ਪੰਨਾ:Mumu and the Diary of a Superfluous Man.djvu/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੂਮੂ

33

ਉਹ ਗਰਾਸੀਮ ਨਾਲ ਬਹੁਤ ਹੀ ਲਾਡ ਕਰਦੀ ਸੀ। ਉਹ ਜਿੱਥੇ ਵੀ ਜਾਂਦਾ ਸੀ, ਉਹ ਆਪਣੀ ਝਾੜ ਜਿਹੀ ਪੂਛ ਨੂੰ ਹਿਲਾਉਂਦੀ ਉਸ ਦੇ ਪਿੱਛੇ ਪਿੱਛੇ ਜਾਂਦੀ ਸੀ। ਗਰਾਸੀਮ ਨੇ ਉਸ ਨੂੰ ਇਕ ਨਾਮ ਵੀ ਦਿੱਤਾ। ਉਹ ਉਸ ਨੂੰ ਮੂਮੂ ਕਹਿ ਕੇ ਬੁਲਾਇਆ ਕਰਦਾ ਸੀ। ਬੋਲ਼ੇ-ਗੂੰਗੇ ਵਿਅਕਤੀ ਚੰਗੀ ਤਰ੍ਹਾਂ ਜਾਣਦੇ ਹੁੰਦੇ ਹਨ ਕਿ ਉਨ੍ਹਾਂ ਦੀ ਆਵਾਜ਼ ਸੁਣ ਸਕਣ ਵਾਲਿਆਂ ਦਾ ਧਿਆਨ ਖਿੱਚਦੀ ਹੈ। ਘਰ ਦੇ ਸਾਰੇ ਲੋਕ ਇਸ ਨਵੇਂ ਮਹਿਮਾਨ ਨੂੰ ਪਸੰਦ ਕਰਦੇ ਸਨ ਅਤੇ ਉਸ ਨੂੰ ਉਸ ਦੇ ਮਾਲਕ ਵਲੋਂ ਦਿੱਤੇ ਨਾਮ ਮੂਮੂ ਨਾਲ ਬੁਲਾਇਆ ਕਰਦੇ ਸਨ। ਮੂਮੂ ਵੀ ਆਪਣੀ ਵਾਰੀ ਸਭਨਾਂ ਨਾਲ ਚੰਗਾ ਸਲੂਕ ਕਰਦੀ ਪਰ ਉਸ ਨੂੰ ਸਿਰਫ਼ ਗਰਾਸੀਮ ਹੀ ਪਸੰਦ ਸੀ। ਉਹ ਹੋਰ ਸਭ ਕੁਝ ਨਾਲੋਂ ਵਧ ਕੇ ਉਸ ਨੂੰ ਪਿਆਰ ਕਰਦਾ ਸੀ। ਦੂਜਿਆਂ ਨਾਲ ਉਸ ਨੂੰ ਖੇਡਦੇ ਦੇਖਣਾ ਗਰਾਸੀਮ ਨੂੰ ਪਸੰਦ ਨਹੀਂ ਸੀ। ਕੀ ਉਹ ਡਰਦਾ ਸੀ ਕਿ ਉਸ ਨੂੰ ਸੱਟ ਲੱਗ ਸਕਦੀ ਹੈ ਜਾਂ ਕੀ ਹੋਰਨਾਂ ਨਾਲ ਉਸ ਦਾ ਪਿਆਰ ਦੇਖ ਉਸ ਨੂੰ ਈਰਖਾ ਹੁੰਦੀ ਸੀ? ਸਿਰਫ਼ ਰੱਬ ਹੀ ਜਾਣਦਾ ਹੈ।

ਉਹ ਰੋਜ਼ ਸਵੇਰੇ ਗਰਾਸੀਮ ਦਾ ਕੰਬਲ ਖਿੱਚ ਕੇ ਉਸ ਨੂੰ ਜਗਾਉਂਦੀ ਹੁੰਦੀ ਸੀ। ਉਸ ਨੇ ਪਾਣੀ ਢੋਣ ਲਈ ਰੱਖੇ ਬੁੱਢੇ ਘੋੜੇ ਨੂੰ ਲਗਾਮ ਮੂੰਹ ਵਿੱਚ ਫੜ ਕੇ ਲੈ ਜਾਣਾ ਸਿੱਖ ਲਿਆ ਅਤੇ ਉਸ ਨਾਲ ਉਸ ਦਾ ਦੋਸਤਾਨਾ ਸੰਬੰਧ ਹੋ ਗਿਆ ਸੀ। ਪਾਣੀ ਲੈਣ ਦਰਿਆ 'ਤੇ ਜਾਂਦੇ ਵਕਤ ਉਹ ਆਪਣੇ ਮਾਲਕ ਦੇ ਨਾਲ ਰਹਿੰਦੀ ਸੀ, ਜਿਵੇਂ ਉਸ ਦਾ ਇਹ ਸਾਥ ਦੇਣਾ ਉਸ ਦਾ ਬੜਾ ਮਹੱਤਵਪੂਰਨ ਫ਼ਰਜ਼ ਹੋਵੇ। ਉਹ ਉਸ ਦੇ ਝਾੜੂਆਂ ਅਤੇ ਬੇਲਚਿਆਂ ਦੀ ਰਾਖੀ ਕਰਦੀ ਅਤੇ ਕਿਸੇ ਨੂੰ ਵੀ ਉਸ ਦੇ ਕਮਰੇ ਵਿਚ ਨਾ ਵੜਨ ਦਿੰਦੀ। ਉਸ ਦੇ ਅੰਦਰ ਬਾਹਰ ਜਾਣ ਲਈ ਉਸ ਦੇ ਦਰਵਾਜ਼ੇ ਵਿਚ ਇਕ ਮੋਰੀ ਕਰ ਦਿੱਤੀ ਸੀ। ਉਹ ਮਹਿਸੂਸ ਕਰਦੀ ਜਾਪਦੀ ਸੀ ਕਿ ਸਿਰਫ਼ ਉਸ ਦੇ ਕਮਰੇ ਵਿਚ ਹੀ ਉਹ ਆਪਣੀ ਮਰਜ਼ੀ ਕਰ ਸਕਦੀ ਸੀ ਜਦੋਂ ਹੀ ਉਹ ਅੰਦਰ ਵੜਦੀ ਉਹ ਮੰਜੇ ਉੱਤੇ ਚੜ੍ਹ ਜਾਂਦੀ ਅਤੇ ਸੁੱਖ ਅਤੇ ਸੰਤੁਸ਼ਟੀ ਦੇ ਅਹਿਸਾਸ ਨਾਲ ਨਿੱਸਲ ਹੋ ਕੇ ਪੈ ਜਾਂਦੀ।

ਰਾਤ ਨੂੰ ਉਹ ਬਿਲਕੁਲ ਨਹੀਂ ਸੌਂਦੀ ਸੀ ਪਰ ਉਹ ਦੂਜੇ ਕੁੱਤਿਆਂ ਵਾਂਗ ਨਹੀਂ ਸੀ ਜੋ ਸਿਰਫ ਵਕਤ ਕੱਟਣ ਲਈ ਆਪਣੇ ਪਿਛਲੇ ਪੈਰਾਂ 'ਤੇ ਬੈਠੇ ਹੋਏ ਅਤੇ ਆਪਣੀਆਂ ਬੂਥੀਆਂ ਉੱਪਰ ਚੁੱਕ ਚੁੱਕ ਕੇ, ਸਾਰੀ ਰਾਤ ਟਿਮਕਦੇ ਤਾਰਿਆਂ ਨੂੰ ਭੌਂਕਦੇ ਰਹਿੰਦੇ ਸੀ, ਨਹੀਂ ਮੂਮੂ ਇਹੋ ਜਿਹੀ ਨਹੀਂ ਸੀ। ਉਸ ਦੀ ਤਿੱਖੀ ਬਊਂ-ਬਊਂ ਸਿਰਫ਼ ਉਦੋਂ ਸੁਣਾਈ ਦਿੰਦੀ ਸੀ ਜਦੋਂ ਕੋਈ ਅਜਨਬੀ ਵਾੜੇ ਨੇੜੇ ਆਉਂਦਾ ਸੀ ਜਾਂ ਘਰ ਦੇ ਆਲੇ ਦੁਆਲੇ ਕੋਈ ਸ਼ੱਕੀ ਅਵਾਜ਼ ਸੁਣਾਈ ਦਿੰਦੀ ਸੀ।

ਸੰਖੇਪ ਵਿਚ ਕਹੀਏ ਤਾਂ ਮੂਮੂ ਇਕ ਵਧੀਆ ਪਹਿਰੇਦਾਰ ਸੀ। ਇਹ ਸੱਚ ਹੈ ਕਿ ਘਰ ਵਿਚ ਇਕ ਬੁੱਢਾ ਕੁੱਤਾ ਸੀ ਜਿਸ ਦੇ ਪੀਲੇ ਵਾਲਾਂ ਵਿਚ ਗੂੜ੍ਹੇ ਭੂਰੇ ਡੱਬ ਸਨ ਜਿਸ ਦਾ ਨਾਂ ਵੋਲਟਚੋਕ ਸੀ ਪਰ ਉਹ