ਇੱਕ ਫ਼ਾਲਤੂ ਆਦਮੀ ਦੀ ਡਾਇਰੀ
83
ਆਪਣੀ ਪਿਆਰੀ ਦੀ ਨਿੱਕੀ-ਨਿੱਕੀ ਹਰਕਤ ਦੀ ਸੁਧਾਈ ਹੁੰਦੀ ਹੈ ਜਦ ਕਿ ਉਸ ਦੀ ਹਾਜ਼ਰੀ ਉਸ ਲਈ ਕਾਫ਼ੀ ਨਹੀਂ ਹੋ ਸਕਦੀ। ਉਸ ਦੀ ਆਵਾਜ਼ ਸੁਣਨ ਲਈ ਤਰਸਦਾ ਹੈ ਜਦੋਂ ਉਹ ਲੰਮੀ ਬੀਮਾਰੀ ਤੋਂ ਬਾਅਦ ਰਾਜ਼ੀ ਹੋ ਰਹੇ ਇਕ ਬੱਚੇ ਵਾਂਗ ਲਗਾਤਾਰ ਮੁਸਕਰਾ ਰਿਹਾ ਹੁੰਦਾ ਹੈ ਅਤੇ ਸੰਸਾਰ ਵਿਚ ਥੋੜ੍ਹੇ ਬਹੁਤ ਤਜਰਬੇ ਵਾਲਾ ਕੋਈ ਵੀ ਵਿਅਕਤੀ ਪਹਿਲੀ ਨਜ਼ਰੇ ਜੋ ਉਸ ਦੇ ਅੰਦਰ ਚੱਲ ਰਿਹਾ ਹੁੰਦਾ ਹੈ ਉਸ ਨੂੰ ਜਾਣ ਲੈਂਦਾ ਹੈ। ਉਸ ਦਿਨ ਤੋਂ ਪਹਿਲਾਂ ਮੈਨੂੰ ਕਦੇ ਵੀ ਲੀਜ਼ਾ ਦੀ ਬਾਂਹ ਫੜਨ ਦਾ ਮੌਕਾ ਨਹੀਂ ਮਿਲਿਆ ਸੀ।
ਮੈਂ ਉਸ ਨਾਲ ਘੁੰਮ ਰਿਹਾ ਸਾਂ। ਹਰੇ ਘਾਹ 'ਤੇ ਹਲਕੇ-ਹਲਕੇ ਪੱਬ ਰੱਖ ਰਿਹਾ ਸਾਂ। ਉੱਚੇ ਬਲੂਤਾਂ ਦੇ ਤਣਿਆਂ ਦੇ ਵਿਚਕਾਰੋਂ ਹਲਕੀ-ਹਲਕੀ ਹਵਾ ਚੱਲ ਰਹੀ ਸੀ ਜਿਸ ਨਾਲ ਕਈ ਵਾਰ ਉਸ ਦੀ ਟੋਪੀ ਦੇ ਰਿਬਨਾਂ ਨੂੰ ਮੇਰੇ ਚਿਹਰੇ 'ਤੇ ਸੁੱਟ ਦਿੰਦੀ ਸੀ। ਮੈਂ ਉਸ ਦੀਆਂ ਅੱਖਾਂ ਦੀਆਂ ਹਰਕਤਾਂ ਨੂੰ ਧਿਆਨ ਨਾਲ ਤਾੜ ਰਿਹਾ ਸੀ ਜਦ ਤਕ ਉਹ ਖ਼ੁਸ਼ੀ ਨਾਲ ਭਰੀਆਂ ਮੇਰੇ ਵੱਲ ਨਾ ਤੱਕਣ ਲੱਗ ਪਈਆਂ ਅਤੇ ਅਸੀਂ ਦੋਵੇਂ ਇਕ-ਦੂਜੇ ਵੱਲ ਮੁਸਕਰਾ ਪਏ। ਸਾਡੇ ਉੱਪਰ ਪੰਛੀਆਂ ਦੀ ਚਹਿਚਹਾਟ ਨੇ ਸਾਡੀ ਮੁਹੱਬਤ ਨੂੰ ਪ੍ਰਵਾਨਗੀ ਦਿੱਤੀ ਅਤੇ ਨੀਲੇ ਆਕਾਸ਼ ਸਾਨੂੰ ਸਿੱਧੀ ਬਨਸਪਤੀ ਦੇ ਵਿਚ ਦੀ ਪਿਆਰ ਨਾਲ ਝਾਤੀਆਂ ਮਾਰ ਰਿਹਾ ਸੀ। ਮੇਰਾ ਸਿਰ ਬਹੁਤ ਜ਼ਿਆਦਾ ਖੁਸ਼ੀ ਦੀ ਖ਼ੁਮਾਰੀ ਨਾਲ ਘੁੰਮ ਰਿਹਾ ਸੀ।
ਮੈਂ ਜਲਦ ਇਹ ਇਹ ਗੱਲ ਦੱਸ ਦੇਣਾ ਚਾਹੁੰਦਾ ਹਾਂ ਕਿ ਲੀਜ਼ਾ ਨੂੰ ਮੇਰੇ ਨਾਲ ਉੱਕਾ ਪਿਆਰ ਨਹੀਂ ਸੀ। ਉਹ ਮੈਨੂੰ ਪਸੰਦ ਕਰਦੀ ਸੀ, ਕਿਉਂ ਜੋ ਉਹ ਆਮ ਕਰਕੇ ਅਜਨਬੀਆਂ ਕੋਲੋਂ ਸ਼ਰਮਾਉਂਦੀ ਨਹੀਂ ਸੀ ਪਰ ਮੈਂ ਉਸ ਦੇ ਬੱਚਿਆਂ ਵਰਗੇ ਦਿਲ ਨੂੰ ਦੁੱਖ ਦੇਣ ਵਾਲਾ ਵਿਅਕਤੀ ਨਹੀਂ ਸੀ। ਉਸ ਨੇ ਮੈਨੂੰ ਬਾਂਹ ਫੜਾਈ ਸੀ ਜਿਵੇਂ ਭਰਾ ਨੂੰ ਫੜਾਈ ਦੀ ਹੈ। ਉਸ ਸਮੇਂ ਉਸ ਦੀ ਉਮਰ ਸਤਾਰਾਂ ਸਾਲ ਦੀ ਸੀ ਅਤੇ ਫਿਰ ਵੀ ਉਸ ਸ਼ਾਮ ਅਤੇ ਮੇਰੀਆਂ ਆਪਣੀਆਂ ਅੱਖਾਂ ਦੇ ਸਾਹਮਣੇ ਉਹ ਡੂੰਘੀ ਤੇ ਖ਼ੁਫ਼ੀਆ ਤਾਂਘ ਨੇ ਉਸ ਦੇ ਅੰਦਰ ਅੰਗੜਾਈ ਲਈ ਸੀ ਜੋ ਇਕ ਲੜਕੀ ਦੇ ਔਰਤ ਵਿਚ ਬਦਲਣ ਦੀ ਅਲਾਮਤ ਹੁੰਦੀ ਹੈ। ਮੈਂ ਉਸ ਦੀ ਪੂਰੀ ਜ਼ਿੰਦਗੀ ਨੂੰ ਬਦਲਦੇ ਵੇਖਿਆ; ਮਾਸੂਮ ਅਨਿਸ਼ਚਿਤਤਾ, ਇਹ ਬੇਚੈਨ ਸੋਚ। ਮੈਂ ਪਹਿਲਾ ਵਿਅਕਤੀ ਸੀ ਜਿਸ ਨੇ ਉਸ ਦੀ ਆਵਾਜ਼ ਦੀ ਅਚਾਨਕ ਸੁਰ ਦੀ ਤਬਦੀਲੀ ਨੂੰ ਦੇਖਿਆ ਸੀ ਅਤੇ ਕਿਹਾ ਮੂਰਖ਼ ਹਾਂ ਮੈਂ! ਫ਼ਾਲਤੂ ਆਦਮੀ ਜੋ ਮੈਂ ਹਾਂ! ਇਕ ਹਫ਼ਤੇ ਬਾਅਦ ਮੈਂ ਇਹ ਸੋਚਣ ਵਿਚ ਭੋਰਾ ਸ਼ਰਮ ਨਹੀਂ ਕੀਤੀ ਕਿ ਮੈਂ ਸਾਰੇ ਬਦਲਾਅ ਦਾ ਕਾਰਨ ਹਾਂ। ਇਹ ਕਿਵੇਂ ਹੋਇਆ ਹੇਠਾਂ ਦੱਸਿਆ ਗਿਆ ਹੈ:
ਅਸੀਂ ਕੁਝ ਸਮਾਂ ਤੁਰਦੇ ਰਹੇ ਅਤੇ ਇਕ-ਦੂਜੇ ਨਾਲ ਬਹੁਤ ਘੱਟ ਗੱਲਬਾਤ ਕਰ ਰਹੇ ਸਾਂ। ਮੈਂ ਚੁੱਪ ਹੋ ਗਿਆ, ਜਿਵੇਂ ਕਿ ਸਾਰੇ ਭੋਲੇ ਪ੍ਰੇਮੀ ਹੁੰਦੇ ਹਨ ਅਤੇ ਉਹ - ਸ਼ਾਇਦ ਇਸ ਕਰਕੇ ਕਿ ਉਸ ਕੋਲ ਕੁਝ ਨਹੀਂ ਸੀ