ਪੰਨਾ:Mere jharoche ton.pdf/168

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

ਜਾਂਦਾ ਹੈ। ਜੇ ਇਹ ਸਦੀਵੀ ਹੈ ਤਾਂ ਇਸ ਦਾ ਕੋਈ ਅਸਲੀ ਟਿਕਾਣ ਨਹੀਂ ਹੋ ਸਕਦਾ, ਕਿਉਂਕਿ ਸਦੀਵੀ ਜੀਵਨ ਸਮੇਂ ਦੀ ਰਵਾਨੀ ਵਿਚ ਸਦਾ ਜੀਵੇ ਜਾਣ ਲਈ ਮਜਬੂਰ ਰਹੇਗਾ । ਸਦਾ ਜੀਉਣ ਵਾਲੇ ਦਾ ਕੋਈ ਠਿਕਾਣਾ ਜਾਂ ਮੰਜ਼ਲ ਨਹੀਂ। ਜਿਸ ਵਾਟ ਉਤੇ ਤੁਰਿਆ ਜਾ ਰਿਹਾ ਹੈ, ਓਹੀ ਉਸ ਦਾ ਵਰਤਮਾਨ ਤੇ ਅਸਲੀ ਜੀਵਨ ਹੈ।

 ਜੇ ਮੇਰੇ ਪਾਠਕ ਗੰਭੀਰ ਹੋ ਕੇ ਇਸ ਨੂੰ ਵਿਚਾਰਨਗੇ ਤਾਂ ਉਹਨਾਂ ਨੂੰ ਸ਼ਖ਼ਸੀ ਜੀਵਨ ਦੇ ਮੁਕਣ ਤੋਂ ਜਿਹੜਾ ਮੇਰਾ ਭਾਵ ਹੈ ਸਮਝ ਆ ਜਾਏਗਾ | 

ਜੇ ਦੋ ਗੱਲਾਂ ਪਾਠਕਾਂ ਦੇ ਸਾਹਮਣੇ ਸਪਸ਼ਟ ਕਰਨਾ ਚਾਹੁੰਦਾ ਹਾਂ । ਇਕ ਇਹ ਕਿ ਹਰੇਕ ਘੜੀ ਅਮੁਕ ਸਮੇਂ ਦਾ ਭਾਰੀ ਹੈ - ਮਾਇਆ ਨਹੀਂ, ਨਾ ਸੁਫਨਾ ਹੈ । ਇਸ ਲਈ ਇਹ ਜੀਵਨ ਉਡਾ ਹੀ ਸਤਕਾਰ ਯੋਗ ਹੈ, ਜੇਡਾ ਕੋਈ ਹੋਰ ਜੀਵਨ, ਜਿਹੜਾ ਅਗੋਂ ਆਵੇਗਾ,ਜਿਹੜਾ ਬੀਤ ਚੁੱਕਾ ਹੈ । ਬੀਤ ਚੁਕੇ ਦਾ ਸਾਨੂੰ ਪਤਾ ਨਹੀਂ, ਅਗੋਂ ਉਣ ਵਾਲੇ ਦਾ ਸਤਕਾਰ ਜਦੋਂ ਉਹ ਆਵਰੀ, ਅਸੀਂ ਆਪੇ ਕਰ ਲਵਾਂਗੇ - ਪਰ ਵਰਤਮਾਨ ਦਾ ਸਤਕਾਰ ਕੀਤੇ ਬਿਨਾਂ ਅਸੀਂ ਵਰਤਮਾਨ ਤੋਂ ਪੂਰਾ ਲਾਭ ਨਹੀਂ ਉਠਾ ਸਕਾਂਗੇ, ਤੇ ਇਹੀ ਲਾਭ ਕਿਸੇ ਅਗਲੇ ਲਾਭ ਦੀ ਨੀਹ ਬਣ ਸਕਦਾ ਹੈ । ਫੇਰ ਦੁਹਰਾਣਾ ਚਾਹੁੰਦਾ ਹਾਂ ਕਿ ਪੰਜਾਹ ਜਾਂ ਸੌ ਵਰੇ ਤਾਂ ਕਿਤੇ ਰਹੇ,ਅਸੀਂ ਇਕ ਪਲ ਨੂੰ ਵੀ ਮਾਇਆ ਜਾਂ ਸਫਨਾ ਸਮਝਕੇ ਸਦੀਵੀ ਸਮੇਂ ਨਾਲੋਂ ਨਖੇੜ ਨਹੀਂ ਸਕਦੇ । ਹਰੇਕ ਘੜੀ, ਹਰੇਕ ਪਲ ਅਸਲੀ ਹੈ, ਸੱਚਾ ਹੈ, ਤੇ ਹੋਣੀ ਨਾਲ ਨਿੱਗਰ ਹੈ। ਦੂਜੀ ਗਲ ਇਹ, ਕਿ ਜਦੋਂ ਮੈਂ ਮੌਤ ਦੇ ਨਾਲ ਇਸ ਜੀਵਨ ਦਾ ਅੰਤ ਹੋਣਾ ਕਹਿੰਦਾ ਹਾਂ ਤਾਂ ਮੇਰਾ ਭਾਵ (ਅਰਥਾਤ ਇਕ ਵਿਸ਼ੇਸ਼ ਵਿਆਕਤੀ ਦਾ) ਮਨੁਖ ਦੇ ਸ਼ਖ਼ਸੀ ਜੀਵਨ ਤੋਂ ਹੈ। ਜੀਵਨ ਅਮੁਕ ਤੇ ਸਦੀਵੀ ਪਿਆ ਹੋਵੇ, ਮੇਰਾ ਸਰੋਕਾਰ ਇਸ ਸ਼ਖ਼ਸੀ ਜੀਵਨ ਨਾਲ ૧૬ 8