ਪੰਨਾ:Mumu and the Diary of a Superfluous Man.djvu/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

68

ਇੱਕ ਫ਼ਾਲਤੂ ਆਦਮੀ ਦੀ ਡਾਇਰੀ

ਅਤੇ ਪੋਟਾਪੌਫ਼ ਦੀ ਅਰਦਾਸ ਦੀ ਆਵਾਜ਼ ਹੁੰਗਾਰਾ ਭਰ ਰਹੀ ਸੀ। ਕਮਰੇ ਦੇ ਫ਼ਰਸ਼ 'ਤੇ ਇਕ ਮੋਮਬੱਤੀ ਬਾਲ਼ ਦਿੱਤੀ ਗਈ। ਮੇਰੀ ਮਾਂ ਭੱਜੀ-ਨੱਠੀ ਫਿਰ ਰਹੀ ਸੀ ਪਰ ਉਹ ਆਪਣੀ ਇੱਜ਼ਤ ਜਾਂ ਅਣਖ ਦੇ ਅਹਿਸਾਸ ਤੋਂ ਪੂਰਨ ਭਾਂਤ ਖ਼ਬਰਦਾਰ ਸੀ।

ਮੈਂ ਆਪਣੇ ਪਿਤਾ ਦੀ ਛਾਤੀ ਉੱਤੇ ਢੇਰੀ ਹੋ ਗਿਆ ਅਤੇ ਰੋਣ ਲੱਗ ਪਿਆ, "ਪਾਪਾ, ਪਿਆਰੇ ਪਾਪਾ!" ਉਹ ਨਹੀਂ ਹਿੱਲਿਆ, ਪਰ ਉਸ ਦਾ ਚਿਹਰਾ ਅਜੀਬ ਤਰ੍ਹਾਂ ਨਾਲ ਝੁਰੜਾਇਆ ਗਿਆ। ਮੈਂ ਉਸ ਵੱਲ ਦੇਖਿਆ ਅਤੇ ਇਕ ਦਹਿਸ਼ਤ ਨੇ ਮੈਨੂੰ ਦਬੋਚ ਲਿਆ ਜਿਸ ਨਾਲ ਮੈਨੂੰ ਸਾਹ ਲੈਣ ਵਿਚ ਮੁਸ਼ਕਿਲ ਆ ਰਹੀ ਸੀ। ਮੈਂ ਡਰ ਕੇ ਚੀਖ਼ ਮਾਰੀ, ਜਿਵੇਂ ਇਕ ਪੰਛੀ ਦੀ ਦਬੋਚਣ ਵੇਲੇ ਚੀਕ ਨਿਕਲਦੀ। ਕਿਸੇ ਨੇ ਮੈਨੂੰ ਉਠਾਇਆ ਅਤੇ ਕਮਰੇ ਵਿਚੋਂ ਬਾਹਰ ਲਿਆਂਦਾ। ਬੀਤੇ ਦਿਨ ਮੇਰੇ ਪਿਤਾ ਜੀ ਨੇ ਮੈਨੂੰ ਬਹੁਤ ਪਿਆਰ ਕੀਤਾ। ਇਸ ਤਰ੍ਹਾਂ ਦੇ ਦੁਖਦਾਈ ਹਾਵ-ਭਾਵ ਦੇ ਨਾਲ, ਜਿਵੇਂ ਕਿ ਉਨ੍ਹਾਂ ਨੂੰ ਆਪਣਾ ਅੰਤ ਨੇੜੇ ਆ ਜਾਣ ਦੀ ਭਿਣਕ ਪੈ ਗਈ ਹੋਵੇ। ਸੁਸਤਾਊ ਅਤੇ ਬੇਢੰਗੀ ਜਿਹੀ ਦਾੜੀ ਵਾਲਾ ਡਾਕਟਰ ਕਮਰੇ ਵਿਚ ਆਇਆ। ਰਾਈ-ਬਰਾਂਡੀ ਦੀ ਤਿੱਖੀ ​​ਗੰਧ ਉਸ ਦੇ ਨਾਲ ਕਮਰੇ ਵਿਚ ਆਈ। ਉਸ ਦੇ ਨਸ਼ਤਰ ਹੇਠ ਮੇਰੇ ਪਿਤਾ ਜੀ ਦੀ ਮੌਤ ਹੋ ਗਈ।

ਅਗਲੇ ਦਿਨ ਮੈਂ ਆਪਣੇ ਹੱਥ ਵਿਚ ਇਕ ਬਲਦੀ ਮੋਮਬੱਤੀ ਲਈਂ ਉਸ ਮੇਜ ਸਾਹਮਣੇ ਖੜ੍ਹਾ ਸੀ ਜਿਸ 'ਤੇ ਮੇਰੇ ਪਿਤਾ ਜੀ ਦੀ ਮ੍ਰਿਤਕ ਦੇਹ ਰੱਖੀ ਹੋਈ ਸੀ। ਮੈਂ ਪੂਰੀ ਤਰ੍ਹਾਂ ਸੁੰਨ ਹੋ ਗਿਆ ਸੀ ਅਤੇ ਪਾਦਰੀ ਵੱਲੋਂ ਭਰਵੀਂ ਆਵਾਜ਼ ਵਿਚ ਕੀਤੀ ਅੰਤਿਮ ਅਰਦਾਸ ਨੂੰ ਬੇਜੳਨ ਜਿਹਾ ਹੋ ਸੁਣ ਰਿਹਾ ਸੀ। ਕਈ ਵਾਰ ਉਸ ਦੀ ਆਵਾਜ਼ ਵੀ ਵਿਘਨ ਪਾ ਦਿੰਦੀ ਸੀ। ਮੇਰੀਆਂ ਗੱਲ੍ਹਾਂ, ਬੁੱਲ੍ਹਾਂ, ਕਾਲਰ ਅਤੇ ਕਮੀਜ਼ ਦੇ ਪੱਲੇ 'ਤੇ ਹੰਝੂਆਂ ਦੀਆਂ ਘਰਾਲਾਂ ਵਹਿ ਰਹੀਆਂ ਸਨ। ਮੈਂ ਬਿਨਾਂ ਕਿਸੇ ਮਨ ਦੀ ਭਾਵਨਾ ਦੇ ਹੰਝੂਆਂ ਨਾਲ ਪਿਘਲ ਰਿਹਾ ਸੀ। ਮੇਰੀ ਨਿਗਾਹ ਮੇਰੇ ਪਿਤਾ ਜੀ ਦੇ ਚਿਹਰੇ 'ਤੇ ਟਿਕੀ ਹੋਈ ਸੀ, ਜਿਵੇਂ ਮੈਂ ਉਸ ਦੇ ਬੋਲ ਪੈਣ ਦੀ ਉਮੀਦ ਲਾਈ ਹੋਵੇ। ਇਸ ਸਮੇਂ ਦੌਰਾਨ ਮੇਰੀ ਮਾਂ ਬੜੀ ਸ਼ਿੱਦਤ ਨਾਲ ਆਪਣੀਆਂ ਧਾਰਮਿਕ ਜ਼ਿੰਮੇਦਾਰੀਆਂ ਨਿਭਾ ਰਹੀ ਸੀ। ਉਹ ਹੌਲੀ-ਹੌਲੀ ਥੱਲੇ ਨਿਵਦੀ, ਜ਼ਮੀਨ ਨੂੰ ਮੱਥੇ ਨਾਲ ਛੋਹ ਕੇ ਹੌਲੀ-ਹੌਲੀ ਉੱਠਦੀ ਅਤੇ ਹਰ ਵਾਰ ਸਿਰ ਨਿਵਾਉਣ 'ਤੇ ਸਲੀਬ ਦਾ ਨਿਸ਼ਾਨ ਬਣਾਉਂਦੀ ਹੋਈ ਆਪਣੇ ਮੱਥੇ, ਛਾਤੀ, ਅਤੇ ਮੋਢਿਆਂ ਨੂੰ ਆਪਣੇ ਪੋਟਿਆਂ ਨਾਲ ਦਬਾਉਂਦੀ। ਉਸ ਸਮੇਂ ਮੇਰੇ ਦਿਮਾਗ ਵਿਚ ਇਕ ਵੀ ਵਿਚਾਰ ਨਹੀਂ ਸੀ ਪਰ ਮੈਂ ਮਹਿਸੂਸ ਕੀਤਾ ਕਿ ਕੋਈ ਡਰਾਉਣੀ ਚੀਜ਼