ਪੰਨਾ:Nar nari.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਵਾਦ ਆਉਣ ਲਗਦਾ ਜਿਹੋ ਜਿਹਾ ਕਿ ਕੁਰਬਾਨੀ ਦੇ ਬਕਰੇ ਦਾ ਮਾਸ ਖਾਣ ਵਲੇ ਉਹ ਮਹਿਸੂਸ ਕਰਦਾ ਹੁੰਦਾ ਸੀ ।

ਉਹ ਸੋਚਦਾ ਕਿ ਜਿਸ ਸਬੇ ਦੀ ਵਸੋਂ ਦਾ ਚੌਥਾ ਹਿੱਸਾ ਕਵੀ ਹੋਵੇ ਅਤੇ ਇਹੋ ਜਿਹੀਆਂ ਕਵਿਤਾਵਾਂ ਵੀ ਲਿਖਦੇ ਹੋਣ, ਉਥੇ ਇਸ਼ਕ ਮਾਸ ਦੇ ਲੋਥੜਿਆਂ ਹੇਠ ਹੀ ਦਬਿਆ ਰਹੇਗਾ । ਦੋ ਚਾਰ ਦਿਨਾਂ ਮਗਰੋਂ ਇਹ ਨਿਰਾਸਤਾ ਉਡ ਪੁਡ ਜਾਂਦੀ ਤੇ ਉਹ ਫੇਰ ਨਵੇ ਸਿਰਿਓਂ ਆਪਣੀ ਮੁਹੱਬਤ ਦਾ ਟਿਕਾਣਾ ਲੱਭਣ ਲੱਗ ਪੈਂਦਾ ।

ਨੰਬਰ ਅੱਠ ਜ਼ਬੈਦਾ ਅਰਥਾਤ ਬੇਦੀ ਭਰਵੇਂ ਹੱਥਾਂ ਪੈਰ ਵਾਲੀ ਕੁੜੀ ਸੀ । ਦਰੋਂ ਇਕ ਗੰਨੇ ਹੋਏ ਮੈਦੇ ਦਾ ਢੇਰ ਦਿਖਾਈ ਦਿੰਦੀ ਸੀ । ਗਲੀ ਦੇ ਇਕ ਮੰਡ ਨੇ ਇਕ ਵਾਰੀ ਉਸ ਨੂੰ ਅੱਖ ਮਾਰੀ । ਵਿਚਾਰੇ ਨੇ ਇਸ ਤਰਾਂ ਆਪਣੀ ਮੁਹੱਬਤ ਦਾ ਮੁਢ ਬੰਨਣਾ ਚਾਹਿਆ ਸੀ, ਪਰ ਉਸ ਨੂੰ ਲੈਣੇ ਦੇ ਦੇਣੇ ਪੈ ਗਏ । ਕੁੜੀ ਨੇ ਆਪਣੀ ਮਾਂ ਨੂੰ ਦੱਸ ਦਿਤਾ, ਮਾਂ ਨੇ ਵਡੇ ਮੁੰਡੇ ਨਾਲ ਗੱਲ ਕੀਤੀ ਤੇ ਉਸ ਨੂੰ ਸ਼ਰਮ ਦਵਾਈ । ਨਤੀਜਾ ਇਹ ਹੋਇਆ ਕਿ ਅੱਖ ਮਾਰਨ ਤੋਂ ਅਗਲੌ ਦਿਨ ਹੀ ਜੁਕ ਉਹ ਮੁੰਡਾ ਤਰਕਾਲਾਂ ਵੇਲੇ ਘਰ ਮੁੜ ਰਿਹਾ ਸੀ ਤਾਂ ਉਸਦੀਆਂ ਦੋਵੇਂ ਅੱਖਾਂ ਸੁੱਜੀਆਂ ਪਈਆਂ ਸਨ । ਕਹਿੰਦੇ ਨੇ ਕਿ ਜ਼ਬੈਦਾ ਇਹ ਤਮਾਸ਼ਾ ਚਕ ਦੇ ਓਹਲਿਓਂ ਵੇਖ ਕੇ ਬੜੀ ਖੁਸ਼ ਹੋਈ ਸੀ । ਸਈਦ ਨੂੰ ਕਿਉਂਕਿ ਆਪਣੀ ਅੱਖਾਂ ਬਹੁਤ ਪਿਆਰੀਆਂ ਸਨ, ਇਸ ਲਈ ਉਹ ਬੇਦੀ ਬਾਰੇ ਤਾਂ ਰਤਾ ਵੀ ਨਹੀਂ। ਸੋਚਣਾ ਚਾਹੁੰਦਾ ਸੀ ਅਤੇ ਕਿਸੇ ਨੂੰ ਅੱਖ ਮਾਰ ਕੇ ਇਸ਼ਕ ਦਾ ਮੁਢ ਬੰਨਣਾ, ਸਈਦ ਨੂੰ ਇਹ ਬਜਾਰੀ ਢੰਗ ਬਿਲਕੁਲ ਚੰਗਾ ਨਹੀਂ ਸੀ ਲਗਦਾ।ਉਹ ਮੁਹੱਬਤ ਦਾ ਸੁਨੇਹਾ ਦੇਣ ਲਈ ਆਪਣੀ ਜ਼ਬਾਨ ਵਰਤ ਸਕਦਾ ਸੀ, ਜਿਹੜੀ ਅਗਲੇ ਦਿਨ ਹੀ ਕੱਟ ਦਿਤੀ ਜਾਂਦੀ, ਜਦੋਂ ਗੈਰਤ ਦਾ ਨਾਂ ਲੈ ਕੇ ਬੇਦੀ ਦਾ ਭਰਾ ਉਸ ਵਲ ਆਉ ਦਾ, ਜਿਹੜਾ ਬੜੇ ਮਜ਼ੇ ਨਾਲ ਆਪਣੇ ਦੋਸਤਾਂ ਨੂੰ ਕਹਿੰਦਾ ਸੀ ਕਿ ਉਹ ਛੇ ਕੁੜੀਆਂ ਦੇ ਸਤ ਭੰਗ ਕਰ ਚੁੱਕਾ ਹੈ ਤਾਂ ਉਸ ਨੂੰ

੨੩.