ਪੰਨਾ:Mumu and the Diary of a Superfluous Man.djvu/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੂਮੂ

39

ਕੁਝ ਹੀ ਪਲਾਂ ਬਾਅਦ ਗਰਾਸੀਮ ਆਪਣੀਆਂ ਬਾਹਾਂ ਤੇ ਲੱਕੜਾਂ ਦਾ ਵੱਡਾ ਭਾਰੀ ਥੱਬਾ ਲਈ ਆਉਂਦਾ ਨਜ਼ਰ ਪਿਆ। ਉਸ ਦੇ ਨਾਲ ਮੁਮੂ ਸੀ। ਮਾਲਕਣ ਦੀ ਆਦਤ ਸੀ ਕਿ ਗਰਮੀ ਦੀ ਰੁੱਤ ਵਿਚ ਵੀ ਉਹ ਆਪਣੇ ਕਮਰੇ ਅਤੇ ਸੌਣ ਵਾਲੇ ਕਮਰੇ ਨੂੰ ਥੋੜ੍ਹਾ ਜਿਹਾ ਗਰਮ ਰੱਖਦੀ ਸੀ। ਗਰਾਸੀਮ ਨੇ ਆਪਣੀ ਕੂਹਣੀ ਨਾਲ ਦਬਾ ਕੇ ਹੱਥੀ ਨੂੰ ਘੁਮਾਇਆ ਅਤੇ ਮੋਢੇ ਨਾਲ ਧੱਕ ਕੇ ਦਰਵਾਜ਼ਾ ਖੋਲ੍ਹ ਲਿਆ। ਮੂਮੂ ਵਿਹੜੇ ਵਿਚ ਖੜ੍ਹੀ ਉਸ ਦੀ ਉਡੀਕ ਕਰ ਰਹੀ ਸੀ, ਜਿਵੇਂ ਉਹ ਹਮੇਸ਼ਾਂ ਕਰਦੀ ਹੁੰਦੀ ਸੀ। ਇਸ ਮੌਕੇ ਨੂੰ ਕੋਚਵਾਨ ਨੇ ਬੋਚ ਲਿਆ ਤੇ ਮੂਮੂ ਨੂੰ ਦਬੋਚ ਲਿਆ। ਉਸ ਨੇ ਆਪਣੇ ਆਪ ਨੂੰ ਉਸ ਉੱਤੇ ਸੁੱਟ ਦਿੱਤਾ, ਜਿਵੇਂ ਇਕ ਗਿਰਝ ਆਪਣੇ ਸ਼ਿਕਾਰ ਉੱਤੇ ਝਪਟਦੀ ਹੈ। ਉਸ ਨੂੰ ਜ਼ਮੀਨ 'ਤੇ ਦੱਬ ਲਿਆ। ਫਿਰ ਉਸ ਨੂੰ ਫੜ ਲਿਆ ਅਤੇ ਉਸ ਨੂੰ ਲੈ ਕੇ ਤੇਜ਼ੀ ਨਾਲ ਦੌੜ ਗਿਆ। ਇੱਥੋਂ ਤਕ ਕਿ ਆਪਣੀ ਟੋਪੀ ਪਹਿਨਣ ਲਈ ਵੀ ਸਮਾਂ ਨਹੀਂ ਗੁਆਇਆ।

ਉਹ ਆਪਣਾ ਕੀਮਤੀ ਸਾਮਾਨ ਲੈ ਕੇ ਗਲੀ ਵਿਚ ਮਿਲੇ ਪਹਿਲੇ ਤਾਂਗੇ ਵਿਚ ਚੜ੍ਹ ਗਿਆ ਅਤੇ ਓਖੋਤਨੀ ਰਿਆਦ (ਸ਼ਿਕਾਰੀ ਮਾਰਕੀਟ) ਵੱਲ ਚਲਾ ਗਿਆ। ਉੱਥੇ ਉਸ ਨੇ ਉਸ ਨੂੰ ਅੱਧੇ ਰੂਬਲ ਵਿਚ ਇਸ ਸ਼ਰਤ 'ਤੇ ਵੇਚ ਦਿੱਤਾ ਕਿ ਖ਼੍ਰੀਦਦਾਰ ਉਸ ਨੂੰ ਘੱਟੋ-ਘੱਟ ਇਕ ਹਫ਼ਤੇ ਲਈ ਬੰਨ੍ਹ ਕੇ ਰੱਖੇਗਾ। ਉਹ ਤੁਰੰਤ ਉਸੇ ਹੀ ਤਾਂਗੇ ਵਿਚ ਘਰ ਆਇਆ ਪਰ ਉਹ ਘਰ ਤੋਂ ਥੋੜ੍ਹੀ ਦੂਰੀ 'ਤੇ ਹੀ ਉਤਰ ਗਿਆ। ਘਰ ਦੇ ਅੰਦਰ ਜਾਣ ਦੀ ਹਿੰਮਤ ਉਸ ਵਿਚ ਨਹੀਂ ਸੀ। ਡਰਦਾ ਸੀ ਕਿ ਕੀਤੇ ਗਾਰਸੀਮ ਨਾ ਮਿਲ ਜਾਏ। ਉਹ ਮਗਰਲੀ ਗਲੀ ਵਿਚ ਚਲਾ ਗਿਆ ਅਤੇ ਵਾੜ ਟੱਪ ਕੇ ਵਿਹੜੇ ਵੱਲ ਹੋ ਤੁਰਿਆ।

ਪਰ ਉਸ ਦਾ ਡਰ ਬੇਲੋੜਾ ਸੀ। ਗਰਾਸੀਮ ਘਰ ਵਿਚ ਨਹੀਂ ਸੀ। ਜਿਉਂ ਹੀ ਉਸ ਨੇ ਆਪਣੀ ਲੱਕੜੀ ਢੇਰੀ ਕਰ ਦਿੱਤੀ ਅਤੇ ਆਪਣੇ ਮਾਲਕਣ ਦੇ ਰਿਹਾਇਸ਼ੀ ਮਕਾਨ ਤੋਂ ਬਾਹਰ ਆਇਆ ਤਾਂ ਉਸ ਨੂੰ ਆਪਣੀ ਮੂਮੂ ਨਾ ਦਿਖੀ। ਇਹ ਪਹਿਲੀ ਵਾਰ ਵਾਪਰਿਆ ਸੀ ਕਿ ਉਸ ਨੂੰ ਉਸ ਦਾ ਇੰਤਜ਼ਾਰ ਕਰ ਰਹੀ ਸੀ ਪਰ ਉਹ ਨਹੀਂ ਮਿਲੀ ਸੀ। ਉਸ ਨੇ ਉਸ ਨੂੰ ਲੱਭਣ ਲਈ ਪਹਿਲਾਂ ਆਪਣੇ ਕਮਰੇ ਵਿਚ, ਫਿਰ ਅਸਤਬਲਾਂ ਅਤੇ ਫਿਰ ਗੁਦਾਮ ਵੱਲ ਗਿਆ। ਉਹ ਉਸ ਨੂੰ ਆਪਣੀ ਵਿਲੱਖਣ ਆਵਾਜ਼ ਵਿਚ "ਮੂਮੂ, ਮੂਮੂ!" ਪੁਕਾਰ ਰਿਹਾ ਸੀ, ਪਰ ਵਿਅਰਥ; ਉਹ ਕਿਤੇ ਨਾ ਮਿਲੀ।

ਉਹ ਜਿਸ ਨੂੰ ਮਿਲਦਾ, ਉਸ ਨੂੰ ਰੋਕ ਲੈਂਦਾ, ਇਸ਼ਾਰਿਆਂ ਨਾਲ ਉਸ ਤੋਂ ਪੁੱਛ-ਗਿੱਛ ਕਰਦਾ। ਉਹ ਆਪਣਾ ਹੱਥ ਜ਼ਮੀਨ ਤੋਂ ਕਰੀਬ ਅੱਧਾ ਗਜ਼ ਉਪਰ ਫੈਲਾ ਕੇ ਉਸ ਬਾਰੇ ਸਮਝਾਉਣ ਦਾ ਯਤਨ ਕਰਦਾ