ਪੰਨਾ:Mere jharoche ton.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹਨਾਂ ਨਾਲ ਇਕ ਅਨੋਖੀ ਸਾਂਝ ਜਿਹੀ ਅਨੁਭਵ ਹੁੰਦੀ ਹੈ। ਮਹਾਂ ਪੁਰਸ਼ ਕੋਲੋਂ ਭੈ ਬਿਲਕੁਲ ਨਹੀਂ ਲਗਦਾ, ਸਗੋਂ ਆਪਣੀ ਸੁਤੀ ਹੋਈ ਦਲੇਰੀ ਜਾਗ ਪੈਂਦੀ ਹੈ।ਆਪਣੇ ਅੰਦਰ ਸ੍ਵੈਸਮਾਨ ਦੀ ਲਹਿਰ ਉਠਦੀ ਹੈ, ਤਾਕਤਵਰ ਇਰਾਦੇ ਅੰਦਰੋਂ ਉਛਲਦੇ ਹਨ।

ਐਮਰਸਨ ਨੇ ਲਿਖਿਆ ਹੈ, “ਮਨੁਖ-ਜਾਤੀ ਦੀ ਕਮਜ਼ੋਰੀ ਤੇ ਬੁਜ਼ਦਿਲੀ ਤਾਕਤਵਰਾਂ ਵਿਚ ਹਮੇਸ਼ਾਂ ਹਿਮਾਕਤ ਪੈਦਾ ਕਰਦੀਆਂ ਹਨ । ਹੈਂਕੜ ਭਰੀ ਲਿਆਕਤ ਦੀ ਖੁਸ਼ੀ ਏਸ ਗਲ ਵਿਚ ਹੁੰਦੀ ਹੈ ਕਿ ਵੇਖਣ ਵਾਲੇ ਨੂੰ ਚੁੰਧਿਆ ਕੇ ਅੰਨ੍ਹਾ ਕਰ ਦਿਤਾ ਜਾਏ। ਪਰ ਮਹਾਂ ਪੁਰਸ਼ ਸਾਨੂੰ ਆਪਣੀ ਤਾਕਤ ਕੋਲੋਂ ਬਚਾ ਕੇ ਰਖਣ ਦਾ ਜਤਨ ਕਰਦੇ ਹਨ, ਉਹ ਸਾਨੂੰ ਨਚੀਜ਼ ਸਾਬਤ ਨਹੀਂ ਕਰਦੇ, ਸਗੋਂ ਆਪਣੇ ਕੋਲੋਂ ਸੁਤੰਤਰ ਕਰ ਕੇ ਸਾਡੇ ਵਿਚ ਨਵੀਂ ਸਮਝ ਉਤਪੰਨ ਕਰਦੇ ਹਨ। ਜਿਥੇ ਵੀ ਕੋਈ ਵਡਾ ਆਦਮੀ ਪੈਦਾ ਹੋ ਜਾਂਦਾ ਹੈ, ਉਹ ਆਪਣੇ ਨਾਲ ਗਲ ਕਰਨ ਵਾਲਿਆਂ ਵਿਚ ਨਵੀਂ ਅਮੀਰੀ ਦਾ ਗਿਆਂਨ ਤੇ ਸੁਹਣੀ ਸਮਾਨਤਾ ਦਾ ਅਹਿਸਾਸ ਪੈਦਾ ਕਰ ਦੇਂਦਾ ਹੈ। ਉਹ ਆਪਣੇ ਆਲੇ ਦੁਆਲੇ ਵਿਚ ਉਹ ਖੂਬਸੁਰਤੀਆਂ ਤੇ ਵਾਧੇ ਦਰਸਾ ਦੇਂਦਾ ਹੈ, ਜਿਹੜੇ ਲੋਕ ਅਗੇ ਵੇਖ ਨਹੀਂ ਸਕੇ ਹੁੰਦੇ।"

ਮਹਾਂ ਪੁਰਸ਼ਾਂ ਦੀ ਕਦਰ ਹਰ ਥਾਂ ਹੁੰਦੀ ਹੈ, ਪਰ ਸਾਡੇ ਦੇਸ ਵਿਚ ਕੁਝ ਸਮੇਂ ਤੋਂ ਇਹ ਕਦਰ ਪੁਜਾ ਦਾ ਰੂਪ ਧਾਰਨ ਕਰ ਚੁੱਕੀ ਹੈ । ਪੂਜਨ ਦੀ ਇਹ ਵਾਦੀ ਇਕ ਹਦ ਤਕ ਤਾਂ ਲਾਭਦਾਇਕ ਹੁੰਦੀ ਹੈ, ਪਰ ਹਦੋਂ ਟੱਪਣ ਦੇ ਬਾਅਦ ਬੜੀ ਹਾਨੀ ਪੁਚਾਂਦੀ ਹੈ। ਮਹਾਂ ਪੁਰਸ਼ ਦੀ ਯਾਦ ਦੇ ਜਿਹੜੇ ਲਾਭ ਹਨ, ਉਹ ਗੁਆਚ ਜਾਂਦੇ ਹਨ ਕਿਉਂਕਿ ਅਸੀਂ ਉਹਨਾਂ ਦੇ ਜੀਵਨ ਦਾ ਆਦਰਸ਼ ਨਹੀਂ ਸਮਝਦੇ, ਪੂਜਾ ਲਈ ਇਕ ਬੁਤ ਬਣਾ ਲੈਂਦੇ ਹਾਂ। ਏਸ ਬਤ ਉਤੋਂ ਦੂਜਿਆਂ ਨਾਲ ਝਗੜਦੇ ਹਾਂ, ਹੋਰਨਾਂ ਬੁਤਾਂ ਨਾਲ ਮੁਕਾਬਲਾ ਕਰ ਕੇ ਅਜੋੜਤਾ ਦੇ

੧੯