ਪੰਨਾ:Mumu and the Diary of a Superfluous Man.djvu/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੂਮੂ

47

"ਵੇਖ, ਪਿਆਰੇ ਭਰਾਵਾ!" ਉਸ ਨੇ ਗਰਾਸੀਮ ਨੂੰ ਕਿਹਾ, ਜਿਵੇਂ ਉਹ ਉਸ ਦੀ ਗੱਲ ਸੁਣ ਸਕਦਾ ਹੋਵੇ। "ਤੂੰ ਮੇਰੇ ਨਾਲ ਕੋਈ ਚਲਾਕੀ ਨਹੀਂ ਕਰਨੀ, ਮੈਂ ਤੈਨੂੰ ਦੱਸ ਦਿੰਦਾ ਹਾਂ!"

ਇਸ ਤੋਂ ਬਾਅਦ ਉਸ ਨੇ ਉਸ ਨੂੰ ਇਸ਼ਾਰਿਆਂ ਨਾਲ ਸਮਝਾਇਆ ਕਿ ਮਾਲਕਣ ਚਾਹੁੰਦੀ ਸੀ ਉਹ ਕੁੱਤੇ ਨੂੰ ਛੱਡ ਦੇਵੇ ਜੇ ਉਹ ਨਹੀਂ ਮੰਨੇਗਾ ਤਾਂ ਮੁਸੀਬਤ ਆਵੇਗੀ। ਗਰਾਸੀਮ ਨੇ ਮੂਮੂ ਵੱਲ ਇਸ਼ਾਰਾ ਕੀਤਾ। ਉਸ ਦੇ ਗਲੇ ਉੱਤੇ ਆਪਣੇ ਹੱਥ ਨੂੰ ਫੇਰਿਆ ਜਿਵੇਂ ਕਿ ਉਸ ਦੇ ਦੁਆਲੇ ਰੱਸੀ ਨੂੰ ਕੱਸ ਰਿਹਾ ਹੋਵੇ ਅਤੇ ਸੇਵਾਦਾਰ ਵੱਲ ਸਵਾਲ ਪੁੱਛਦੀਆਂ ਨਿਗਾਹਾਂ ਨਾਲ ਦੇਖਿਆ।

"ਜੀ ਹਾਂ, ਹਾਂ", ਗਵਰੀਲੋ ਨੇ ਸੰਕੇਤਕ ਭਾਸ਼ਾ ਵਿਚ ਕਿਹਾ। "ਇਹੀ ਸਾਡਾ ਮਤਲਬ ਹੈ; ਇਸ ਦਾ ਗਲਾ ਘੁੱਟਣਾ ਹੋਵੇਗਾ।"

ਗਰਾਸੀਮ ਨੇ ਕੁਝ ਸਕਿੰਟਾਂ ਲਈ ਥੱਲੇ ਦੇਖਿਆ ਪਰੰਤੂ ਉਹ ਛੇਤੀ ਹੀ ਫਿਰ ਸਿੱਧਾ ਹੋ ਗਿਆ ਅਤੇ ਮੁੂਮੂ ਵੱਲ ਦੇਖਿਆ ਜੋ ਕੋਲ ਖੜ੍ਹੀ ਆਪਣੀ ਪੂਛ ਹਿਲਾ ਰਹੀ ਸੀ ਅਤੇ ਆਪਣੀਆਂ ਮਾਸੂਮ ਨਿਗਾਹਾਂ ਨਾਲ ਕੁਝ ਜਾਣਨ ਲਈ ਉਤਸੁਕ ਲੱਗਦੀ ਸੀ। ਗਰਾਸੀਮ ਨੇ ਮੂਮੂ ਦਾ ਗਲਾ ਘੁੱਟਣ ਦਾ ਸੰਕੇਤ ਦੁਹਰਾਇਆ ਅਤੇ ਆਪਣੀ ਹਿੱਕ ਥਾਪੜ ਕੇ ਜਤਲਾਇਆ ਕਿ ਉਹ ਖ਼ੁਦ ਆਪ ਉਸ ਦਾ ਕੰਮ ਤਮਾਮ ਕਰ ਦੇਵੇਗਾ। ਸਾਰੇ ਸਮਝ ਗਏ ਕਿ ਉਸ ਦਾ ਮਤਲਬ ਕੀ ਸੀ।

"ਪਰ ਤੂੰ ਸਾਨੂੰ ਧੋਖਾ ਦੇਵੇਂਗਾ!" ਗਵਰੀਲੋ ਨੇ ਸੰਕੇਤਕ ਭਾਸ਼ਾ ਵਿਚ ਕਿਹਾ।

ਗਰਾਸੀਮ ਨੇ ਸੇਵਾਦਾਰ 'ਤੇ ਨਫ਼ਰਤ ਭਰੀ ਨਜ਼ਰ ਸੁੱਟੀ, ਇਕ ਵਾਰ ਫੇਰ ਆਪਣੀ ਹਿੱਕ ਥਾਪੜ ਕੇ ਅੰਦਰ ਚਲਿਆ ਗਿਆ। ਆਪਣੇ ਦਰਵਾਜ਼ੇ ਨੂੰ ਜ਼ੋਰ ਨਾਲ ਬੰਦ ਕਰ ਦਿੱਤਾ।

ਸਾਰੇ ਸ਼ਾਤ ਚਿੱਤ ਇਕ ਦੂਜੇ ਵੱਲ ਝਾਕ ਰਹੇ ਸਨ।

"ਇਸ ਦਾ ਕੀ ਮਤਲਬ ਹੈ?" ਗਵਰੀਲੋ ਕਹਿਣ ਲੱਗਾ। "ਉਸ ਨੇ ਦੁਬਾਰਾ ਅੰਦਰੋਂ ਜ਼ਿੰਦਰਾ ਲਾ ਲਿਆ ਹੈ।"

"ਕੋਈ ਨਾ, ਗਵਰੀਲੋ ਐਂਦਰੇਇਚ, ਲਾ ਲੈਣ ਦਿਓ," ਸਟੇਪਨ ਨੇ ਕਿਹਾ। "ਉਹ ਆਪਣਾ ਵਾਅਦਾ ਪੂਰਾ ਕਰੇਗਾ। ਉਹ ਇਸੇ ਕਿਸਮ ਦਾ ਬੰਦਾ ਹੈ ਜੇ ਉਹ ਕੁਝ ਕਰਨ ਦਾ ਵਾਅਦਾ ਕਰੇ, ਤਾਂ ਉਹ ਨਿਭਾਉਂਦਾ ਜ਼ਰੂਰ ਹੈ। ਸੱਚਾਈ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਇਸ ਸੰਬੰਧ ਵਿਚ ਉਹ ਸਾਡੇ ਨਾਲੋਂ ਬਹੁਤ ਵੱਖਰਾ ਹੈ। ਹਾਂ, ਬਿਲਕੁਲ!"

"ਬਿਲਕੁਲ! ਬਿਲਕੁਲ!" ਭੀੜ ਨੇ ਹਾਂ ਵਿਚ ਆਪਣੇ ਸਿਰ ਹਿਲਾ ਕੇ ਹੁੰਗਾਰਾ ਭਰਿਆ।

ਅੰਕਲ ਖਵੋਸਤ ਨੇ ਆਪਣੀ ਖਿੜਕੀ ਖੋਲ੍ਹੀ ਅਤੇ ਦ੍ਰਿੜਾਇਆ, "ਬਿਲਕੁਲ!"

"ਜਿੱਥੋਂ ਤਕ ਮੇਰਾ ਸਵਾਲ ਹੈ," ਗਵਰੀਲੋ ਨੇ ਕਿਹਾ, "ਆਪਾਂ ਦੇਖਦੇ ਹਾਂ ਪਰ