ਪੰਨਾ:Mere jharoche ton.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸ਼ਰਤ ਹੈ । ਵਡੇ ਆਦਮੀ ਦਾ ਕਿਸੇ ਹੋਰ ਵਡੇ ' ਆਦਮੀ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ । ਹਰ ਵਡਾ ਆਦਮੀ ਆਪਣੇ ਸਮੇਂ ਦੀ ਕਿਸੇ ਖ਼ਾਸ ਵਡਿੱਤਣ ਦਾ ਨਮਾਇੰਦਾ ਹੁੰਦਾ ਹੈ । ਵਡੇ ਆਦਮੀ ਹਰ ਸਮੇਂ ਆਉਂਦੇ ਰਹਿਣਗੇ । ਅਖ਼ੀਰਲੇ ਵਡੇ ਆਦਮੀ ਦੇ ਨਾਲ ਦੁਨੀਆਂ ਵੀ ਅਮੀਰ ਹੋ ਚੁਕੀ ਹੋਵੇਗੀ । ਮੈਂ ਮਹਿਸੂਸ ਕਰਦਾ ਹਾਂ, ਦੁਨੀਆਂ ਦੇ ਸਭ ਵਡੇ ਆਦਮੀਆਂ ਦੀ ਤੁਫ਼ੈਲ ਹੀ ਤੁਹਾਡਾ ਤੇ ਮੇਰਾ ਉਹ ਸਭ ਕੁਝ ਹੈ ਜਿਸਨੂੰ ਅਸੀਂ ਚੰਗਾ , ਸੰਮਝ ਸਕਦੇ ਹਾਂ । ਕਿਸੇ ਇਕ ਨੂੰ ਅਪਨਾਣਾ ਤੇ ਦੂਜੇ ਨੂੰ ਛੱਡਣਾ ਨਾ ਸਿਰਫ਼ ਆਪਣੇ ਅਮਕ, ਵਿਰਸੇ ਤੋਂ ਇਨਕਾਰ ਕਰਨਾ ਹੈ, ਸਗੋਂ ਕ੍ਰਿਤ-ਘਣਤਾ ਹੈ । ਅਜ ਇਕ ਬੜੇ ਪਿਆਰੇ, ਬੜੇ ਵਡੇ ਆਦਮੀ ਦਾ ਜਨਮ ਦਿਨ ਹੈ । ਕਈ ਅਖ਼ਬਾਰਾਂ ਦੇ ਕਲਗੀਧਰ ਨੰਬਰ ਮੇਰੇ ਸਾਹਮਣੇ ਪਏ ਹਨ । ਮੈਂ ਬੜੇ ਸ਼ੌਕ ਨਾਲ ਉਹਨਾਂ ਦੇ ਵਰਕੇ ਫੋਲੇ ਹਨ, ਕਿਉਂਕਿ ਇਸ ਵੇਲੇ ਸਾਡੇ ਵਸ ਨੂੰ ਕਿਸੇ ਵਡੀ ਸਾਰੀ ਧੜਕਨ ਦੀ ਜ਼ਰੂਰਤ ਹੈ । ਦਿਲ ਬੰਦ ਹੋ ਹੋ ਜਾਂਦਾ ਹੈ । ਜੇ ਕਾਸ਼ ! ਕੋਈ ਉਹਨਾਂ ਦੀ ਰੂਹ, ਉਹਨਾਂ ਦੇ ਪੈਗਾਮ ਨੂੰ ਸਮਝਣ ਵਾਲਾ ਸਾਡੀ ਵਰਤਮਾਨ ਦਮ-ਬੰਦੀ ਵਿੱਚ ਨਵੇਂ ਸਾਹਸ ਦਾ ਸਾਹ ਫੁਕ ਦੇਵੇ ! ਵਡੇ, ਆਦਮੀ ਜ਼ਿੰਦਗੀ ਦਾ ਸਦੀਵੀ ਲਾਭ ਹੁੰਦੇ ਹਨ । ਇਹਨਾਂ ਦੀ ਯਾਦ ਵੀ ਲਾਭਾਂ ਨਾਲ ਭਰੀ ਹੁੰਦੀ ਹੈ । ਪਰ ਬਹੁਤਿਆਂ ਨੇ ਇਹੀ ਸਮਝਿਆ ਜਾਪਦਾ ਹੈ, ਕਿ ਉਹਨਾਂ ਉਤੇ ਕਵਿਤਾਵਾਂ ਬਨਾਣੀਆਂ, ਉਹਨਾਂ ਨੂੰ ਈਸ਼ਰ ਦਾ ਖ਼ਾਸ ਚੁਣਿਆ ਸਾਬਤ ਕਰਨਾ, ਉਹਨਾਂ ਦੀਆਂ ਕਰਾਮਾਤਾਂ ਦੀਆਂ ਸਾਖੀਆਂ ਸਨਾਣਾ, ਤੇ ਉਹਨਾਂ ਦੇ ਮੁਖ਼ਾਲਿਫ਼ਾਂ ਨੂੰ ਛੁਟਿਆਨਾ ਹੀ ਉਹਨਾਂ ਦੀ ਸਾਦ ਮੰਨਾਣ ਦਾ ਢੰਗ ਢੰਗ ਹੈ । ਉਹਨਾਂ ਉਤੇ ਲਿਖੇ ਲੇਖਾਂ ੪੪