ਪੰਨਾ:Mere jharoche ton.pdf/196

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜੇ ਲੋਕ ਗਲਤ ਥਾਵਾਂ ਵਿਚੋਂ ਖ਼ੁਸ਼ੀ ਢੂੰਡ ਰਹੇ ਹਨ । ਖ਼ੁਸ਼ੀ ਦੀ ਖੇਤੀ ਮਨੁਖ-ਦਿਲ ਤੋਂ ਬਾਹਰ ਉਗ ਹੀ ਨਹੀਂ ਸਕਦੀ। ਅਸੀਂ ਚੀਜ਼ਾਂ ਵਿਚੋਂ, ਮਲਕੀਅਤਾਂ ਵਿਚੋਂ ਖੂ ਸ਼ੀ ਢੰਡਦੇ ਹਾਂ। ਪਰ ਲਹਿਲਹਾਂਦੀ ਖ਼ੁਸ਼ੀ ਦਾ ਮਾਲਿਕ ਉਹੀ ਹੈ, ਜਿਸ ਨੇ ਕਈ ਚੰਗੇ ਮੰਦੇ ਛੋਟੇ ਵਡੇ ਦਿਲਾਂ ਵਿਚ ਖ਼ੁਸ਼ੀ ਦੇ ਬੀਜ਼ ਖਿਲਾਰੇ ਹੋਏ ਹਨ, ਤੇ ਉਹ ਆਪਣੀ ਖੇਤੀ ਦੀ ਚੰਗੀ ਵੇਖ ਭਾਲ ਵੀ ਕਰਦਾ ਹੈ । ਇਕ ਨਿੱਘਾ ਖ਼ਿਆਲ ਇਕ ਪ੍ਰਸੰਸਾ, ਇਕ ਕੋਸ਼ਿਸ਼ ਕਿਸੇ ਨੂੰ ਸਮਝਣ ਦੀ, ਇਕ ਕੋਮਲ-ਤਕਣੀ, ਇਕ ਹਮਦਰਦੀ ਭਰਿਆ ਹੰਝੂ - ਕਰੋੜਾਂ ਚੀਜ਼ਾਂ ਦੀ ਮਲਕੀਅਤ ਇਹਨਾਂ ਚੋਂ ਇਕ ਦੀ ਵੀ ਤੁਲਣਾ ਨਹੀਂ ਕਰ ਸਕਦੀ ।
   ਸਾਰੀ ਨਾਖੁਸ਼ੀ ਤੇ ਰੰਜ ਦਾ ਕਾਰਨ ਇਹੀ ਹੈ ਕਿ ਮਨੁਖ ਨੇ ਮਨੁਖ ਨੂੰ ਨਹੀਂ ਸਮਝਿਆ। ਇਸੇ ਬੇਸਮਝੀ ਚੋਂ ਸਰਮਾਏਦਾਰੀ ਤੇ ਇਮਪੀਰੀਅਲਿਜ਼ਮ ਨਿਕਲੇ ਹਨ । ਇਹਨਾਂ ਦੋਹਾਂ ਵਿਚ ਦਿਲ ਦੀ ਕੋਈ ਕਦਰ ਨਹੀਂ ਕਾਮੇਂ ਭੁੱਖ ਹਨ, ਨੰਗੇ ਹਨ, ਉਹਨਾਂ ਦੇ ਬਚੇ ਕੋਝੇ ਤੇ ਬੀਮਾਰ ਤੇ ਅਨਪੜ੍ਹ ਹਨ, ਪਰ ਲਗੇ ਸਰਮਾਏ ਉਤੇ ਸੌ ਫ਼ੀ ਸਦੀ ਲਾਭ ਨਾਲ ਜੀਵਨ ਦੀ ਤਰੱਕੀ ਨਾਪੀ ਜਾ ਰਹੀ ਹੈ । ਸਾਡੀ ਐਮਪਾਇਰ ਚੌੜੀ ਹੋ ਰਹੀ ਹੈ, ਉਸ ਉਤੇ ਕਦੇ ਸੂਰਜ ਨਹੀਂ ਬਦਾ, ਸਾਡੇ ਲੋਕ ਦੂਰ ਦੁਰਾਡੇ ਦੇਸ਼ਾਂ ਦੇ ਗਵਰਨਰ ਜੈਨਰਲ ਹਨ, ਉਹਨਾਂ ਦੇ ਅਗੇ ਕੋਈ ਕੁਸਕ ਨਹੀਂ ਸਕਦਾ, ਉਹਨਾਂ ਦੀ ਅਤਾਇਤ ਵਿਚ ਕਰੋੜਾਂ ਪ੍ਦੇਸੀ ਸਿਰ ਝੁਕਾਂਦੇ ਹਨ। ਕ੍ੜੌ ਤਕਦੀਰ ਸਾਡੀ ਮੁਠੀ ਵਿਚ ਹੈ। ਪਰ ਇਹ ਕਰੋੜਾਂ ਜਾਨਵਰਾਂ ਵਾਂਗ ਪੈਦਾ ਹੁੰਦੇ ਤੇ ਮਰ ਜਾਂਦੇ ਹਨ, ਇਹਨਾਂ ਨੇ ਉਹ ਸੁਤੰਤ੍ਤਾ ਕਦੇ ਅਨੁਭਵ ਹੀ ਨਹੀਂ ਕੀਤੀ ਜਿਸ ਵਿਚੋਂ ਸਚਾਈ ਤੇ ਖ਼ੂਬਸੂਰਤੀ ਪੈਦਾ ਹੁੰਦੀਆਂ ਹਨ, ਇਹਨਾਂ ਨੇ ਕਦੇ ਦੁਨੀਆਂ ਨੂੰ ਦਲ ਖੋਹਲ ਕੇ ਜੱਫੀ ਨਹੀਂ ਪਾਈ, ਇਹਨਾਂ ਦਾ ਦ੍ਰਿਸ਼ ਸਹਿ-ਮਿਆਂ ਹੋਇਆ ਹੈ, ਇਹਨਾਂ ਦੀਆਂ ਅੱਖਾਂ ਵਿਚ ਕੋਈ ਇਸ਼ਕ ਨਹੀਂ।
ਕੇਡਾ ਭਿਆਨਕ ਨੁਕਸਾਨ ! ਕਰੋੜਾਂ ਦਿਲ ਮਨੁਖੀ ਖ਼ੁਸ਼ੀ ਦੀਆਂ

੧੯੨