ਪੰਨਾ:Nar nari.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਉਂਦੇ ਸਨ, ਜਿਹੜੇ ਐਨੇ ਖੁਲੇ ਸਨ ਕਿ ਪੈਰ ਬਿਲਕੁਲ ਢੱਕੇ ਰਹਿੰਦੇ ਸਨ ।

ਸਈਦ ਉਸਦੇ ਪੌਚਿਆਂ ਵੱਲ ਵੇਖ ਰਿਹਾ ਸੀ ਕਿ ਰਾਜੋ ਮੁੜੀ ਅਤੇ ਇਹ ਕਹਿੰਦੀ ਹੋਈ ਫੇਰ ਆਪਣੇ ਕੰਮ ਵਿਚ ਲਗ ਗਈ,ਤੁਹਾਡੀ ਚਾਹ ਤਿਆਰ ਹੈ, ਬੀਬੀ ਜੀ ਤੁਹਾਨੂੰ ਉਡੀਕ ਰਹੇ ਨੇ ।

ਸਈਦ ਦਾ ਦਿਲ ਨਹੀਂ ਸੀ ਕਰਦਾ ਕਿ ਉਸ ਨਾਲ ਗਲ ਕਰੇ ਪਰ ਪਤਾ ਨਹੀਂ ਕਿਉਂ ਉਸ ਨੇ ਪੁੱਛ ਹੀ ਲਿਆ, “ਚਾਹ ਬਣਾਉਣ ਲਈ ਉਨਾਂ ਨੂੰ ਕਿਨੇ ਕਿਹਾ ਸੀ ?

ਰਾਜੇ ਨੇ ਮੁੜ ਕੇ ਉਸ ਵੱਲ ਹੈਰਾਨੀ ਨਾਲ ਦੇਖਿਆ, ‘‘ਤੁਸੀਂ ਆਪ...ਹੁਣੇ ਹੁਣੇ ਤੇ ਤੁਸੀਂ ਕਿਹਾ ਸੀ ਕਿ ਚਾਹ ਤਿਆਰ ਕਰੋ । ਸਈਦ ਕੁਰਸੀ ਤੋਂ ਉਠ ਖੜਾ ਹੋਇਆ। ਬਿਨਾਂ ਕਿਸੇ ਝਿਜਕ ਦੇ ਉਸ ਨੇ ਕਦੀ ਇਸ ਤਰਾਂ ਨਹੀਂ ਸੀ ਕਿਹਾ--‘ਸਵੇਰ ਦੀ ਚਾਹ ਸਾਢੇ ਬਾਰਾਂ ਵਜੇ ਕੌਣ ਪਾਂਦਾ ਏ ? ਜੇ ਹੁਣ ਨਾਸ਼ਤਾ ਕਰਾਂਗਾ ਤਾਂ ਦੁਪਿਹਰ ਦਾ ਖਾਣਾ ਰਾਤ ਨੂੰ ਹੀ ਖਾਵਾਂਗਾ.........ਅਤੇ ਰਾਤ ਦਾ ਖਾਣਾ... ’’

ਰਾਜੋ ਹੱਸ ਪਈ, ‘‘ਰਾਤ ਦਾ ਖਾਣਾ ਸਵੇਰੇ ।’’

ਸਈਦ ਝੱਟ ਗੰਭੀਰ ਹੋ ਗਿਆ, ‘ਇਸ ਵਿਚ ਹੱਸਣ ਵਾਲੀ ਕਿਹੜੀ ਗੱਲ ਐ ? ਜਾਹ ਬੀਬੀ ਜੀਨੂੰ ਕਹਿ ਦੇ ਮੈ ਚਾਹ ਨਹੀਂ ਪੀਣ ਖਾਣਾ ਖਾਵਾਂਗਾ......ਖਾਣਾ ਤਿਆਰ ਐ ?’

ਰਾਜੋ ਆਪਣੇ ਚਿਹਰੇ ਤੇ ਆਏ ਹਾਸੇ ਦੇ ਪ੍ਰਭਾਵ ਕੋਸ਼ਿਸ਼ ਕਰਨ ਤੋਂ ਵੀ ਦੂਰ ਨਾ ਕਰ ਸਕੀ ਉਸ ਦੀ ਗੰਭੀਰਤਾ ਉਸ ਰੰਗ ਵਰਗੀ ਸੀ। ਜਹੜਾ ਠੰਡੇ ਪਾਣੀ ਵਿਚ ਘੋਲ ਕੇ ਉਨੀ ਕਪੜੇ ਉਤੇ ਚੜਾਇਆ ਜਾਵੇ ਅਤੇ ਨਾ ਚੜੇ । ਉਸ ਨੇ ਹੌਲੀ ਜਹੀ ਕਿਹਾ; ਜੀ ਹਾਂ ਤਿਆਰ ਹੈ। ਮੈਂ ਹੁਣੇ ਬੀਬੀ ਜੀ ਨੂੰ ਕਹਿ ਦੇਂਦੀ ਹਾਂ ਕਿ ਤੁਸੀਂ ਨਾਸ਼ਤਾ ਨਹੀਂ ਕਰੋਗ, ਖਾਣਾ ਖਾਓਗੇ ।” ਇਹ ਕਹਿੰਦਿਆਂ ਉਹ ਜਲਦੀ ਨਾਲ ਦਰਵਾਜ਼ੇ ਵੱਲ ਵਧੀ ।

੩੯.