰਧ ਹੈ । ਤਿਆਗ ਨੇ ਇਹਨਾਂ ਦਾ ਭੋਖੜਾ ਪੈਦਾ ਕਰ ਦਿਤਾ। ਏਸ ਭੋਖੜੇ ਦੇ ਅਸਰਾਂ ਤੋਂ ਬਚਾਣ ਲਈ ਇਸ਼ਕ ਹਕੀਕੀ (ਬੇ-ਵਜੁਦੇ ਮਾਸ਼ੂਕ ਨਾਲ ਇਸ਼ਕ) ਪ੍ਰਚਲਤ ਕੀਤਾ ਗਿਆ,ਇਸ ਨੂੰ ਭਗਤੀ ੧੪੯