ਪੰਨਾ:Mumu and the Diary of a Superfluous Man.djvu/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੂਮੂ

35

ਅਤੇ ਖਿੜਕੀ ਵਿਚੋਂ ਬਾਹਰ ਵੱਲ ਵੇਖਿਆ। ਉਸ ਖਿੜਕੀ ਦੇ ਸਾਹਮਣੇ ਇਕ ਲੱਕੜੀ ਦੇ ਬਣੇ ਢਾਂਗਿਆਂ ਦੇ ਜੰਗਲੇ ਵਿਚ ਘਿਰਿਆ ਬਗ਼ੀਚਾ ਸੀ ਜਿਸ ਦੇ ਵਿਚਕਾਰ ਉੱਚੇ ਥੜ੍ਹੇ 'ਤੇ ਗੁਲਾਬ ਦੀ ਝਾੜੀ ਦੇ ਹੇਠਾਂ ਪਿਆ ਹੋਇਆ ਮੂਮੂ ਹੱਡੀ ਚੱਬ ਰਿਹਾ ਸੀ। ਮਾਲਕਣ ਦੀ ਨਜ਼ਰ ਉਸ 'ਤੇ ਜਾ ਟਿਕੀ।

"ਹਾਏ ਰੱਬਾ!" ਉਹ ਬੋਲੀ, "ਇਹ ਕਿਹੜਾ ਕੁੱਤਾ ਹੈ?"

ਉਹ ਨੌਕਰਾਣੀ ਜਿਸ ਨੂੰ ਉਸ ਨੇ ਇਹ ਸਵਾਲ ਪੁਛਿਆ ਸੀ। ਉਹ ਘਬਰਾ ਗਈ ਜਿਵੇਂ ਆਮ ਤੌਰ 'ਤੇ ਹੁੰਦਾ ਹੈ ਜਦੋਂ ਮਤਾਹਿਤ ਨੂੰ ਉਸ ਦਾ ਉੱਪਰਲਾ ਕੋਈ ਸਵਾਲ ਪੁੱਛਦਾ ਹੈ ਅਤੇ ਉਸ ਨੂੰ ਇਹ ਨਹੀਂ ਪਤਾ ਚੱਲਦਾ ਕਿ ਪ੍ਰਸ਼ਨ ਕਿਸ ਲਹਿਜੇ ਵਿਚ ਪੁੱਛਿਆ ਗਿਆ ਹੈ।

"ਮੈਂ-ਮੈਂ-ਨੂੰ-ਨਹੀਂ-ਪਤਾ," ਉਸ ਨੇ ਥਥਲਾਉਂਦੇ ਹੋਏ ਕਿਹਾ. "ਮੈਨੂੰ ਲੱਗਦਾ ਹੈ ਕਿ ਇਹ ਗੂੰਗੇ-ਬਹਿਰੇ ਦਾ ਹੈ, ਮਾਲਕਣ।"

"ਇਹ ਕਿੰਨੀ ਸੋਹਣੀ ਜ਼ਿੰਦ ਹੈ! "ਮਾਲਕਣ ਨੇ ਕਿਹਾ- ਇਸ ਨੂੰ ਇੱਥੇ ਲਿਆਉਣ ਦਾ ਹੁਕਮ ਦਿਓ। ਕੀ ਇਹ ਲੰਮੇ ਅਰਸੇ ਤੋਂ ਉਸ ਕੋਲ ਹੈ? ਮੈਂ ਇਸ ਨੂੰ ਪਹਿਲਾਂ ਕਿਉਂ ਨਹੀਂ ਦੇਖਿਆ? ਇਸ ਨੂੰ ਤੁਰੰਤ ਇੱਥੇ ਲਿਆਉਣ ਦਾ ਹੁਕਮ ਦਿਉ।"

"ਹੇ, ਓਏ ਸਟੇਪਨ!" ਨੌਕਰਾਣੀਆਂ ਨੇ ਕੋਚਵਾਨ ਨੂੰ ਇਕੋ ਵੇਲੇ ਆਵਾਜ਼ ਮਾਰੀ। "ਮੁਮੂ ਇੱਧਰ ਲਿਆ। ਜਲਦ! ਔਹ ਬਗ਼ੀਚੇ ਵਿਚ ਹੈ। ਜਲਦੀ ਕਰੋ!"

"ਆਹਾ!" ਔਰਤ ਨੇ ਕਿਹਾ, "ਉਸ ਦਾ ਨਾਮ ਮੂਮੂ ਹੈ! ਇਹ ਕਿੰਨਾ ਵਧੀਆ ਨਾਮ ਹੈ!"

"ਹਾਂ!" ਨੌਕਰਾਣੀਆਂ ਨੇ ਕਿਹਾ, "ਬਹੁਤ ਕਮਾਲ, ਸੱਚੀਂ! ਛੇਤੀ ਕਰੋ, ਸਟੇਪਨ! ਸੁਣ ਰਿਹਾ ਹੈਂ?"

ਸਟੇਪਨ ਆਪਣੇ ਕੰਮ 'ਤੇ ਲੱਗ ਗਿਆ। ਉਸ ਨੇ ਮੁਮੂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਬੜੀ ਫੁਰਤੀ ਨਾਲ ਬਚ ਕੇ ਨਿਕਲ ਗਈ ਅਤੇ ਆਪਣੇ ਮਾਲਕ ਕੋਲ ਭੱਜ ਗਈ। ਗਰਾਸੀਮ ਉਸ ਵੇਲੇ ਰਸੋਈ ਵਿਚ ਇੱਕ ਵੱਡੀ ਬੈਰਲ ਦੀ ਸਫ਼ਾਈ ਕਰ ਰਿਹਾ ਸੀ। ਬੈਰਲ ਇੰਨੀ ਭਾਰੀ ਸੀ ਕਿ ਦੋ ਬੰਦੇ ਮੁਸ਼ਕਿਲ ਨਾਲ ਇਸ ਨੂੰ ਸੰਭਾਲ ਸਕਦੇ ਸਨ ਪਰ ਉਹ ਇੰਨੀ ਆਸਾਨੀ ਨਾਲ ਸੰਭਾਲ ਰਿਹਾ ਸੀ। ਸਟੇਪਨ ਮੂਮੂ ਨੂੰ ਫੜ੍ਹਨ ਲਈ ਰਸੋਈ ਵਿਚ ਚਲਾ ਗਿਆ। ਉਹ ਉਸ ਤੋਂ ਬਚਦੀ ਆਪਣੇ ਮਾਲਕ ਦੀਆਂ ਲੱਤਾਂ ਦੇ ਵਿਚਾਲੇ ਚਲੀ ਗਈ। ਗਰਾਸੀਮ ਬੈਰਲ ਛੱਡ ਕੇ ਸਿੱਧਾ ਖੜ੍ਹਾ ਹੋ ਗਿਆ ਅਤੇ ਉਹ