ਪੰਨਾ:Mere jharoche ton.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

<poem> ਇਤਕਾਦ ਨੂੰ ਇਕ-ਸੁਰ ਰਖੋ । ਜਿਹੜੇ ਲੋਕ ਇਸ ਵਿਚਾਰ ਦੀ ਆਦਤ ਨਹੀਂ ਖਾਂਦੇ, ਉਹਨਾਂ ਦੇ ਦਿਮਾਗਾਂ ਵਿਚ ਅਨੇਕਾਂ ਖ਼ਿਆਲ ਇਹੋ ਜਿਹੇ ਟਿਕੇ ਰਹਿੰਦੇ ਹਨ, ਜਿਨ੍ਹਾਂ ਉਤੇ ਉਹਨਾਂ ਦੇ ਅਮਲ ਨਹੀਂ ਕੀਤਾ ਹੁੰਦਾ । ਜਿਹੜਾ ਖ਼ਿਆਲ ਅਮਲ ਦੇ ਕਾਬਲ ਨਹੀਂ, ਉਹ ਉਸ ਸਮਾਨ ਵਾਂਗ ਹੈ, ਜਿਸ ਦੀ ਸਾਨੂੰ ਕਦੇ ਲੋੜ ਨਹੀਂ ਪੈਣੀ, ਪਰ ਜਿਹੜਾ ਸਾਡੇ ਘਰ ਵਿਚ ਬਹੁਤ ਸਾਰੀ ਥਾਂ ਮੱਲੀ ਰਖਦਾ ਹੈ, ਤੇ ਹਰ ਘੜੀ ਦੀ ਰੁਕਾਵਟ ਤੇ ਸਾਂਭ ਬਣਿਆ ਰਹਿੰਦਾ ਹੈ । ਜਦੋਂ ਵੀ ਕਦੇ ਵੇਖੋ ਕਿ ਕਿਸੇ ਸਾਡੇ ਖ਼ਿਆਲ ਵਿਚੋਂ ਅਮਲ ਦੀ ਪ੍ਰੇਰਨਾ ਮੁਕ ਗਈ ਹੈ, ਉਸੇ ਵੇਲੇ ਉਸ ਨੂੰ ਦਿਮਾਗ਼ ਵਿਚੋਂ ਕੱਢ ਦਿਓ । ਜੇ ਤੁਸੀਂ ਰੋਜ਼ਾਨਾ ਸਚ ਬੋਲਣ ਦਾ ਜਤਨ ਕਰਨ ਲਈ ਪ੍ਰੇਰੇ ਜਾ ਰਹੇ ਹੋ, ਸਾਥੀਆਂ ਨੂੰ ਸੁਖ ਪਹੁੰਚ ਕੇ, ਪਿਆਰ ਕਰ ਕੇ ਖ਼ੁਸ਼ ਹੋਣੋਂ ਆਪਣੇ ਆਪ ਨੂੰ ਰੋਕ ਨਹੀਂ ਸਕਦੇ, ਜਿਹੜਾ ਕੰਮ ਹਥ ਵਿਚ ਲੈਂਦੇ ਹੋ ਉਸ ਨੂੰ ਕਾਮਯਾਬ ਕਰਨ ਲਈ ਜਿੰਦ ਜਾਨ ਲੜਾਣ ਲਈ, (ਬਾਵਜੂਦ ਸੰਸਾਰ ਨੂੰ ਭੁਲੇਖਾ ਤੇ ਸੁਫ਼ਨਾ ਦਰਸਾਨ ਵਾਲੇ ਮਜੵਬੀ ਉਪਦੇਸ਼ਾਂ ਦੇ) ਤਿਆਰ ਹੋ ਜਾਂਦੇ ਹੋ, ਤਾਂ ਇਸ ਖ਼ਿਆਲ ਨੂੰ ਆਪਣਾ ਇਤਕਾਦ ਸਮਝਣਾ ਆਪਣੇ ਆਪ ਨੂੰ ਵਿਚ ਰਖਣਾ ਹੈ ਕਿ ਦੁਨੀਆ ਮਾਇਆ ਰੂਪ ਹੈ ਤੇ ਇਹ ਜੀਵਨ ਸੁਫ਼ਨਾ ਹੈ, ਜਾਂ ਛਿੱਲ ਭੰਗਰ ਚਮਤਕਾਰਾ ਹੈ, ਰੂਪ ਵਿਚੋਂ ਪਲ ਭਰ ਵਿਚ ਲੰਘ ਕੇ ਅਸਲ ਠਿਕਾਣੇ ਪੁਜਣਾ ਹੈ । ਜੀਵਨ ਸਮੇਂ ਇਕ ਦਾ ਟੁਕੜਾ ਹੈ। ਸਮਾਂ ਕੋਈ ਅਜੇਹੀ ਥਾਂ ਨਹੀਂ fਜਥੇ ਅਪੜਕੇ ਵਾਟ ਮੁਕ ਜਾਏਗੀ - ਸਮਾਂ ਇਕ ਅਮੁਕ ਰਵਾਨੀ ਹੈ । ਜਾਂ ਤੋਂ ਇਹ ਸ਼ਖ਼ਸੀ ਜੀਵਨ ਮੁਕ ਜਾਏਗਾ, ਜਿਸ ਤਰਾਂ ਕਿ ਮੇਰਾ ਯਕੀਨ ਹੈ, ਕਿਉਂਕਿ ਸ਼ਖ਼ਸੀ ਜੀਵਨ ਨੂੰ ਮੈਂ ਅਮੁਕ ਹੋਣੀ ਦੀ ਇਕ ਸ਼ਕਲ ਸਮਝਦਾ ਹਾਂ, ਤੇ ਸ਼ਕਲਾਂ ਨਾਸਵੰਤ ਹਨ, ਤੇ ਜਾਂ ਇਹ ਜੀਵਨ ਸਦੀਵੀ ਹੈ, ਜੀਕਰ ਮਜੵਬੀ ਸ਼ਬਦਾਂ ਵਿਚ ਬਿਆਨ ਕੀਤਾ