ਸਮੱਗਰੀ 'ਤੇ ਜਾਓ

ਪੰਨਾ:Mumu and the Diary of a Superfluous Man.djvu/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

14

ਮੂਮੂ

ਜਾਂ ਫਿਰ ਜਦੋਂ ਸੇਂਟ ਪੀਟਰ ਦੇ ਦਿਨ ਉਹ ਆਪਣੇ ਦਾਤਰੇ ਨੂੰ ਏਨੀ ਤਾਕਤ ਨਾਲ ਅਤੇ ਤੇਜ਼ੀ ਨਾਲ ਚਲਾਉਂਦਾ ਤਾਂ ਲੱਗਦਾ ਜਿਵੇਂ ਉਹ ਆਪਣੀ ਊਰਜਾ ਦੇ ਨਾਲ ਬਰਚ ਦੇ ਰੁੱਖਾਂ ਦੇ ਪੂਰੇ ਝੁੰਡ ਨੂੰ ਜੜ੍ਹਾਂ ਤੋਂ ਉਖਾੜ ਕੇ ਢੇਰ ਲਾ ਦੇਵੇਗਾ ਜਾਂ ਜਦੋਂ ਖਲਵਾੜੇ ਵਿਚ ਦੋ ਗਜ਼ ਲੰਬੇ ਛੱਲੀਆਂ ਕੁੱਟਣ ਵਾਲੀ ਮੂੰਗਲੀ ਨੂੰ ਇੰਨੀ ਫੁਰਤੀ ਅਤੇ ਇਕਸਾਰਤਾ ਨਾਲ ਚਲਾਉਂਦਾ ਕਿ ਉਸ ਦੇ ਮਜ਼ਬੂਤ ਡੌਲਿਆਂ ਦੇ ਪੱਠੇ ਲੀਵਰ ਵਾਂਗ ਉੱਪਰ ਥੱਲੇ ਗਿੜਦੇ ਲੱਗਦੇ। ਉਸ ਦੀ ਸਦੀਵੀ ਚੁੱਪ ਵੀ ਉਸ ਦੀ ਨਿਰਲੇਪ ਮਜ਼ਦੂਰੀ ਨੂੰ ਗੰਭੀਰਤਾ ਪ੍ਰਦਾਨ ਕਰਦੀ ਸੀ।

ਉਹ ਇਕ ਸ਼ਾਨਦਾਰ ਕਾਮਾ ਸੀ ਜੇ ਉਹ ਗੂੰਗਾ ਬੋਲਾ ਨਾ ਹੁੰਦਾ ਤਾਂ ਕੋਈ ਵੀ ਕੁੜੀ ਉਸ ਨਾਲ ਵਿਆਹ ਕਰਾਉਣਾ ਆਪਣੀ ਖ਼ੁਸ਼ਕਿਸਮਤੀ ਸਮਝਦੀ... ਪਰ ਹੁਣ ਉਹ ਗਰਾਸੀਮ ਨੂੰ ਮਾਸਕੋ ਲੈ ਆਏ ਸਨ। ਉਸ ਨੂੰ ਬੂਟ ਖ਼ਰੀਦ ਦਿੱਤੇ ਅਤੇ ਗਰਮੀਆਂ ਲਈ ਇਕ ਫੁੱਲ ਸਕਰਟ ਵਾਲਾ ਕੋਟ ਬਣਵਾ ਦਿੱਤਾ। ਸਰਦੀਆਂ ਲਈ ਭੇਡ ਦੀ ਖੱਲ ਵਾਲੀ ਪੁਸ਼ਾਕ ਲੈ ਦਿੱਤੀ। ਉਸ ਦੇ ਹੱਥ ਵਿਚ ਇਕ ਡਾਂਗ ਨਾਲ ਬੰਨ੍ਹਿਆ ਝਾੜੂ ਤੇ ਇਕ ਬੇਲਚਾ ਫੜਾ ਦਿੱਤਾ। ਇਸ ਤਰ੍ਹਾਂ ਗਰਾਸੀਮ ਨੂੰ ਵੱਡੇ ਵਿਹੜੇ ਦੀ ਸਫ਼ਾਈ ਦਾ ਕੰਮ ਸੰਭਾਲ ਦਿੱਤਾ ਗਿਆ।

ਪਹਿਲਾਂ ਪਹਿਲ ਉਸ ਨੂੰ ਆਪਣੀ ਨਵੀਂ ਜ਼ਿੰਦਗੀ ਪਸੰਦ ਨਹੀਂ ਸੀ। ਉਹ ਬਚਪਨ ਤੋਂ ਹੀ ਪੇਂਡੂ ਜੀਵਨ ਦਾ ਅਤੇ ਖੇਤਾਂ ਵਿਚ ਮਿਹਨਤ ਕਰਨ ਦਾ ਆਦੀ ਸੀ। ਗੂੰਗਾ ਅਤੇ ਬੋਲਾ ਹੋਣ ਕਾਰਨ ਮਨੁੱਖਾਂ ਦੇ ਸਮਾਜ ਦੇ ਬੂਹੇ ਉਸ ਦੇ ਲਈ ਬੰਦ ਰਹਿਣ ਦੇ ਬਾਵਜੂਦ ਉਹ ਵੱਡਾ ਹੋ ਗਿਆ ਸੀ। ਗੂੰਗਾ ਅਤੇ ਸ਼ਕਤੀਸ਼ਾਲੀ, ਜਿਵੇਂ ਇਕ ਰੁੱਖ ਜਰਖੇਜ਼ ਮਿੱਟੀ ਵਿਚ ਉੱਗਦਾ ਅਤੇ ਵਧਦਾ ਜਾਂਦਾ ਹੈ ਜਦੋਂ ਉਸ ਨੂੰ ਸ਼ਹਿਰ ਲਿਜਾਇਆ ਗਿਆ ਤਾਂ ਉਹ ਸਮਝ ਨਹੀਂ ਸਕਿਆ ਕਿ ਉਸ ਨਾਲ ਕੀ ਬੀਤ ਰਹੀ ਸੀ। ਉਹ ਦੁਖੀ ਅਤੇ ਬੇਖ਼ਬਰ ਸੀ। ਅਜਿਹੇ ਤਕੜੇ ਵਹਿੜਕੇ ਦੀ ਬੇਖ਼ਬਰੀ ਜਿਸ ਨੂੰ ਖੁੱਲ੍ਹੀ ਚਰਾਂਦ ਤੋਂ ਜਿੱਥੇ ਉਹ ਹਰੀ-ਹਰੀ ਉਹਦੇ ਢਿੱਡ ਨੂੰ ਛੂੰਹਦੀ ਘਾਹ ਵਿਚ ਸੀਨਾ ਤਾਣ ਕੇ ਖੜ੍ਹਾ ਹੁੰਦਾ ਸੀ ਅਤੇ ਹੁਣ ਉਥੋਂ ਲਿਆ ਕੇ ਇਕ ਮਾਲ ਗੱਡੀ ਦੇ ਡੱਬੇ ਵਿੱਚ ਖੜ੍ਹਾ ਕਰ ਦਿੱਤਾ ਗਿਆ ਸੀ, ਉੱਥੇ ਧੂੰਆਂ ਹੀ ਧੂੰਆਂ ਤੇ ਧੂੰਏਂ ਵਿਚ ਚਿੰਗਾਰੀਆਂ ਅਤੇ ਗਰਮ ਭਾਫ਼ ਦੇ ਥਪੇੜਿਆਂ ਨੇ ਉਸ ਨੂੰ ਬੌਂਦਲਾ ਰੱਖਿਆ ਸੀ। ਗੱਡੀ ਉਸ ਨੂੰ ਉਡਾਈ ਜਾ ਰਹੀ ਸੀ। ਖੜਕਾਟ ਪਈ ਹੋਈ ਸੀ ਅਤੇ ਸੀਟੀਆਂ ਵੱਜ ਰਹੀਆਂ ਸਨ। ਰੱਬ ਹੀ ਜਾਣਦਾ ਸੀ, ਉਸ ਨੂੰ ਕਿਧਰ ਨੂੰ ਲਿਜਾਇਆ ਜਾ ਰਿਹਾ ਸੀ!

ਗਰਾਸੀਮ ਨੂੰ ਜੋ ਨਵਾਂ ਕੰਮ ਦਿੱਤਾ ਗਿਆ ਸੀ। ਖੇਤਾਂ ਦੀ ਸਖ਼ਤ ਹੱਡ-ਭੰਨ ਮਿਹਨਤ ਤੋਂ ਬਾਅਦ ਉਸ ਨੂੰ ਬਹੁਤ ਹੀ ਸੌਖਾ ਲੱਗਦਾ ਸੀ। ਅੱਧੇ ਘੰਟੇ ਵਿਚ ਉਹ ਆਪਣਾ ਸਾਰਾ ਕੰਮ ਮੁਕਾ ਲੈਂਦਾ ਅਤੇ